ਮੁੰਬਈ – ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਕਿਸੇ ਵੀ ਤਰ੍ਹਾਂ ਦੇ ਰੋਲ ਨੂੰ ਬਾਖੂਬੀ ਨਿਭਾਉਂਦੇ ਹਨ ਅਤੇ ਉਸ ਕਿਰਦਾਰ ਦੇ ਵਿੱਚ ਨਵੀਂ ਰੂਹ ਫੂਕ ਦਿੰਦੇ ਹਨ। ਇਸੇ ਕਰਕੇ ਉਹ ਆਪਣੀ ਵੱਖਰੀ ਤਰ੍ਹਾਂ ਦੀ ਅਦਾਕਾਰੀ ਦੇ ਲਈ ਬਾਲੀਵੁੱਡ ਵਿੱਚ ਮਸ਼ਹੂਰ ਹਨ। ਪਰ ਹੁਣ ਨਵਾਜ਼ੂਦੀਨ ਸਿੱਦੀਕੀ, ਆਸਟ੍ਰੇਲੀਅਨ ਥੀਏਟਰ ਕਲਾਕਾਰ ਮੇਗਨ ਮਿਸ਼ੇਲ ਅਤੇ ਬੰਗਲਾਦੇਸ਼ੀ ਸੰਗੀਤਕਾਰ ਤੇ ਅਭਿਨੇਤਾ ਤਹਿਸਾਨ ਰਹਿਮਾਨ ਖਾਨ ਜਲਦੀ ਹੀ ਆਪਣੀ ਆਉਣ ਵਾਲੀ ਫਿਲਮ ‘ਨੋ ਲੈਂਡਜ਼ ਮੈਨ’ ‘ਚ ਮੁੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆਉਣਗੇ। ਇਸ ਰਾਹੀਂ ਉਹ ਅੰਗਰੇਜ਼ੀ ਫੀਚਰ ਫਿਲਮਾਂ ਵੱਲ ਰੁੱਖ ਕਰ ਰਿਹਾ ਹੈ। ਹੁਣ ਹਾਲ ਹੀ ਵਿੱਚ ਇਸ ਫਿਲਮ ਦੇ ਵਿੱਚ ਨਵਾਜ਼ੂਦੀਨ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਨਵਾਜ਼ੂਦੀਨ ਨੇ ਫਿਲਮ ਦਾ ਆਪਣਾ ਪਹਿਲਾ ਲੁੱਕ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦਿਆਂ ਲਿਿਖਆ ਹੈ, “ਕੀ ਕਿਸੇ ਨੂੰ ਇਸ ਮੁੰਡੇ ਬਾਰੇ ਪਤਾ ਹੈ? ਮੈਂ ਉਸ ਦੀ ਭਾਲ ਕਰ ਰਿਹਾ ਹਾਂ। ਮੈਂ ਉਸ ਬਾਰੇ ਬਹੁਤ ਕੱੁਝ ਨਹੀਂ ਜਾਣਦਾ, ਸਿਵਾਏ ਇਹ ਕਿ ਉਹ ਫਿਲਮ ‘ਨੋ ਲੈਂਡਜ਼ ਮੈਨ’ ‘ਤੋਂ ਹੈ। ਨਵੀਨ, ਜਿਸ ਨੂੰ ਵੱਕਾਰੀ ਬੁਸਾਨ ਫਿਲਮ ਫੈਸਟੀਵਲ ਵਿੱਚ ਕਿਮ ਜੀਸਿEਕ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਇਹ ਪਹਿਲੀ ਝਲਕ ਹੈ।”
ਫਿਲਮ ਦੀ ਪਹਿਲੇ ਲੁੱਕ ਦੇ ਵਿੱਚ ਨਵਾਜ਼ੂਦੀਨ ਬਹੁਤ ਹੀ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਇਸ ਦਿੱਖ ਵਿੱਚ, ਅਭਿਨੇਤਾ ਕੈਮਰੇ ਦੇ ਸਾਹਮਣੇ ਸਿੱਧਾ ਕੱੁਝ ਵੇਖਦੇ ਹੋਏ ਦਿਖਾਈ ਦਿੰਦੇ ਹਨ। ਨਵਾਜ਼ੂਦੀਨ ਤੋਂ ਇਲਾਵਾ, “ਨੋ ਲੈਂਡਜ਼ ਮੈਨ” ਵਿੱਚ ਆਸਟ੍ਰੇਲੀਅਨ ਥੀਏਟਰ ਕਲਾਕਾਰ ਮੇਗਨ ਮਿਸ਼ੇਲ ਅਤੇ ਬੰਗਲਾਦੇਸ਼ੀ ਸੰਗੀਤਕਾਰ ਅਤੇ ਅਭਿਨੇਤਾ ਤਹਿਸਾਨ ਰਹਿਮਾਨ ਖਾਨ ਵੀ ਮੁੱਖ ਭੂਮਿਕਾਵਾਂ ਵਿੱਚ ਹੋਣਗੇ। ਸੰਗੀਤਕਾਰ ਏ ਆਰ ਰਹਿਮਾਨ ਨਿਰਮਾਤਾ ਸ਼੍ਰੀਹਰੀ ਸਾਥੇ ਦੇ ਨਾਲ ਮਿਲ ਕੇ ਫਿਲਮ ਦਾ ਨਿਰਮਾਣ ਕਰ ਰਹੇ ਹਨ। ਫਿਲਮ ਪਹਿਲਾਂ ਹੀ ਬੁਸਾਨ ਫਿਲਮ ਫੈਸਟੀਵਲ ਵਿੱਚ ਇੱਕ ਪੁਰਸਕਾਰ ਲਈ ਨਾਮਜ਼ਦ ਕੀਤੀ ਜਾ ਚੁੱਕੀ ਹੈ।