Australia & New Zealand

ਇਸ ਤਰ੍ਹਾਂ ਚੱਲਣਗੀਆਂ ਆਸਟ੍ਰੇਲੀਆ ਤੋਂ ਇੰਡੀਆ ਸਮੇਤ ਹੋਰਨਾਂ ਦੇਸ਼ਾਂ ਨੂੰ ਫਲਾਈਟਾਂ !

ਮੈਲਬੌਰਨ – ਕੁਆਂਟਸ ਅਤੇ ਜੈੱਟਸਟਾਰ ਦੇ ਵਲੋਂ ਆਸਟ੍ਰੇਲੀਆ ਤੋਂ ਅੰਤਰਰਾਸ਼ਟਰੀ ਮਾਰਗਾਂ ਲਈ ਅਗਲੇ ਮਹੀਨੇ ਤੋਂ ਕਈ ਹੋਰ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੁਆਂਟਸ ਦੇ ਮੁੱਖ ਕਾਰਜਕਾਰੀ ਐਲਨ ਜੋਇਸ ਨੇ ਕਿਹਾ ਹੈ ਕਿ ਰਾਸ਼ਟਰੀ ਏਅਰਲਾਈਨ ਆਪਣੀ ਆਕਾਸ਼ ਵਿੱਚ ਬਹੁਤ ਤੇਜੀ ਨਾਲ ਵਾਪਸੀ ਕਰ ਰਹੀ ਹੈ ਅਤੇ ਇਸ ਪੜਾਅ ‘ਤੇ ਜ਼ਿਆਦਾਤਰ ਅੰਤਰਰਾਸ਼ਟਰੀ ਉਡਾਣਾਂ ਸਿਡਨੀ ਤੋਂ ਰਵਾਨਾ ਹੋਣਗੀਆਂ। ਵਿਕਟੋਰੀਆ ਦੇ ਵਲੋਂ ਅੰਤਰਰਾਸ਼ਟਰੀ ਯਾਤਰੀਆਂ ਆਉਣ ਲਈ ਕੋਵਿਡ ਕੁਆਰੰਟੀਨ ਨੂੰ ਖਤਮ ਕਰ ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਹੁਣ ਵਿਕਟੋਰੀਆ ਤੋਂ ਵੀ ਅੰਤਰਰਾਸ਼ਟਰੀ ਆਵਾਜਾਈ ਜਲਦੀ ਸ਼ੁਰੂ ਹੋ ਜਾਵੇਗੀ।

ਹਾਲ ਦੀ ਘੜੀ ਅੰਤਰਰਾਸ਼ਟਰੀ ਯਾਤਰਾ ਦੇ ਲਈ ਕੁਆਂਟਸ ਅਤੇ ਜੈੱਟਸਟਾਰ ਦੇ ਵਲੋਂ ਹੀ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਹੁਤ ਸਾਰੀਆਂ ਸ਼ਰਤਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਇਹਨਾਂ ਵਿੱਚ ਹੇਠ ਲਿਖੀਆਂ ਸ਼ਰਤਾਂ ਸ਼ਾਮਿਲ ਹਨ:

• ਅੰਤਰਰਾਸ਼ਟਰੀ ਯਾਤਰੀਆਂ ਨੂੰ ਸਿਰਫ ਤਾਂ ਹੀ ਕੁਆਂਟਸ ਅਤੇ ਜੈੱਟਸਟਾਰ ਦੇ ਨਾਲ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਏਗੀ ਜੇ ਉਨ੍ਹਾਂ ਨੂੰ ਕਿਸੇ ਪ੍ਰਵਾਨਤ ਕੋਵਿਡ-19 ਟੀਕੇ (ਫਾਈਜ਼ਰ, ਐਸਟਰਾਜ਼ੇਨੇਕਾ, ਮੋਡੇਰਨਾ ਜਾਂ ਜੌਹਨਸਨ ਐਂਡ ਜਾਨਸਨ) ਦੀਆਂ ਦੋਨੋਂ ਖੁਰਾਕਾਂ ਲੈ ਲਈਆਂ ਹਨ।

• ਇਹ ਜਰੂਰਤ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਾਂ ਛੋਟ ਵਾਲੇ ਬੱਚਿਆਂ ‘ਤੇ ਲਾਗੂ ਨਹੀਂ ਹੁੰਦੀ ਹੈ।

• ਯਾਤਰੀਆਂ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਪਿਛਲੇ 72 ਘੰਟਿਆਂ ਦੇ ਅੰਦਰ ਇੱਕ ਨੈਗੇਟਿਵ ਕੋਵਿਡ ਟੈਸਟ ਪਾਸ ਕਰਨ ਦੀ ਵੀ ਲੋੜ ਹੋਵੇਗੀ।

• ਕੁਆਂਟਸ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਆਪਣੀ ਮੰਜ਼ਿਲ ਦੇ ਲਈ ਉਥੋਂ ਦੀਆਂ ਸਰਕਾਰੀ ਜ਼ਰੂਰਤਾਂ ਦੀ ਜਾਂਚ ਕਰਨੀ ਚਾਹੀਦੀ ਹੈ।

• ਹਰੇਕ ਦੇਸ਼ ਦੇ ਵਿੱਚ ਆਉਣ ਵਾਲੇ ਯਾਤਰੀਆਂ ਲਈ ਉਨ੍ਹਾਂ ਦੀ ਨਾਗਰਿਕਤਾ ਜਾਂ ਵੀਜ਼ਾ, ਟੀਕਾਕਰਣ ਦੀ ਸਥਿਤੀ, ਜਿੱਥੇ ਉਨ੍ਹਾਂ ਨੇ ਯਾਤਰਾ ਕੀਤੀ ਹੈ ਅਤੇ ਕੁੱਝ ਮਾਮਲਿਆਂ ਵਿੱਚ, ਜਿੱਥੇ ਉਹ ਪਿਛਲੇ ਕੁਝ ਹਫਤਿਆਂ ਜਾਂ ਮਹੀਨਿਆਂ ਵਿੱਚ ਗਏ ਹਨ, ਦੇ ਅਧਾਰ ‘ਤੇ ਆਪਣੇ-ਆਪਣੇ ਨਿਯਮ ਹਨ।

• ਫਿਜ਼ੀ ਲਈ ਯਾਤਰੀਆਂ ਨੂੰ 48 ਘੰਟਿਆਂ ਲਈ ਆਪਣੀ ਰਿਹਾਇਸ਼ ਵਿੱਚ ਰਹਿਣ ਅਤੇ ਬਾਹਰ ਜਾਣ ਤੋਂ ਪਹਿਲਾਂ ਇੱਕ ਨੈਗੇਟਿਵ ਕੋਵਿਡ ਟੈਸਟ ਪਾਸ ਕਰਨ ਦੀ ਲੋੜ ਹੈ।

ਆਸਟ੍ਰੇਲੀਆ ਤੋਂ ਹੋਰ ਕਿਹੜੀਆਂ ਏਅਰਲਾਈਨਾਂ ਉਡਾਣ ਭਰਨੀਆਂ?

ਸਿਡਨੀ ਹਵਾਈ ਅੱਡੇ ਦੇ ਅਨੁਸਾਰ ਜਿਨ੍ਹਾਂ ਏਅਰਲਾਈਨਾਂ ਨੇ ਨਿਰਧਾਰਤ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ, ਉਹ ਜਨਵਰੀ ਤੋਂ ਦੁਬਾਰਾ ਉਡਾਣ ਭਰਨਗੀਆਂ। ਇਹਨਾਂ ਵਿੱਚ ਹੇਠ ਲਿਖੀਆਂ ਏਅਲਾਈਨਜ਼ ਸ਼ਾਮਿਲ ਹਨ:

• ਏਅਰ ਕੈਨੇਡਾ
• ਅਮਰੀਕਨ ਏਅਰਲਾਈਨਜ਼
• ਸੇਬੂ ਪੈਸੀਫਿਕ
• ਫਿਜੀ ਏਅਰਵੇਜ਼
• ਹਵਾਈਅਨ ਏਅਰਲਾਈਨਜ਼
• ਜੈੱਟਸਟਾਰ
• ਕੋਰੀਅਨ ਏਅਰ
• ਕੁਆਂਟਸ
• ਥਾਈ ਏਅਰਵੇਜ਼
• ਵਰਜ਼ਿਨ

ਕੈਥੀ ਪੈਸੀਫਿਕ ਅਤੇ ਸਿੰਗਾਪੁਰ ਏਅਰਲਾਈਨਜ਼ ਸਮੇਤ ਹੋਰ ਏਅਰਲਾਈਨਾਂ ਜੋ ਕਿ ਬਾਰਡਰ ਬੰਦ ਹੋਣ ਦੌਰਾਨ ਘੱਟ ਸਮਰੱਥਾ ‘ਤੇ ਚੱਲਦੀਆਂ ਸਨ, ਵੀ ਸੇਵਾਵਾਂ ਨੂੰ ਵਧਾ ਰਹੀਆਂ ਹਨ।

ਕੁਆਂਟਸ ਅਤੇ ਜੈੱਟਸਟਾਰ ਦੀਆਂ ਸਿਡਨੀ ਤੋਂ ਕਿਹੜੀਆਂ ਅੰਤਰਰਾਸ਼ਟਰੀ ਉਡਾਣਾਂ ਚੱਲਣਗੀਆਂ?

• ਲਾਸ ਏਂਜਲਸ, ਸੰਯੁਕਤ ਰਾਜ 1 ਨਵੰਬਰ ਤੋਂ
• ਲੰਡਨ, ਯੂਕੇ 1 ਨਵੰਬਰ ਤੋਂ
• ਸਿੰਗਾਪੁਰ 23 ਨਵੰਬਰ ਤੋਂ
• ਦਿੱਲੀ, ਭਾਰਤ (ਡਾਰਵਿਨ ਰਾਹੀਂ) 6 ਦਸੰਬਰ ਤੋਂ (ਭਾਰਤੀ ਅਧਿਕਾਰੀਆਂ ਨਾਲ ਚਰਚਾ ਦੇ ਅਧੀਨ)
• ਨਾਦੀ, ਫਿਜੀ 7 ਦਸੰਬਰ ਤੋਂ
• ਵੈਨਕੂਵਰ, ਕੈਨੇਡਾ 18 ਦਸੰਬਰ ਤੋਂ
• ਟੋਕੀਓ, ਜਾਪਾਨ 19 ਦਸੰਬਰ ਤੋਂ
• ਹੋਨੋਲੂਲੂ, ਸੰਯੁਕਤ ਰਾਜ 20 ਦਸੰਬਰ ਤੋਂ
• ਜੋਹਾਨਸਬਰਗ, ਦੱਖਣੀ ਅਫਰੀਕਾ 5 ਜਨਵਰੀ ਤੋਂ
• ਫੂਕੇਟ, ਥਾਈਲੈਂਡ (ਜੈੱਟਸਟਾਰ) 12 ਜਨਵਰੀ ਤੋਂ
• ਬੈਂਕਾਕ, ਥਾਈਲੈਂਡ 14 ਜਨਵਰੀ ਤੋਂ

ਮੈਲਬੌਰਨ ਤੋਂ ਕਿਹੜੀਆਂ ਅੰਤਰਰਾਸ਼ਟਰੀ ਉਡਾਣਾਂ ਉਡਾਣਾਂ ਚੱਲਣਗੀਆਂ?

• ਸਿੰਗਾਪੁਰ 22 ਨਵੰਬਰ ਤੋਂ
• ਲੰਡਨ 6 ਨਵੰਬਰ ਤੋਂ

ਡਾਰਵਿਨ ਤੋਂ ਕਿਹੜੀਆਂ ਅੰਤਰਰਾਸ਼ਟਰੀ ਉਡਾਣਾਂ ਉਡਾਣਾਂ ਚੱਲਣਗੀਆਂ?

• ਦਿੱਲੀ, ਭਾਰਤ (ਫਲਾਈਟ ਸਿਡਨੀ ਤੋਂ ਆਵੇਗੀ) 6 ਦਸੰਬਰ ਤੋਂ (ਭਾਰਤੀ ਅਧਿਕਾਰੀਆਂ ਨਾਲ ਚਰਚਾ ਦੇ ਅਧੀਨ)
• ਸਿੰਗਾਪੁਰ (ਜੈੱਟਸਟਾਰ) 16 ਦਸੰਬਰ, 2021 ਤੋਂ

ਵਰਜਿਨ ਆਸਟ੍ਰੇਲੀਆ ਕਦੋਂ ਫਲਾਈਟਾਂ ਸ਼ੁਰੂ ਕਰੇਗਾ?

• ਵਰਜਿਨ ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ ਕ੍ਰਿਸਮਿਸ ਤੋਂ ਨਾਡੀ, ਫਿਜੀ ਲਈ ਉਡਾਣਾਂ ਦੁਬਾਰਾ ਸ਼ੁਰੂ ਕਰੇਗੀ।

• ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ ਤੋਂ ਉਡਾਣਾਂ ਕ੍ਰਮਵਾਰ 16, 17 ਅਤੇ 18 ਦਸੰਬਰ ਨੂੰ ਮੁੜ ਸ਼ੁਰੂ ਹੋਣਗੀਆਂ।

• ਏਅਰਲਾਈਨਾਂ ਨੇ 2022 ਵਿੱਚ ਬਾਲੀ ਅਤੇ ਨਿਊਜ਼ੀਲੈਂਡ ਲਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।

• ਕੁਆਂਟਸ ਅਤੇ ਜੈੱਟਸਟਾਰ ਦੇ ਉਲਟ, ਵਰਜਿਨ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਪੂਰੀ ਤਰ੍ਹਾਂ ਟੀਕਾ ਲਗਵਾਉਣਾ ਲਾਜ਼ਮੀ ਨਹੀਂ ਕੀਤਾ ਹੈ, ਹਾਲਾਂਕਿ ਕੋਵਿਡ ਟੀਕਾ ਸਾਰੇ ਸਟਾਫ ਦੇ ਲਈ ਲਾਜ਼ਮੀ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin