International

ਤਾਲਿਬਾਨ ਬਦਲੇਗਾ ਅਫਗਾਨਿਸਤਾਨ ਦਾ ਪਾਸਪੋਰਟ ਤੇ ਪਛਾਣ ਪੱਤਰ

ਕਾਬੁਲ – ਤਾਲਿਬਾਨ ਅਫ਼ਗਾਨਿਸਤਾਨ ਦਾ ਨਾਂ ਬਦਲਣ ਦੇ ਨਾਲ ਹੀ ਹੁਣ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ ਵੀ ਬਦਲਣ ਜਾ ਰਿਹਾ ਹੈ। ਹੁਣ ਹਰ ਦਸਤਾਵੇਜ਼ ’ਤੇ ਦੇਸ਼ ਦਾ ਨਾਂ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਲਿਖਿਆ ਜਾਵੇਗਾ। ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਫ਼ਗਾਨਿਸਤਾਨ ’ਚ ਮਨੁੱਖੀ ਸਹਾਇਤਾ ਜਾਰੀ ਰੱਖਣ ਲਈ ਅਮਰੀਕੀ ਫੈਸਲੇ ’ਤੇ ਤਾਲਿਬਾਨ ਨੇ ਆਭਾਰ ਪ੍ਰਗਟਾਇਆ ਹੈ।

ਤਾਲਿਬਾਨ ਦੀ ਸਰਕਾਰ ਦੇ ਸੂਚਨਾ ਤੇ ਸੰਸਕ੍ਰਿਤੀ ਵਿਭਾਗ ਦੇ ਓਪ ਮੰਤਰੀ ਤੇ ਬਲਾਰੇ ਜ਼ਬੀਉੱਲਾ ਮੁਜ਼ਾਹਿਦ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਪਾਸਪੋਰਟ ਤੇ ਰਾਸ਼ਟਰੀ ਪਛਾਾਣ ਪੱਤਰਾਂ ਨੂੰ ਬਦਲਿਆ ਜਾਵੇਗਾ। ਨਵੇਂ ਜਾਣ ਵਾਲੇ ਦਸਤਾਵੇਜ਼ਾਂ ’ਤੇ ਹੁਣ ਦੇਸ਼ ਦਾ ਨਾਂ ਇਸਲਾਮਿਕ ਅਮੀਰਾਤ ਆਫ ਅਫ਼ਗਾਨਿਸਤਾਨ ਰੱਖਿਆ ਜਾਵੇਗਾ। ਪੁਰਾਣੇ ਦਸਤਾਵੇਜ਼ ਅਜੇ ਕੁਝ ਸਮੇਂ ਤਕ ਵੈਧ ਮੰਨੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਪਿਛਲੀ ਸਰਕਾਰ ’ਚ ਜੋ ਹੋਰ ਵੈਧ ਦਸਤਾਵੇਜ਼ ਜਾਰੀ ਕੀਤੇ ਗਏ ਸੀ, ਉਨ੍ਹਾਂ ਨੂੰ ਸਰਕਾਰ ’ਚ ਵੀ ਵੈਧ ਮੰਨਿਆ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁੱਲ ਕਾਹਰ ਬਲਖੀ ਨੇ ਅਮਰੀਕਾ ਦੇ ਮਨੁੱਖੀ ਸਹਾਇਤਾ ਜਾਰੀ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਅਫ਼ਗਾਨਿਸਤਾਨ ‘ਚ ਬਿਹਤਰ ਅਤੇ ਸਮਾਵੇਸ਼ੀ ਸ਼ਾਸਨ ਦੇਣ ਦੇ ਤਾਲਿਬਾਨ ਦੇ ਦਾਅਵਿਆਂ ਦੌਰਾਨ ਉਸ ਦੀਆਂ ਹਰਕਤਾਂ ਨਾਲ ਇਸ ਅਤਿਵਾਦੀ ਸੰਗਠਨ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਾ ਹੈ ਅਤੇ ਕੜੀ ‘ਚ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹ ਅਫਗਾਨਿਸਤਾਨ ‘ਚ ਫਾਂਸੀ, ਨਹੁੰ ਕੱਟਣ ਅਤੇ ਸਰੀਰ ਦੇ ਟੁਕੜੇ ਕਰਨ ਵਰਗੀਆਂ ਜ਼ਾਲਮ ਸਜ਼ਾਵਾਂ ਨੂੰ ਫਿਰ ਤੋਂ ਵਾਪਸ ਲਿਆਵੇਗਾ। ਤਾਲਿਬਾਨ ਦੇ ਸੰਸਥਾਪਕਾਂ ‘ਚੋਂ ਇਕ ਮੁੱਲਾਂ ਨੂਰੁੱਦੀਨ ਤੁਰਾਬੀ ਨੇ ਕਿਹਾ ਕਿ ਅਫਗਾਨਿਸਤਾਨ ‘ਚ ਇਕ ਵਾਰ ਫਿਰ ਫ਼ਾਂਸੀ ਅਤੇ ਅੰਗਾਂ ਨੂੰ ਕੱਟਣ ਦੀ ਸਜ਼ਾ ਦਿੱਤੀ ਜਾਵੇਗੀ। ਉਸ ਨੇ ਕਿਹਾ ਕਿ ਇਹ ਸੰਭਵ ਹੈ ਕਿ ਅਜਿਹੀ ਸਜ਼ਾ ਜਨਤਕ ਥਾਵਾਂ ‘ਤੇ ਨਾ ਦਿੱਤੀ ਜਾਵੇ। ਤੁਰਾਬੀ ਨੇ ਕਿਹਾ ਕਿ ਸਟੇਡੀਅਮ ‘ਚ ਸ਼ਜਾ ਦੇਣ ਨੂੰ ਲੈ ਕੇ ਦੁਨੀਆ ਨੇ ਸਾਡੀ ਆਲੋਚਨਾ ਕੀਤੀ ਹੈ। ਅਸੀਂ ਉਨ੍ਹਾਂ ਦੇ ਨਿਯਮਾਂ ਅਤੇ ਕਾਨੂੰਨਾਂ ਦੇ ਬਾਰੇ ਕੁਝ ਨਹੀਂ ਕਿਹਾ ਹੈ। ਅਜਿਹੇ ‘ਚ ਕੋਈ ਸਾਨੂੰ ਇਹ ਨਾ ਦੱਸੇ ਕਿ ਸਾਡੇ ਨਿਯਮ ਕੀ ਹੋਣੇ ਚਾਹੀਦੇ ਹਨ। ਅਸੀਂ ਇਸਲਾਮ ਦੀ ਪਾਲਣਾ ਕਰਾਂਗੇ ਅਤੇ ਕੁਰਾਨ ਦੇ ਆਧਾਰ ‘ਤੇ ਆਪਣੇ ਕਾਨੂੰਨ ਬਣਾਵਾਂਗੇ।

ਓਧਰ, ਸੁਪਰ ਪਾਵਰ ਅਮਰੀਕਾ ਨੇ ਤਾਲਿਬਾਨ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਉਸ ਦੀ ਕਥਨੀ ਅਤੇ ਕਰਨੀ ਦੋਵਾਂ ‘ਤੇ ਸਾਡੀ ਨਜ਼ਰ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਇਸ ਨੇ ਕਿਹਾ ਕਿ ਤਾਲਿਬਾਨ ਦਾ ਸ਼ਰੀਆ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੈ ਅਤੇ ਉਹ ਅਫਗਾਨਿਸਤਾਨ ‘ਚ ਮਨੁੱਖੀ ਅਧਿਕਾਰ ਯਕੀਨੀ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਕੰਮ ਕਰ ਰਹੇ ਹਨ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

admin

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

admin

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ

admin