International

ਕੋਰੋਨਾ ਟੀਕੇ ਨੂੰ ਲੈ ਕੇ ਦੁਨੀਆ ਨੇ ਭਾਰਤ ਦਾ ਕੀਤਾ ਧੰਨਵਾਦ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਦੇ ਉੱਚ ਪੱਧਰੀ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਦੁਨੀਆ ਦੇ ਕਈ ਨੇਤਾਵਾਂ ਨੇ ਕੋਵਿਡ-19 ਵੈਕਸੀਨ ਦੀ ਖ਼ੁਰਾਕ ਦੀ ਛੇਤੀ ਤੇ ਲੋੜੀਂਦੀ ਖੇਪ ਜ਼ਰੀਏ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ ਹੈ।21-27 ਸਤੰਬਕ ਤਕ ਯੂਐੱਨਜੀਏ ਦੇ 76ਵੇਂ ਇਜਲਾਸ ‘ਚ ਸੂਰੀਨਾਮ ਦੇ ਰਾਸ਼ਟਰਪਤੀ ਚੰਦਿ੍ਕਾ ਪ੍ਰਸਾਦ ਸੰਤੋਖੀ ਨੇ ਕੋਵਿਡ ਵੈਕਸੀਨ ਤੇ ਮੈਡੀਕਲ ਸਾਜੋ ਸਾਮਾਨ ਦੀ ਮਦਦ ਲਈ ਭਾਰਤ, ਨੀਦਰਲੈਂਡ, ਚੀਨ ਤੇ ਅਮਰੀਕਾ ਨੂੰ ਧੰਨਵਾਦ ਦਿੱਤਾ। ਨਾਉਰੂ ਦੇ ਰਾਸ਼ਟਰਪਤੀ ਲਿਓਨੇਲ ਰੂਵੇਨ ਏਂਗੀਮੀਆ, ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ, ਫਿਜੀ ਦੇ ਪ੍ਰਧਾਨ ਮੰਤਰੀ ਜੋਸੀਆ ਬੈਨਿਮਾਰਾਮ, ਭੂਟਾ ਦੇ ਪ੍ਰਧਾਨ ਮੰਤਰੀ ਲੋਤੇ ਸ਼ੇਰਿੰਗ, ਡੋਮਿਨਿਕਾ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਕੇਨੇਥ ਡਾਰਾਕਸ ਤੇ ਨੇਪਾਲ ਦੇ ਨਵੇਂ ਵਿਦੇਸ਼ ਮੰਤਰੀ ਨਾਰਾਇਣ ਖੜਕਾ ਨੇ ਮਦਦ ਲਈ ਭਾਰਤ ਸਮੇਤ ਹੋਰ ਦੇਸ਼ਾਂ ਦਾ ਧੰਨਵਾਦ ਕੀਤਾ। ਸੇਂਟ ਵਿੰਸੇਟ ਤੇ ਗ੍ਰੇਨੇਡਾਈਂਸ ਦੇ ਪ੍ਰਧਾਨ ਮੰਤਰੀ ਰਾਲਫ਼ ਗੋਂਜਾਵਿਲਸ ਨੇ ਕਿਹਾ ਕਿ ਮੈਂ ਕੈਰੇਬੀਆਈ ਟਾਪੂ ਨੂੰ ਕੋਵੀਸ਼ੀਲਡ ਟੀਕਿਆਂ ਦੇ ਤੋਹਫ਼ੇ ਲਈ ਭਾਰਤ ਸਰਕਾਰ ਨੂੰ ਧੰਨਵਾਦ ਦਿੰਦਾ ਹਾਂ। ਅਫ਼ਸੋਸ ਹੈ ਕਿ ਉੱਤਰੀ ਅਟਲਾਂਟਿਕ ਦੇ ਇਕ ਦੇਸ਼ ਨੇ ਕੋਵੀਸ਼ੀਲਡ ਲੈਣ ਵਾਲੇ ਵਿਅਕਤੀਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਇਸ਼ਾਰਾ ਬਰਤਾਨੀਆ ਵੱਲ ਸੀ। ਘਾਨਾ ਦੇ ਰਾਸ਼ਟਰਪਤੀ ਨਾਨਾ ਅਡੇ ਡੰਕਵਾ ਅਕੁਫੋ-ਅਡੇ ਨੇ ਵੀ ਕੋਵੀਸ਼ੀਲਡ ਨੂੰ ਯੂਰਪ ਦੇ ਕੁਝ ਦੇਸ਼ਾਂ ਤੋਂ ਮਾਨਤਾ ਨਾ ਮਿਲਣ ਨੂੰ ਮੰਦਭਾਗਾ ਕਰਾਰ ਦਿੱਤਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੈਕਸੀਨ ਮੁਹਿੰਮ ‘ਚ ਮਦਦ ਲਈ ਭਾਰਤ, ਅਮਰੀਕਾ ਤੇ ਜਾਪਾਨ ਤੇ ਕਵਾਡ ਟੀਕਾ ਸਾਂਝੇਦਾਰੀ ਦੀ ਸ਼ਲਲਾਘਾ ਕੀਤੀ। ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਸੈਨੇਟਰ ਜਿਮ ਰਿਸ਼ ਨੇ ਫਿਰ ਤੋਂ ਕੋਵਿਡ ਵੈਕਸੀਨ ਦੀ ਬਰਾਮਦ ਸਬੰਧੀ ਭਾਰਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਰੈਂਕਿੰਗ ਮੈਂਬਰ ਰਿਸ਼ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਟੀਕਿਆਂ ਦਾ ਉਤਪਾਦਨ ਵਧਾਉਣ, ਤਾਂ ਜੋ ਉਸ ਦੀ ਕੌਮਾਂਤਰੀ ਪ੍ਰਤੀਬੱਧਤਾ ਪੂਰੀ ਹੋ ਸਕੇ।

Related posts

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin