Bollywood

ਕਪਿਲ ਸ਼ਰਮਾ ਨਾਲ ਧੋਖਾਧੜੀ ਦੇ ਦੋਸ਼ ’ਚ ਕਾਰ ਡਿਜ਼ਾਈਨਰ ਦਾ ਪੁੱਤਰ ਗ੍ਰਿਫ਼ਤਾਰ

ਮੁੰਬਈ – ਮੁੰਬਈ ਪੁਲਿਸ ਨੇ ਸ਼ਨਿਚਰਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਨਾਲ ਧੋਖਾਧੜੀ ਕਰਨ ਦੇ ਇਕ ਮਾਮਲੇ ’ਚ ਕਾਰ ਡਿਜ਼ਾਈਨਰ ਦਲੀਪ ਛਾਬੜੀਆ ਦੇ ਪੁੱਤਰ ਬੋਨੀਟੋ ਛਾਬੜੀਆ ਨੂੰ ਗਿ੍ਰਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਬੋਨੀਟੋ ਨੂੰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਬਾਅਦ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਕਪਿਲ ਨੇ ਪਿਛਲੇ ਸਾਲ ਮੁੰਬਈ ਪੁਲਿਸ ਨੂੰ ਦਲੀਪ ਛਾਬੜੀਆ ਸਮੇਤ ਹੋਰਨਾਂ ਖ਼ਿਲਾਫ਼ 5.3 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ। ਕਪਿਲ ਨੇ ਦੱਸਿਆ ਸੀ ਕਿ ਉਨ੍ਹਾਂ ਛਾਬੜੀਆ ਨੂੰ ਵੈਨਿਟੀ ਬੱਸ ਡਿਜ਼ਾਈਨ ਕਰਨ ਲਈ ਮਾਰਚ ਤੋਂ ਮਈ 2017 ਦੌਰਾਨ ਪੰਜ ਕਰੋੜ ਰੁਪਏ ਦਿੱਤੇ ਸਨ ਪਰ 2019 ਤਕ ਇਹ ਕੰਮ ਅੱਗੇ ਨਹੀਂ ਵਧਿਆ। ਇਸ ਤੋਂ ਬਾਅਦ ਕਪਿਲ ਨੇ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨਸੀਐੱਲਟੀ) ਨਾਲ ਸੰਪਰਕ ਕੀਤਾ ਸੀ।

ਇਸ ਦੌਰਾਨ ਛਾਬੜੀਆ ਨੇ ਪਿਛਲੇ ਸਾਲ ਕਪਿਲ ਨੂੰ ਵੈਨਿਟੀ ਬੱਸ ਦੇ ਪਾਰਕਿੰਗ ਚਾਰਜ ਦੇ ਰੂਪ ’ਚ 1.20 ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ। ਇਸ ਤੋਂ ਬਾਅਦ ਕਾਮੇਡੀਅਨ ਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਮਾਮਲੇ ਦੀ ਰਿਪੋਰਟ ਦਰਜ ਕਰਵਾ ਦਿੱਤੀ। ਇਕ ਅਧਿਕਾਰੀ ਨੇ ਦੱਸਿਆ, ‘ਮਾਮਲੇ ਦੀ ਜਾਂਚ ਦੌਰਾਨ ਬੋਨਿਟੀ ਛਾਬੜੀਆ ਦੀ ਭੂਮਿਕਾ ਸਾਹਮਣੇ ਆਈ। ਇਸ ਲਈ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਤੇ ਬਾਅਦ ’ਚ ਕ੍ਰਾਈਮ ਬ੍ਰਾਂਚ ਨੇ ਗਿ੍ਫ਼ਤਾਰ ਕਰ ਲਿਆ।’ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਲੀਪ ਛਾਬੜੀਆ ਨੂੰ ਕਰੋੜਾਂ ਰੁਪਏ ਦੇ ਕਾਰ ਫਾਇਨਾਂਸ ਘਪਲੇ ’ਚ ਗਿ੍ਰਫ਼ਤਾਰ ਕੀਤਾ ਸੀ।

Related posts

ਅਮਿਤਾਭ ਨੇ ਐਸ਼ਵਰਿਆ-ਅਭਿਸ਼ੇਕ ਸਬੰਧੀ ਖ਼ਬਰਾਂ ‘ਤੇ ਚੁੱਪ ਤੋੜੀ

editor

ਇੱਕ ਭਾਰਤੀ ਫਿਲਮ ਅਦਾਕਾਰਾ ਭੂਮੀ ਪੇਡਨੇਕਰ

editor

ਸੰਗੀਤਕਾਰ ਏ.ਆਰ. ਰਹਿਮਾਨ ਨੂੰ XTIC ਐਵਾਰਡ 2024 !

admin