ਮੁੰਬਈ – ਭਾਰਤੀਆਂ ਦੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਭਾਰਤ-ਯੂਕੇ ਦੀ ਖਿੱਚੋਂਤਾਨ ਵਿਚਕਾਰ, ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਕੋਵਿਨ ਐਪ ‘ਤੇ ਇਕ ਨਵਾਂ ਫੀਚਰ ਸਾਹਮਣੇ ਆਇਆ ਹੈ। ਦੱਸ ਦੇਈਏ ਕਿ CoWin ਪ੍ਰਮਾਣਪੱਤਰ ‘ਚ ਉਨ੍ਹਾਂ ਲੋਕਾਂ ਦੀ ਪੂਰੀ ਜਨਮ ਤਰੀਕ ਹੋਵੇਗੀ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ (Corona Vaccine) ਦੀਆਂ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ। ਇਹ WHO ਮਾਨਕਾਂ ਦਾ ਪਾਲਨ ਹੈ। ਪੀਟੀਆਈ (PTI) ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਜੇ ਤਕ ਸਰਟੀਫਿਕੇਟ ‘ਚ ਸਿਰਫ਼ ਨਾਂ, ਟੀਕਾਕਰਨ ਦੇ ਸਥਾਨ ਵਰਗੇ ਹੋਰ ਡਿਟੇਲਸ ਤੋਂ ਇਲਾਵਾ ਜਨਮ ਦੇ ਸਾਲ ਦੇ ਆਧਾਰ ‘ਤੇ ਲਾਭ ਪਾਤਰ ਦੀ ਉਮਰ ਦਾ ਡੇਟਾ ਲਿਖਿਆ ਹੁੰਦਾ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਨਵਾਂ ਫੀਚਰ ਪੂਰੀ ਜਨਮ ਤਰੀਕ ਨਾਲ ਅਗਲੇ ਹਫ਼ਤੇ ਤੋਂ ਉਪਲਬਧ ਹੋਣ ਦੀ ਸੰਭਾਵਨਾ ਹੈ।
ਇਕ ਅਧਿਕਾਰਤ ਸੂਤਰ ਨੇ ਪੀਟੀਆਈ ਨੂੰ ਕਿਹਾ, ‘ਇਹ ਤੈਅ ਕੀਤਾ ਗਿਆ ਕਿ ਕੋਵਿਨ ‘ਚ ਇਕ ਨਵੀਂ ਸੁਵਿਧਾ ਜੋੜੀ ਜਾਵੇਗੀ, ਜਿਸ ਤਹਿਤ ਜੋ ਲੋਕ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋ ਚੁੱਕੇ ਹਨ ਤੇ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਟੀਕਾਕਰਨ ਪ੍ਰਮਾਣ ਪੱਤਰ ਤੇ ਜਨਮ ਦੀ ਪੂਰੀ ਤਰੀਕ ਹੋਵੇਗੀ। ਯੂਕੇ ਸਰਕਾਰ ਨੇ ਹਾਲ ਹੀ ‘ਚ ਆਪਣੇ ਯਾਤਰਾ ਦਿਸ਼ਾ-ਨਿਰਦੇਸ਼ ‘ਚ ਸੋਧ ਕੀਤਾ ਹੈ ਜਿਸ ‘ਚ ਉਸ ਨੇ ਸੀਰਮ ਇੰਸਟੀਚਿਊਂਟ ਆਫ ਇੰਡੀਆ ਦੇ ਕੋਵੀਸ਼ੀਲਡ ਨੂੰ ਮਾਨਤਾ ਦਿੱਤੀ ਹੈ ਪਰ ਯੂਕੇ ਸਰਕਾਰ ਦੇ ਅਧਿਕਾਰੀਆਂ ਨੇ ਭਾਰਤ ਦੀ ਪ੍ਰਮਾਣਨ ਪ੍ਰਕਿਰਿਆ ‘ਤੇ ਖ਼ਦਸ਼ਾ ਵਿਅਕਤ ਕੀਤਾ ਹੈ।