India

ਅੱਤਵਾਦੀਆਂ ਵਲੋਂ ਸਿੱਖ ਪ੍ਰਿੰਸੀਪਲ ਸਮੇਤ ਦੋ ਟੀਚਰਾਂ ਦੀ ਸਕੂਲ ਦੇ ਵਿੱਚ ਹੱਤਿਆ

ਸ੍ਰੀਨਗਰ – ਕਸ਼ਮੀਰ ਦੇ ਸ੍ਰੀਨਗਰ ‘ਚ ਅੱਤਵਾਦੀਆਂ ਦੀਆਂ ਕਾਰਵਾਈਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੱਤਵਾਦੀ ਆਪਣਾ ਆਤੰਕ ਦਿਖਾਉਣ ਲਈ ਹੁਣ ਆਮ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਪਿਛਲੇ ਕੁਝ ਦਿਨੋਂ ਤੋਂ ਅੱਤਵਾਦੀ ਆਮ ਨਾਗਰਿਕਾਂ ਦੀ ਹੱਤਿਆ ਕਰ ਰਹੇ ਹਨ। ਵੀਰਵਾਰ ਨੂੰ ਇਕ ਵਾਰ ਫਿਰ ਅੱਤਵਾਦੀਆਂ ਨੇ ਕਰੂਰਤਾ ਭਰੀ ਹਰਕਤ ਕਰਦੇ ਹੋਏ ਪ੍ਰਿੰਸੀਪਲ ਤੇ ਟੀਚਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਸ੍ਰੀਨਗਰ ਦੇ ਈਦਗਾਹ ਇਲਾਕੇ ‘ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ‘ਚ 2 ਲੋਕਾਂ ਦੀ ਮੌਤ ਗਈ ਹੈ ਤੇ ਮਰਨ ਵਾਲੇ ਦੋਵੇਂ ਹੀ ਸਕੂਲ ‘ਚ ਟੀਚਰ ਸੀ।

ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ ਵੀਰਵਾਰ ਸਵੇਰੇ ਕਰੀਬ 11.15 ਵਜੇ ਅੱਤਵਾਦੀਆਂ ਨੇ ਜ਼ਿਲ੍ਹੇ ਦੇ ਇਲਾਕੇ ਸੰਗਮ ਈਦਗਾਹ ‘ਚ ਸਕੂਲ ਦੇ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਅੱਤਵਾਦੀਆਂ ਨੇ ਹਾਇਰ ਸੈਕੰਡਰੀ ਸਕੂਲ ‘ਚ ਦਾਖ਼ਲ ਹੋ ਕੇ ਗੋਲੀਬਾਰੀ ਕੀਤੀ | ਇਸ ‘ਚ ਪਿ੍ੰਸੀਪਲ ਸੁਰਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਦੀ ਮੌਤ ਹੋ ਗਈ | ਸੁਰਿੰਦਰ ਕੌਰ ਸਿੱਖ ਭਾਈਚਾਰੇ ਤੋਂ ਅਤੇ ਦੀਪਕ ਚੰਦ ਕਸ਼ਮੀਰੀ ਪੰਡਤ ਸਨ | ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਅਤੇ ਅੱਤਵਾਦੀਆਂ ਦੀ ਤਲਾਸ਼ ਜਾਰੀ ਹੈ | ਘਾਟੀ ‘ਚ ਆਮ ਨਾਗਰਿਕਾਂ ਦੀ ਹੱਤਿਆ ਕਰਨ ਦੀ ਇਹ ਪਿਛਲੇ 5 ਦਿਨਾਂ ‘ਚ 7ਵੀਂ ਘਟਨਾ ਹੈ, ਜਿਸ ‘ਚੋਂ 6 ਸਿਰਫ ਸ੍ਰੀਨਗਰ ਦੀਆਂ ਹਨ |

ਜੰਮੂ-ਕਸ਼ਮੀਰ ਦੇ ਡੀ ਜੀ ਪੀ ਦਿਲਬਾਗ ਸਿੰਘ ਨੇ ਕਿਹਾ ਕਿ ਇਹ ਸਥਾਨਕ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ | ਕਸ਼ਮੀਰ ਦੀ ਸੰਪ੍ਰਦਾਇਕ ਸੁੰਦਰਤਾ ਨੂੰ ਖ਼ਤਕ ਕਰਨ ਦੀ ਸਾਜਿਸ਼ ਤਹਿਤ ਨਿਹੱਥੇ ਨਾਗਰਿਕਾਂ ਨੂੰ ਮਾਰਿਆ ਜਾ ਰਿਹਾ ਹੈ | ਇਸ ਤੋਂ ਅੱਤਵਾਦੀਆਂ ਦੀ ਨਿਰਾਸ਼ਾ ਦਾ ਸਾਫ਼ ਪਤਾ ਲੱਗਦਾ ਹੈ | ਉਨ੍ਹਾ ਕਿਹਾ ਕਿ ਪਿਛਲੀਆਂ ਘਟਨਾਵਾਂ ਨੂੰ ਲੈ ਕੇ ਕੁਝ ਸੁਰਾਗ ਮਿਲੇ ਹਨ ਅਤੇ ਅਸੀਂ ਇਸ ਨਵੇਂ ਕੇਸ ਦੀ ਵੀ ਜਾਂਚ ਕਰ ਰਹੇ ਹਾਂ | ਇਸ ਸਾਲ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ‘ਚ 25 ਨਾਗਰਿਕਾਂ ਦੀ ਜਾਨ ਲਈ | ਇਨ੍ਹਾਂ ‘ਚੋਂ 10 ਨਾਗਰਿਕ ਸ੍ਰੀਨਗਰ ‘ਚ, 4 ਪੁਲਵਾਮਾ, 4 ਅਨੰਤਨਾਗ, 3 ਕੁਲਗਾਮ, 2 ਬਾਰਾਮੂਲਾ, 1 ਬਡਗਾਮ ਅਤੇ 1 ਬਾਂਦੀਪੋਰਾ ‘ਚ ਮਾਰਿਆ ਗਿਆ |

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ

admin