Punjab

ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਲਈ ਚੰਡੀਗੜ੍ਹ ਤੋਂ ਸਿੱਧੀ ਫਲਾਈਟ ਹਾਲੇ ਵੀ ਸੁਪਨਾ

ਚੰਡੀਗੜ੍ਹ – ਦੇਸ਼ ਵਿਚ ਜਿਹੜੇ ਏਅਰਪੋਰਟਸ ‘ਤੇ ਤੇਜ਼ੀ ਨਾਲ ਯਾਤਰੀਆਂ ਦੀ ਗਿਣਤੀ ‘ਚ ਇਜ਼ਾਫ਼ਾ ਹੋ ਰਿਹਾ ਹੈ, ਉਨ੍ਹਾਂ ਵਿਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨੰਬਰ ਮੋਹਰੀ ਹੈ। ਕੋਰੋਨਾ ਕਾਲ ਤੋਂ ਪਹਿਲਾਂ ਏਅਰਪੋਰਟ ਤੋਂ ਹਰ ਸਾਲ ਡੇਢ ਲੱਖ ਯਾਤਰੀਆਂ ਦਾ ਇਜ਼ਾਫ਼ਾ ਹੋ ਰਿਹਾ ਸੀ। ਸਾਲ 2003 ਵਿਚ ਜਿੱਥੇ ਚੰਡੀਗੜ੍ਹ ਇੰਟਰਨੈਸ਼ਨਲ ਫਲਾਈਟ ‘ਤੇ ਯਾਤਰੀ ਗਿਣਤੀ ਤਿੰਨ ਲੱਖ ਦੇ ਕਰੀਬ ਸੀ, ਉੱਥੇ ਹੀ ਸਾਲ 2018 ‘ਚ ਇਹ ਗਿਣਤੀ 20 ਲੱਖ ਪਹੁੰਚ ਗਈ ਸੀ।ਬਾਵਜੂਦ ਕੈਨੇਡਾ, ਯੂਰਪ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਲਈ ਹੁਣ ਤਕ ਇੰਟਰਨੈਸ਼ਨਲ ਫਲਾਈਟ ਸ਼ੁਰੂ ਨਹੀਂ ਹੋਣਈ ਹੈ। ਪਹਿਲਾਂ ਜਿੱਥੇ ਏਅਰਪੋਰਟ ਅਥਾਰਟੀ ਇਨ੍ਹਾਂ ਦੇਸ਼ਾਂ ਲਈ ਫਲਾਈਟਸ ਸ਼ੁਰੂ ਨਾ ਹੋਣ ਪਿੱਛੇ ਛੋਟੇ ਰਨਵੇ ਨੂੰ ਵਜ੍ਹਾ ਦੱਸਦਾ ਸੀ, ਉੱਥੇ ਹੀ ਸਾਲ 2019 ‘ਚ ਹੀ ਰਨਵੇ ਦੀ ਲੰਬਾਈ ਨੂੰ 12,500 ਕਰ ਦਿੱਤਾ ਸੀ, ਪਰ ਅਜੇ ਤਕ ਇਨ੍ਹਾਂ ਦੇਸ਼ਾਂ ਲਈ ਕੋਈ ਸਿੱਧੀ ਫਲਾਈਟ ਏਅਰਪੋਰਟ ਤੋਂ ਸ਼ੁਰੂ ਨਹੀਂ ਹੋਈ ਹੈ। ਪੰਜਾਬ ਅਤੇ ਹਰਿਆਣਾ ਦਾ ਰਾਜਧਾਨੀ ਚੰਡੀਗੜ੍ਹ ਤੋਂ ਉਕਤ ਦੇਸ਼ਾਂ ਲਈ ਸਿੱਧੀ ਫਲਾਈਟ ਨਾ ਹੋਣਾ ਹੈਰਾਨੀ ਦੀ ਗੱਲ ਹੈ। ਕਿਉਂਕਿ ਪੰਜਾਬ ਦੇ ਜ਼ਿਆਦਾਤਰ ਲੋਕ ਉਕਤ ਦੇਸ਼ਾਂ ਵਿਚ ਰਹਿੰਦੇ ਹਨ। ਅਜਿਹੇ ਵਿਚ ਜੇਕਰ ਚੰਡੀਗੜ੍ਹ ਤੋਂ ਸਿੱਧੀ ਫਲਾਈਟ ਦੀ ਸਹੂਲਤ ਦਿੱਤੀ ਜਾਵੇ ਤਾਂ ਏਅਰਪੋਰਟ ‘ਤੇ ਯਾਤਰੀਆਂ ਦੀ ਗਿਣਤੀ ‘ਚ ਕਈ ਗੁਣਾ ਇਜ਼ਾਫ਼ਾ ਹੋ ਜਾਵੇਗਾ।

Related posts

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ !

admin

ਵਿਜੈ ਗਰਗ ਦੀ ਕਿਤਾਬ, “ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ”, ਪ੍ਰਿੰਸੀਪਲ ਸੰਧਿਆ ਬਠਲਾ ਦੁਆਰਾ ਲੋਕ ਅਰਪਣ !

admin