ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਚਰਚਾ ਲਗਾਤਾਰ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਟੀ20 ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਂਟ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ। ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕੋਹਲੀ ਖ਼ਿਲਾਫ਼ ਟੀਮ ਇੰਡੀਆ ਦੇ ਸੀਨੀਅਰ ਖਿਡਾਰੀਆਂ ਦੁਆਰਾ ਬੀਸੀਸੀਆਈ ਤੋਂ ਸ਼ਿਕਾਇਤ ਕੀਤੀ ਗਈ ਸੀ। ਇਸ ਗੱਲ ‘ਤੇ ਬੋਰਡ ਦੇ ਖਜ਼ਾਨਚੀ ਅਰੁਣ ਧੁਮਲ ਨੇ ਬਿਆਨ ਦਿੱਤਾ ਹੈ।
ਧੁਮਲ ਨੇ ਕਿਹਾ ਮੀਡੀਆ ਨੂੰ ਅਜਿਹੀਆਂ ਬਕਵਾਸ ਚੀਜ਼ਾਂ ਨੂੰ ਲਿਖਣਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਰਿਕਾਰਡ ‘ਤੇ ਹੈ ਕਿ ਕਿਸੇ ਵੀ ਕ੍ਰਿਕਟਰ ਨੇ ਬੀਸੀਸੀਆਈ ਤੋਂ ਨਾ ਤਾਂ ਲਿਖਤ ਤੇ ਨਾ ਹੀ ਮੌਖਿਕ ਤੌਰ ‘ਤੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਕੀਤੀ ਹੈ। ਅਜਿਹੀ ਜੋ ਵੀ ਝੂਠੀ ਰਿਪੋਰਟ ਸਾਹਮਣੇ ਆਉਂਦੀ ਹੈ ਬੀਸੀਸੀਆਈ ਇਨ੍ਹਾਂ ਸਾਰਿਆਂ ਲੈ ਕੇ ਜਵਾਬ ਨਹੀਂ ਦੇ ਸਕਦੀ ਹੈ। ਇਸ ਤਰ੍ਹਾਂ ਦੀ ਇਕ ਰਿਪੋਰਟ ਮੈਂ ਕਿਸੇ ਹੋਰ ਦਿਨ ਦੇਖੀ ਕਿ ਟੀ20 ਵਿਸ਼ਵ ਕੱਪ ਲਈ ਚੁਣੀ ਗਈ ਭਾਰਤੀ ਟੀਮ ‘ਚ ਬਦਲਾਅ ਕੀਤਾ ਜਾ ਸਕਦਾ ਹੈ। ਆਖਿਰ ਅਜਿਹਾ ਕਿਹਾ ਕਿਸ ਨੇ?
ਅੱਗੇ ਉਨ੍ਹਾਂ ਨੇ ਕਿਹਾ ਕਿ ਵਿਰਾਟ ਕੋਹਲੀ ਦੇ ਟੀ20 ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਂਟ ਦੀ ਕਪਤਾਨੀ ਛੱਡਣ ‘ਤੇ ਉਨ੍ਹਾਂ ਨੇ ਕਿਹਾ ਕਿ ਵਿਰਾਟ ਨੇ ਖੁਦ ਹੀ ਇਹ ਐਲਾਨ ਕੀਤਾ ਹੈ। ਇਹ ਉਨ੍ਹਾਂ ਦਾ ਵਿਚਾਰ ਹੈ ਕਿ ਬੱਲੇਬਾਜ਼ੀ ‘ਤੇ ਧਿਆਨ ਲਗਾਉਣਾ ਚਾਹੁੰਦੇ ਹਨ ਤੇ ਉਹ ਉਹੀ ਕਰਨਾ ਚਾਹੁੰਣਗੇ ਜੋ ਹਮੇਸ਼ਾ ਤੋਂ ਕਰਦੇ ਰਹਿਣਾ ਚਾਹੁੰਦੇ ਸੀ। ਉਹ ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਦੇ ਤੌਰ ‘ਤੇ ਪਹਿਚਾਣੇ ਜਾਣਾ ਚਾਹੁੰਦੇ ਹਨ। ਕਪਤਾਨੀ ਨੂੰ ਛੱਡਣ ਦਾ ਫੈਸਲਾ ਕੋਹਲੀ ਦਾ ਆਪਣਾ ਹੈ।