International

ਬਰਤਾਨੀਆ ’ਚ ਡੈਲਟਾ-ਪਲੱਸ ਦਾ ਕਹਿਰ, 50 ਹਜ਼ਾਰ ਨਵੇਂ ਮਾਮਲੇ, ਸਕੂਲੀ ਵਿਦਿਆਰਥੀ ਰਿਕਾਰਡ ਪ੍ਰਭਾਵਿਤ

ਲੰਡਨ – ਬਰਤਾਨੀਆ ’ਚ ਹੁਣ ਡੈਲਟਾ ਪਲੱਸ ਦਾ ਕਹਿਰ ਜਾਰੀ ਹੈ। ਇੱਥੇ ਕੁਝ ਦਿਨਾਂ ’ਚ ਪੰਜਾਹ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਡੈਲਟਾ ਸਟ੍ਰੇਨ ਦਾ ਸਬ ਸਟ੍ਰੇਨ ਡੈਲਟਾ ਪਲੱਸ (ਅਸਲੀ ਨਾ ਏਵਾਏ-4.2) ਅਸਲ ’ਚ ਡੈਲਟਾ ਸਟ੍ਰੇਨ ਤੋਂ ਵੀ ਮਾਰੂ ਹੈ ਤੇ ਇਸ ਦੇ ਇਨਫੈਕਸ਼ਨ ਦੀ ਸਮਰੱਥਾ ਮੁੱਖ ਡੈਲਟਾ ਵੇਰੀਐਂਟ ਤੋਂ 15 ਫ਼ੀਸਦੀ ਵੱਧ ਹੈ। ਬਰਤਾਨੀਆ ’ਚ ਨੌਂ ਅਕਤੂਬਰ ਨੂੰ ਖ਼ਤਮ ਹੋਏ ਪੰਦਰਵਾੜੇ ’ਚ ਡੈਲਟਾ ਦਾ ਇਹ ਨਵਾਂ ਵੇਰੀਐਂਟ ਇਨਫੈਕਸ਼ਨ ਦੇ ਕੁਲ ਮਾਮਲਿਆਂ ’ਚ ਦਸ ਫ਼ੀਸਦੀ ਦੇਖਿਆ ਗਿਆ ਹੈ। ਡੈਲਟਾ ਦਾ ਸਭ ਸਟ੍ਰੇਨ-ਏਵਾਏ 4.2 ਦਾ ਨਵਾਂ ਨਾਂ ‘ਐੱਨਯੂ’ ਕੀਤਾ ਜਾ ਸਕਦਾ ਹੈ। ਡੈਲੀ ਮੇਲ ਦੀ ਰਿਪੋਰਟ ਮੁਤਾਬਕ ਅਕਤੂਬਰ ਦੇ ਮਹੀਨੇ ’ਚ ਡੈਲਟਾ ਦਾ ਇਹ ਇਕ ਨਵਾਂ ਸਬ ਵੇਰੀਐੈਂਟ ਦੁੱਗਣੀ ਤੇਜ਼ੀ ਨਾਲ ਫੈਲਿਆ ਹੈ। ਜਦਕਿ ਸਤੰਬਰ ਦੇ ਮਹੀਨੇ ’ਚ ਇਸ ਨਵੇਂ ਸਬ ਵੇਰੀਐਂਟ ਦੇ ਚਾਰ ਫ਼ੀਸਦੀ ਹੀ ਮਾਮਲੇ ਸਨ ਜਿਹੜੇ ਨੌਂ ਅਕਤੂਬਰ ਨੂੰ ਸਿਰਫ਼ ਦੋ ਹਫ਼ਤਿਆਂ ਬਾਅਦ 8.9 ਫ਼ੀਸਦੀ ਹੋ ਗਏ। ਵੈਲਕਮ ਸੈਂਗਰ ਇੰਸਟੀਚਿਊ ਦੇ ਵਿਗਿਆਨੀਆਂ ਨੇ ਦੱਸਿਆ ਕਿ ਇਹ ਡੈਲਟਾ ਵੇਰੀਐਂਟ ਦੀ 45ਵੀਂ ਉਪ ਲੜੀ ਹੈ। ਬਹੁਤ ਸਾਰੇ ਲੋਕ ਇਸ ਨੂੰ ਡੈਲਟਾ ਪਲੱਸ ਵੀ ਕਹਿੰਦੇ ਹਨ। ਰਿਪੋਰਟ ’ਚ ਲੰਡਨ ਜੈਨੇਟਿਕ ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਫੈਸਰ ਫ੍ਰੈਂਕੋਇਸ ਬੈਲੋਕਸ ਨੇ ਕਿਹਾ ਕਿ ਜਦੋਂ ਤੋਂ ਇਹ ਆਲਮੀ ਮਹਾਮਾਰੀ ਸ਼ੁਰੂ ਹੋਈ ਹੈ ਇਹ ਹੁਣ ਤਕ ਦਾ ਸਭ ਤੋਂ ਵੱਧ ਇਨਫੈਕਸਨ ਵਾਲਾ ਸਬ ਵੇਰੀਐਂਟ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਸਬ-ਵੇਰੀਐਂਟ ਡੈਲਟਾ-ਏਵਾਏ 4.2 ਨੂੰ ਜਾਂਚ ਅਧੀਨ ਐਲਾਨ ਕਰਨ ਵਾਲਾ ਹੈ। ਇਸ ਦਾ ਮਤਲਬ ਹੈ ਕਿ ਇਸ ਸਬ ਵੇਰੀਐਂਟ ਦਾ ਨਾਂ ਕਿਸੇ ਗ੍ਰੀਕ ਅੱਖਰ ਦੇ ਨਾਂ ’ਤੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਸਭ ਵੇਰੀਐਂਟ ਸਿਰਫ਼ ਬਰਤਾਨੀਆ ’ਚ ਹੀ ਏਨੀ ਤੇਜ਼ੀ ਨਾਲ ਫੈਲਿਆ ਹੈ ਤਾਂ ਸੰਭਵ ਹੈ ਇਹ ਅਬਾਦੀ ਦੇ ਆਧਾਰ ’ਤੇ ਵੀ ਬਦਲਾਅ ਲਿਆ ਸਕਦਾ ਹੈ। ਇਸ ਤੋਂ ਇਲਾਵਾ ਇਕ ਹੋਰ ਸਬ ਵੇਰੀਐਂਟ ਦੇ ਫੈਲਣ ਦਾ ਖ਼ਦਸ਼ਾ ਕਾਇਮ ਹੈ। ਹਾਲਾਂਕਿ ਇਸ ਦੀ ਤੁਲਨਾ ਅਲਫਾ ਤੇ ਡੈਲਟਾ ਨਾਲ ਨਹੀਂ ਕੀਤੀ ਜਾ ਸਕਦੀ ਜਿਹੜੇ ਪੰਜਾਬ ਫ਼ੀਸਦੀ ਤੋਂ ਵੱਧ ਲੋਕਾਂ ਨੂੰ ਇਨਫੈਕਟਿਡ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਬਰਤਾਨੀਆ ’ਚ ਪਿਛਲੇ ਤਿੰਨ ਮਹੀਨਿਆਂ ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਵਧ ਗਏ ਹਨ। ਇਸ ਦੇ ਨਾਂ ਮਾਮਲਿਆਂ ’ਚ 50 ਹਜ਼ਾਰ ਤੋਂ ਵੱਧ ਦਾ ਵਾਧਾ ਹੋ ਚੁੱਕਿਆ ਹੈ। ਯੂਕੇ ਹੈਲਥ ਸਕਿਓਰਿਟੀ ਏਜੰਸੀ (ਯੂਐੱਐੱਚਐੱਸਏ) ਦੀ ਤਾਜ਼ਾ ਹਫ਼ਤਾਵਾਰੀ ਰਿਪੋਰਟ ਮੁਤਾਬਕ ਹਰੇਕ ਉਮਰ ਵਰਗ ਦੇ ਲੋਕਾਂ ’ਚ ਕੋਵਿਡ-19 ਦਾ ਇਨਫੈਕਸ਼ਨ ਵਧਿਆ ਹੈ। ਪਰ ਹੁਣ ਸਕੂਲੀ ਬੱਚਿਆਂ ’ਚ ਇਸ ਦਾ ਇਨਫੈਕਸ਼ਨ ਰਿਕਾਰਡ ਪੱਧਰ ’ਤੇ ਹੈ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin