International

ਇਕਵਾਡੋਰ ਦੀ ਜੇਲ੍ਹ ‘ਚ ਹੋਈ ਹੋਈ ਗੈਂਗਵਾਰ ‘ਚ 116 ਲੋਕ ਮਾਰੇ ਗਏ

ਕੁਇਟੋ – ਇਕਵਾਡੋਰ ਦੀ ਇਕ ਜੇਲ੍ਹ ‘ਚ ਕੈਦੀਆਂ ਵਿਚਕਾਰ ਦੰਗਾ ਭੜਕਾਉਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 116 ਤਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 6 ਲੋਕਾਂ ਦੇ ਸਿਰ, ਧੜ ਨਾਲੋਂ ਵੱਖ ਕਰ ਦਿੱਤੇ ਗਏ। ਜੇਲ੍ਹ ਪ੍ਰਸ਼ਾਸਨ ਅਨੁਸਾਰ ਭਾਰੀ ਤਣਾਅ ਦੌਰਾਨ ਜੇਲ੍ਹ ਅੰਦਰੋਂ 10 ਲਾਸ਼ਾਂ ਬਾਹਰ ਕੱਢਣ ਦੇ ਯਤਨ ਜਾਰੀ ਹਨ। ਇਹ ਗੈਂਗ ਜੇਲ੍ਹ ‘ਚ ਡਰੱਗ ਤਸਕਰੀ ਦੇ ਧੰਦੇ ‘ਚ ਬੜ੍ਹਤ ਲੈਣ ਲਈ ਆਪਸ ‘ਚ ਲੜਦੇ ਰਹਿੰਦੇ ਹਨ। ਇਸ ਦੱਖਣੀ ਅਫਰੀਕੀ ਦੇਸ਼ ਇਕਵਾਡੋਰ ਦੇ ਗੁਆਸ ਸੂਬੇ ‘ਚ ਸਥਿਤ ਰੈਨਿਟੇਨਸੀਰੀਆ ਡੇਲ ਲਿਟੋਰਲ ਦੀ ਇਕ ਜੇਲ੍ਹ ‘ਚ ਮੰਗਲਵਾਰ ਰਾਤ ਨੂੰ ਗੈਂਗਵਾਰ ਸ਼ੁਰੂ ਹੋ ਗਈ। ਇਸ ਹਮਲੇ ‘ਚ ਕੈਦੀਆਂ ਦੇ ਪਰਿਵਾਰਕ ਮੈਂਬਰ ਵੀ ਮਾਰੇ ਗਏ ਹਨ। ਪੁਲਿਸ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਤੇ ਸਰੀਰ ਬਣੇ ਟੈਟੂ ਦੀ ਮਦਦ ਨਾਲ ਇਨ੍ਹਾਂ ਲਾਸ਼ਾਂ ਨੂੰ ਪਛਾਣ ਰਹੀ ਹੈ। ਸਿਨਾਈ ਜੇਲ੍ਹ ਦੇ ਬਾਹਰ ਜੇਲ੍ਹ ਦੇ ਪ੍ਰਮੁੱਖ ਬੋਲਿਵਰ ਗਾਰਜਨ ਨੇ ਦੱਸਿਆ ਕਿ ਪੁਲਿਸ ਬਲ ਤੇ ਇਸਤਗਾਸਾ ਅਧਿਕਾਰੀ ਦੀ ਮਦਦ ਨਾਲ ਕਰੀਬ 10 ਹੋਰ ਲਾਸ਼ਾਂ ਨੂੰ ਉੱਥੋਂ ਬਾਹਰ ਕੱਢਿਆ ਜਾ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਕੈਦੀਆਂ ਵਿਚਕਾਰ ਇਹ ਲੜਾਈ ਉੱਥੇ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ। ਪਰ ਇਹ ਸੰਘਰਸ਼ ਕਾਫੀ ਖ਼ਤਰਨਾਕ ਤੇ ਜਾਨਲੇਵਾ ਸੀ। ਇਸ ਸਾਲ ਇਕਵਾਡੋਰ ‘ਚ ਇਹ ਤੀਸਰਾ ਖ਼ੂਨੀ ਸੰਘਰਸ਼ ਹੈ। ਜੇਲ੍ਹ ‘ਚ ਕੈਦੀਆਂ ਦੀ ਸਮਰੱਥਾ ਤੋਂ ਜ਼ਿਆਦਾ ਹੋਣ ਕਾਰਨ ਅਜਿਹੀ ਕਿਸੇ ਵਾਰਦਾਤ ਵੇਲੇ ਉਨ੍ਹਾਂ ਨੂੰ ਸੰਭਾਲਣਾ ਜੇਲ੍ਹ ਪ੍ਰਸ਼ਾਸਨ ਲਈ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ।

Related posts

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !

admin

ਜੇ ਹਮਾਸ ਨੇ ਹਥਿਆਰ ਨਹੀਂ ਛੱਡੇ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ: ਅਮਰੀਕਨ ਉਪ-ਰਾਸ਼ਟਰਪਤੀ ਵੈਂਸ

admin

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin