ਜੰਮੂ – ਜ਼ਿਲ੍ਹਾ ਡੋਡਾ ਦੇ ਠਾਠਰੀ ਇਲਾਕੇ ’ਚ ਅੱਜ ਵੀਰਵਾਰ ਸਵੇਰੇ ਹੋਏ ਸੜਕ ਹਾਦਸੇ ’ਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਸੜਕ ਹਾਦਸਾ ਸੂਈ ਗੋਵਾਰੀ ਇਲਾਕੇ ’ਚ ਪੇਸ਼ ਆਇਆ। ਇਹ ਸਾਰੇ ਲੋਕ ਮਿੰਨੀ ਬੱਸ ’ਚ ਸਵਾਰ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਡੋਡਾ ਜ਼ਿਲ੍ਹਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਲੇ ਵੀ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ PM Modi ਸਮੇਤ ਸਿਆਸੀ ਆਗੂਆਂ ਨੇ ਸੋਗ ਪ੍ਰਗਟਾਇਆ ਹੈ। ਸਥਾਨਕ ਲੋਕਾਂ ਅਨੁਸਾਰ ਮਿੰਨੀ ਬੱਸ ’ਚ ਸਵਾਰ ਇਹ ਸਾਰੇ ਯਾਤਰੀ ਡੋਡਾ ਤੋਂ ਠਾਠਰੀ ਵੱਲ ਜਾ ਰਹੇ ਸਨ। ਮਿੰਨੀ ਬੱਸ ਜਦੋਂ ਸੂਈ ਗੋਵਾਰੀ ਇਲਾਕੇ ’ਚ ਪਹੁੰਚੀ ਤਾਂ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਗੱਡੀ ਸਿੱਧੀ ਖਾਈ ’ਚ ਉੱਤਰ ਗਈ। ਖਾਈ ’ਚ ਡਿੱਗਣ ਦੌਰਾਨ ਮਿੰਨੀ ਬੱਸ ਦੇ ਪਰਖੱਚੇ ਉੱਡ ਗਏ। ਉਸ ’ਚ ਸਵਾਰ ਕਈ ਯਾਤਰੀ ਤਾਂ ਵਾਹਨ ’ਚੋਂ ਨਿਕਲ ਕੇ ਬਾਹਰ ਚੱਟਾਨਾਂ ’ਤੇ ਡਿੱਗੇ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।ਹਾਲਾਂਕਿ ਇਸ ਹਾਦਸੇ ਦੇ ਕੁਝ ਹੀ ਦੇਰ ਬਾਅਦ ਫ਼ੌਜ ਦੇ ਜਵਾਨ ਸਥਾਨਕ ਲੋਕਾਂ ਦੇ ਨਾਲ ਘਟਨਾ ਸਥਾਨ ’ਤੇ ਪਹੁੰਚ ਗਏ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਿੰਨੀ ਬੱਸ ਦੇ ਪਰਖੱਚੇ ਉੱਡ ਗਏ ਸਨ। ਉਥੇ ਹੀ ਗੱਡੀ ’ਚੋਂ ਇਧਰ-ਉਧਰ ਡਿੱਗੇ ਲੋਕਾਂ ’ਚੋਂ ਅੱਠ ਲੋਕਾਂ ਨੇ ਤਾਂ ਉਥੇ ਹੀ ਦਮ ਤੋੜ ਦਿੱਤਾ ਸੀ।