International

ਚੀਨੀ ਕੰਪਨੀ ਨੇ T-Shirt ’ਤੇ ਲਿਖਿਆ ‘ਭਾਰਤੀਆਂ ਦੇ ਟੁਕੜੇ-ਟੁਕੜੇ ਕਰ ਦੇਵਾਂਗੇ

ਹਾਂਗਕਾਂਗ  – ਚੀਨੀ ਕੰਪਨੀ JNBY ਨੇ ਭਾਰਤੀਆਂ ਖ਼ਿਲਾਫ਼ ਇਤਰਾਜਯੋਗ ਗੱਲਾਂ ਲਿਖ ਕੇ ਕੁਝ ਟੀ-ਸ਼ਰਟਾਂ ਬਾਜ਼ਾਰ ’ਚ ਉਤਾਰੀਆਂ ਹਨ। ਇਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਖ਼ੂਬ ਬਵਾਲ ਹੋ ਰਿਹਾ ਹੈ। JNBY ਬ੍ਰਾਂਡ ਦੀ ਇਕ ਟੀ-ਸ਼ਰਟ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਟੀ-ਸ਼ਰਟ ’ਚ ਲਿਖਿਆ ਗਿਆ ਹੈ, ‘ਪੂਰੀ ਥਾਂ ਭਾਰਤੀਆਂ ਨਾਲ ਭਰੀ ਹੋਈ ਹੈ। ‘ਮੈਂ ਬੰਦੂਕ ਲੈ ਕੇ ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਦੇਵਾਂਗਾ।’ ਇਹ ਫੋਟੋ ਸਾਹਮਣੇ ਆਉਣ ਤੋਂ ਬਾਅਦ ਚੀਨੀ ਕੰਪਨੀ ਦੀ ਖ਼ਾਸੀ ਅਲੋਚਨਾ ਹੋ ਰਹੀ ਹੈ ਪਰ ਕੰਪਨੀ ਨੇ ਭਾਰਤੀਆਂ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ।

ਇਸ ਕੰਪਨੀ ਨੇ ਛੋਟੇ-ਛੋਟੇ ਬੱਚਿਆਂ ਦੀ ਟੀ-ਸ਼ਰਟ ’ਤੇ ਕਈ ਵਿਵਾਦਿਤ ਟੈਗ ਲਾਈਨ ਪਿ੍ਰੰਟ ਕਰਵਾਈ ਸੀ। ਇਸਤੋਂ ਬਾਅਦ ਗਾਹਕਾਂ ਨੇ ਇਨ੍ਹਾਂ ਲਾਈਨਾਂ ’ਤੇ ਇਤਰਾਜ ਪ੍ਰਗਟਾਇਆ ਤਾਂ ਕੰਪਨੀ ਨੇ ਆਪਣੇ ਕੱਪੜੇ ਵਾਪਸ ਮੰਗਵਾ ਲਏ ਅਤੇ ਬੱਚਿਆਂ ਦੀ ਟੀ-ਸ਼ਰਟ ’ਤੇ ਗ਼ਲਤ ਲਾਈਨ ਲਿਖਵਾਉਣ ਲਈ ਮਾਫੀ ਵੀ ਮੰਗੀ ਹੈ। ਹਾਲਾਂਕਿ ਕੰਪਨੀ ਵੱਲੋਂ ਭਾਰਤ ਨੂੰ ਲੈ ਕੇ ਕੁਝ ਵੀ ਨਹੀਂ ਬੋਲਿਆ ਗਿਆ ਹੈ। ਹਾਂਗਕਾਂਗ ਬੇਸਡ ਕੰਪਨੀ JNBY ਨੇ ਬੱਚਿਆਂ ਦੀ ਟੀ-ਸ਼ਰਟ ’ਤੇ ‘Welcome to Hell’ ਅਤੇ ‘Let me touch you’ ਜਿਹੇ ਅੰਗਰੇਜ਼ੀ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਇਸਦੇ ਨਾਲ ਹੀ ਕੁਝ ਇਤਰਾਜਯੋਗ ਤਸਵੀਰਾਂ ਦਾ ਵੀ ਇਸਤੇਮਾਲ ਕੀਤਾ ਗਿਆ ਸੀ। ਇਕ ਔਰਤ ਨੇ ਇਸ ਤਰ੍ਹਾਂ ਦੇ ਸ਼ਬਦਾਂ ਅਤੇ ਤਸਵੀਰਾਂ ਦੇ ਇਸਤੇਮਾਲ ’ਤੇ ਸ਼ਿਕਾਇਤ ਦਰਜ ਕਰਵਾਈ ਸੀ। ਉਥੇ ਹੀ ਇਕ ਚੀਨੀ ਮਾਂ ਨੇ ਆਪਣੇ ਬੱਚਿਆਂ ਲਈ ਕੱਪੜੇ ਆਰਡਰ ਕਰਦੇ ਸਮੇਂ ਕੁਝ ਤਸਵੀਰਾਂ ਦੇਖੀਆਂ, ਜਿਸਨੂੰ ਉਸਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ। ਇਸ ’ਚ ਸਫੈਦ ਸ਼ਰਟ ’ਚ ਬਲੈਕ ਕਲਰ ਦਾ ਫੋਟੋ ਸੀ ਅਤੇ ਟਿੱਪਣੀ ਵੀ ਲਿਖੀ ਸੀ, ਇਸ ਪ੍ਰੋਡਕਟ ਨੂੰ ਵੀ ਹਾਲ ਹੀ ’ਚ ਇਕ ਬੱਚੇ ਦੇ ਗ੍ਰੈਂਡ ਪੇਰੈਂਟਸ ਨੇ ਖ਼ਰੀਦਿਆ ਸੀ ਜੋ ਅੰਗਰੇਜ਼ੀ ਨਹੀਂ ਜਾਣਦੇ ਸਨ। ਉਥੇ ਹੀ ਔਰਤ ਨੇ ਕੰਪਨੀ ’ਤੇ ਨਿਸ਼ਾਨਾ ਲਗਾਉਂਦੇ ਹੋਏ ਲਿਖਿਆ, ‘ਨਰਕ ’ਚ ਤੁਹਾਡਾ ਸਵਾਗਤ ਹੈ, ਮਾਫ ਕਰੀਓ? ਤੁਸੀਂ ਕਿਸਦਾ ਸਵਾਗਤ ਕਰ ਰਹੇ ਹੋ? 4 ਸਾਲ ਦਾ ਬੱਚਾ ਇਹ ਟੀ-ਸ਼ਰਟ ਪਾਏਗਾ ਤਾਂ ਅੱਗੇ ਕੀ ਹੋਵੇਗਾ ਇਹ ਸੋਚ ਕੇ ਡਰ ਲੱਗਦਾ ਹੈ।’

 

ਇਸ ਵਿਵਾਦਿਤ ਟੀ-ਸ਼ਰਟ ਨੂੰ ਲੈ ਕੇ ਇਕ ਚੀਨੀ ਮਾਂ ਨੇ ਆਨਲਾਈਨ ਸ਼ਿਕਾਇਤ ਕੀਤੀ ਸੀ। ਇਸਤੋਂ ਬਾਅਦ ਕੰਪਨੀ ਨੇ ਸਾਰੇ ਵਿਵਾਦਿਤ ਟੀ-ਸ਼ਰਟ ਮੰਗਵਾ ਲਏ ਹਨ। ਇਸਤੋਂ ਪਹਿਲਾਂ ਵੀ ਇਹ ਕੰਪਨੀ ਵਿਵਾਦਾਂ ਵਾਲੇ ਟੈਗ ਪ੍ਰੋਡਕਟਸ ਅਤੇ ਕੱਪੜੇ ਬਾਜ਼ਾਰ ’ਚ ਉਤਾਰ ਚੁੱਕੀ ਹੈ। ਟੀ-ਸ਼ਰਟ ਦੇ ਪਿ੍ਰੰਟ ’ਤੇ ਬਵਾਲ ਮਚਣ ਤੋਂ ਬਾਅਦ ਕੰਪਨੀ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ’ਚ ਉਹ ਆਪਣੇ ਪ੍ਰੋਡਕਟਸ ਦੀ ਟੈਗਲਾਈਨ ’ਤੇ ਖ਼ਾਸ ਧਿਆਨ ਦੇਵੇਗੀ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin