Sport

ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ, ਇੰਝ ਦਿਸੇਗੀ ਭਾਰਤੀ ਟੀਮ

ਨਵੀਂ ਦਿੱਲੀ – ਟੀ20 ਵਿਸ਼ਵ ਕੱਪ   ਲਈ ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ ਕਰ ਦਿੱਤੀ ਗਈ ਹੈ ਤੇ ਇਸ ਬਾਰੇ ਬੀਸੀਸੀਆਈ (BCCI) ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਬੀਸੀਸੀਆਈ ਨੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਲਿਖਿਆ ਹੈ- ਪੇਸ਼ ਹੈ ਬਿਲੀਅਨ ਚੀਅਰਜ਼ ਜਰਸੀ! ਜਰਸੀ ਦਾ ਪੈਟਰਨਲ ਟੀਮ ਇੰਡੀਆ ਦੇ ਫੈਨਜ਼ ਤੋਂ ਪ੍ਰੇਰਿਤ ਹੈ, ਇਸ ਜਰਸੀ ਦਾ ਰੰਗ ਗਹਿਰਾ ਨੀਲਾ ਹੈ।’ BCCI ਨੇ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਟੀਮ ਇੰਡੀਆ ਕਾਫੀ ਆਕਰਸ਼ਕ ਲੱਗ ਰਹੀ ਹੈ। ਫੋਟੋ ‘ਚ ਨਵੀਂ ਜਰਸੀ ਦੇ ਨਾਲ ਟੀਮ ਇੰਡੀਆ ਦੇ ਖਿਡਾਰੀ ਦਿਖਾਈ ਦੇ ਰਹੇ ਹਨ। ਕਾਬਿਲੇਗ਼ੌਰ ਹੈ ਕਿ ਬੀਸੀਸੀਆਈ ਨੇ ਕੁਝ ਦਿਨ ਪਹਿਲਾਂ ਇਕ ਪੋਸਟ ਸ਼ੇਅਰ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਟੀਮ ਇੰਡੀਆ ਦੀ ਜਰਸੀ ਅੱਜ ਯਾਨੀ 13 ਅਕਤੂਬਰ ਨੂੰ ਲਾਂਚ ਕੀਤੀ ਜਾਵੇਗੀ। ਨਾਲ ਹੀ ਬੀਸੀਸੀਆਈ ਨੇ ਆਪਣੀ ਸ਼ੇਅਰ ਪੋਸਟ ‘ਚ ਲਿਖਿਆ ਹੈ ਕਿ ਜਿਸ ਪਲ ਦਾ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ! 13 ਅਕਤੂਬਰ ਨੂੰ ਵੱਡੇ ਐਲਾਨ ਲਈ ਸਾਡੇ ਨਾਲ ਜੁੜੇ। ਕਾਬਿਲੇਗ਼ੌਰ ਹੈ ਕਿ ਟੀਮ ਇੰਡੀਆ ਬੀਤੇ ਸਾਲ ਆਸਟ੍ਰੇਲੀਆ ਦੌਰੇ ਤੋਂ ਹੀ ਗਹਿਰੇ ਨੀਲੇ ਰੰਗ ਦੀ ਜਰਸੀ ਪਹਿਨ ਰਹੀ ਹੈ ਜੋ 1992 ਦੇ ਵਿਸ਼ਵ ਕੱਪ ਦੀ ਜਰਸੀ ਵਾਂਗ ਨਜ਼ਰ ਆਉਂਦੀ ਹੈ। ਸ਼ੁਰੂ ਵਿਚ BCCI ਦਾ ਇਹੀ ਇਰਾਦਾ ਸੀ ਕਿ ਗਹਿਰੇ ਨੀਲੇ ਰੰਗ ਦੀ ਇਸ ਜਰਸੀ ਦਾ ਇਸਤੇਮਾਲ ਸਿਰਫ਼ ਆਸਟ੍ਰੇਲੀਆ ਖਿਲਾਫ਼ ਟੀ-20 ਸੀਰੀਜ਼ ਵਿਚ ਹੀ ਕੀਤਾ ਜਾਵੇ, ਪਰ ਹੁਣ ਇਸ ਨੂੰ ਟੀ-20 ਵਰਲਡ ਕੱਪ ‘ਚ ਹੀ ਪਹਿਨਿਆ ਜਾਵੇਗਾ। ਭਾਰਤੀ ਟੀਮ ਨੇ ਇਸ ਸਾਲ ਇੰਗਲੈਂਡ ਖਿਲਾਫ਼ ਘਰੇਲੂ ਸੀਰੀਜ਼ ਤਕ ਇਸ ਜਰਸੀ ਦਾ ਇਸਤੇਮਾਲ ਕੀਤਾ ਸੀ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin