Sport

ਵਿਰਾਟ ਨੂੰ ਖਿਸਕਾ ਕੇ ਚੌਥੇ ਸਥਾਨ ‘ਤੇ ਪੁੱਜੇ ਪਾਕਿ ਵਿਕਟਕੀਪਰ

ਦੁਬਈ – ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਖ਼ਿਲਾਫ਼ ਮਿਲੀ ਹਾਰ ਦਾ ਅਸਰ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਰੈਂਕਿੰਗ ‘ਤੇ ਵੀ ਪਿਆ ਹੈ। ਭਾਰਤ ਖ਼ਿਲਾਫ਼ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਆਈਸੀਸੀ ਦੀ ਬੁੱਧਵਾਰ ਨੂੰ ਜਾਰੀ ਬੱਲੇਬਾਜ਼ਾਂ ਦੀ ਟੀ-20 ਰੈਂਕਿੰਗ ਵਿਚ ਚੌਥੇ ਸਥਾਨ ‘ਤੇ ਪੁੱਜ ਗਏ ਹਨ ਜਦਕਿ ਪਹਿਲਾਂ ਇਸ ਸਥਾਨ ‘ਤੇ ਕੋਹਲੀ ਮੌਜੂਦ ਸਨ ਜੋ ਹੁਣ ਇਕ ਸਥਾਨ ਹੇਠਾਂ ਪੰਜਵੇਂ ਸਥਾਨ ‘ਤੇ ਆ ਗਏ ਹਨ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਵੀ ਦੋ ਸਥਾਨ ਹੇਠਾਂ ਅੱਠਵੇਂ ਨੰਬਰ ‘ਤੇ ਆ ਗਏ ਹਨ। ਕੋਹਲੀ ਦੇ 725 ਰੇਟਿੰਗ ਅੰਕ ਹਨ। ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਖ਼ਿਲਾਫ਼ 57 ਦੌੜਾਂ ਬਣਾਈਆਂ ਸਨ ਜਦਕਿ ਰਾਹੁਲ ਤਿੰਨ ਦੌੜਾਂ ਬਣਾ ਕੇ ਆਊਟ ਹੋਏ ਸਨ। ਭਾਰਤ ਨੇ ਇਹ ਮੁਕਾਬਲਾ 10 ਵਿਕਟਾਂ ਨਾਲ ਗੁਆਇਆ ਸੀ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਰਿਜ਼ਵਾਨ ਨੂੰ ਤਿੰਨ ਸਥਾਨ ਦਾ ਫ਼ਾਇਦਾ ਹੋਇਆ ਹੈ ਤੇ ਉਹ ਕਰੀਅਰ ਦੇ ਸਰਬੋਤਮ ਸਥਾਨ ‘ਤੇ ਹਨ। ਭਾਰਤ ਖ਼ਿਲਾਫ਼ ਰਿਜ਼ਵਾਨ ਨੇ ਅਜੇਤੂ 79 ਤੇ ਨਿਊਜ਼ੀਲੈਂਡ ਖ਼ਿਲਾਫ਼ 33 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਦੇ ਏਡੇਨ ਮਾਰਕਰੈਮ ਵੀ ਆਪਣੇ ਕਰੀਅਰ ਦੇ ਸਰਬੋਤਮ ਤੀਜੇ ਸਥਾਨ ‘ਤੇ ਪੁੱਜ ਗਏ ਹਨ। ਇੰਗਲੈਂਡ ਦੇ ਡੇਵਿਡ ਮਲਾਨ ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ‘ਤੇ ਹਨ। ਗੇਂਦਬਾਜ਼ੀ ਵਿਚ ਅਫ਼ਗਾਨਿਸਤਾਨ ਦੇ ਰਹਿਮਾਨ-ਉੱਲ੍ਹਾ ਗੁਰਬਾਜ਼ ਨੌਂ ਸਥਾਨ ਦੇ ਸੁਧਾਰ ਨਾਲ ਕਰੀਅਰ ਦੇ ਸਰਬੋਤਮ 12ਵੇਂ ਸਥਾਨ ‘ਤੇ ਆ ਗਏ ਹਨ ਜਦਕਿ ਮੁਹੰਮਦ ਨਈਮ 13ਵੇਂ ਨੰਬਰ ‘ਤੇ ਪੁੱਜ ਗਏ ਹਨ। ਭਾਰਤ ਖ਼ਿਲਾਫ਼ ਤਿੰਨ ਵਿਕਟਾਂ ਲੈਣ ਵਾਲੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ 12ਵੇਂ ਸਥਾਨ ‘ਤੇ ਆ ਗਏ ਹਨ। ਨਿਊਜ਼ੀਲੈਂਡ ਖ਼ਿਲਾਫ਼ ਚਾਰ ਵਿਕਟਾਂ ਲੈਣ ਵਾਲੇ ਹੈਰਿਸ ਰਾਊਫ ਕਰੀਅਰ ਦੇ ਸਰਬੋਤਮ 17ਵੇਂ ਸਥਾਨ ‘ਤੇ ਪੁੱਜ ਗਏ ਹਨ। ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਹਰਫ਼ਨਮੌਲਾ ਰੈਂਕਿੰਗ ਵਿਚ ਚੋਟੀ ਦੇ ਸਥਾਨ ‘ਤੇ ਕਾਇਮ ਹਨ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin