Punjab

ਸ਼ੋ੍ਮਣੀ ਕਮੇਟੀ ਨੇ ਪੰਜਾਬ ‘ਚ ਚੱਲ ਰਹੀ ‘ਧਰਮ ਪਰਿਵਰਤਨ ਲਹਿਰ’ ਨੂੰ ਦਿੱਤੀ ਚੁਣੌਤੀ

ਅੰਮਿ੍ਤਸਰ – ਪੰਜਾਬ ਵਿਚ ਚੱਲ ਰਹੀ ‘ਧਰਮ ਪਰਿਵਰਤਨ ਦੀ ਚੁਣੌਤੀ’ ਦਾ ਸਾਹਮਣਾ ਕਰਦਿਆਂ ਸ਼ੋ੍ਮਣੀ ਕਮੇਟੀ ਨੇ ਕਮਰਕਸੇ ਕਰ ਲਏ ਹਨ। ਪਿਛਲੇ 10 ਮਹਿਨਿਆਂ ਵਿਚ ਸ਼ੋ੍ਮਣੀ ਕਮੇਟੀ ਨੇ ਕਰੀਬ 50 ਹਜ਼ਾਰ ਪ੍ਰਾਣੀਆਂ ਨੁੰ ਅੰਮਿ੍ਤ ਛਕਾ ਕੇ, ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਹੈ।

ਸ਼ੋ੍ਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਦਸਿਆ ਕਿ ਇਸ ਸਾਲ ਅਕਤੂਬਰ ਤਕ ਕਰੀਬ 50 ਹਜਾਰ ਪ੍ਰਰਾਣੀਆਂ ਨੂੰ ਅੰਮਿ੍ਤ ਛਕਾਇਆ ਹੈ। ਉਨਾਂ ਕਿਹਾ ਕਿ ‘ਧਰਮ ਪਰਿਵਰਤਨ ਦੀ ਲਹਿਰ’ ਨੂੰ ਠੱਲ੍ਹ ਪਾਉਣ ਲਈ ਕੁਝ ਕਦਮ ਚੁੱਕਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਕੋਰੋਨਾ ਕਾਲ ਦੌਰਾਨ ਵੱਖ ਵੱਖ ਜਗ੍ਹਾ ‘ਤੇ ਸਿਹਤ ਸਹੂਲਤਾਂ ਦੇਣ ਲਈ ਕੈਂਪ ਲਾਏ ਸਨ। ਗੁਰੂ ਨਾਨਕ ਸਾਹਿਬ ਦਾ ਚਲਾਇਆ ਨਿਰਮਲ ਪੰਥ ਹਰ ਮਨੁੱਖ ਦੀ ਸੇਵਾ ਵਿਚ ਲੀਨ ਹੈ ਤੇ ਅਸੀਂ ਮਹਿਸੂਸ ਕੀਤਾ ਕਿ ਲੋਕਾਂ ਨੂੰ ਕੋਰੋਨਾ ਕਾਲ ਵਿਚ ਆਕਸੀਜਨ ਦੀ ਜ਼ਰੂਰਤ ਹੈ, ਉਸ ਦੇ ਪ੍ਰਬੰਧ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰਾਂ ਨੂੰ ਗੁਰਬਾਣੀ, ਇਤਿਹਾਸ ਤੇ ਸਿੱਖ ਰਵਾਇਤਾਂ ਨਾਲ ਜੋੜਣ ਲਈ ਪਹਿਲ ਕੀਤੀ ਹੈ। ਘਰਿ ਘਰਿ ਅੰਦਰ ਧਰਮਸਾਲ ਲਹਿਰ ਨੇ ਬਹੁਤ ਵਧੀਆਂ ਨਤੀਜੇ ਦਿੱਤੇ ਹਨ। ਬੀਬੀ ਨੇ ਦਸਿਆ ਕਿ ਅਸੀਂ ਆਉਣ ਵਾਲੇ ਇਤਿਹਾਸਕ ਦਿਹਾੜਿਆਂ ਵਿਚ ਕੁਝ ਸਮਾਗਮ ਕਰਵਾ ਰਹੇ ਹਾਂ ਤੇ ਅੰਮਿ੍ਤ ਸੰਚਾਰ ਦਾ ਇੰਤਜ਼ਾਮ ਕੀਤਾ ਜਾਵੇਗਾ।

Related posts

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ: 5 ਜਣੇ ਜ਼ਖਮੀਂ !

admin

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਵਿਜੈ ਗਰਗ ਦੀ ਕਿਤਾਬ, “ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ”, ਪ੍ਰਿੰਸੀਪਲ ਸੰਧਿਆ ਬਠਲਾ ਦੁਆਰਾ ਲੋਕ ਅਰਪਣ !

admin