ਜਲੰਧਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਥ ‘ਚ ਪੰਜਾਬ ਦੀ ਪੂਰੀ ਜਿੰਮੇਦਾਰੀ ਹੋਵੇਗੀ ਅਤੇ ਆਉਣ ਵਾਲੀਆਂ ਚੋਣਾਂ ‘ਚ ਸਿੱਧੂ ਹੀ ਰਣਨੀਤੀ ਤਿਆਰ ਕਰਨਗੇ। ਹਾਲਾਂਕਿ ਕਾਂਗਰਸ ਹਾਈਕਮਾਨ ਨੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਰਕਿਨਾਰ ਕਰਕੇ ਪੰਜਾਬ ਦੀਆਂ ਚੋਣਾਂ ਦੀ ਪੂਰੀ ਜਿੰਮੇਦਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿਤੀ ਹੈ। ਕਾਂਗਰਸ ਹਾਈ ਕਮਾਨ ਦੇ ਇਸ ਫੈਸਲੇ ਦੇ ਬਾਅਦ ਚੰਨੀ ਨੇ ਕਾਂਗਰਸ ਦੇ ਵਿਧਾਇਕਾਂ ਦੇ ਹਲਕਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਨ-ਟੂ-ਵਨ ਮੀਟਿੰਗਾਂ ਦੀ ਸ਼ੁਰੂਆਤ ਜਲੰਧਰ ਤੋਂ ਕਰਕੇ ਆਪਣੀ ਹੋਂਦ ਦਾ ਸਬੂਤ ਪੇਸ਼ ਕੀਤਾ ਹੈ।ਇਸੇ ਲੜੀ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜਿਵੇਂ ਹੀ ਹੈਲੀਪੈਡ ਤੋਂ ਉਤਰੇ ਤਾਂ ਉਨ੍ਹਾਂ ਦਾ ਕਾਂਗਰਸੀ ਵਰਕਰਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਉਸ ਵਕਤ ਉਨ੍ਹਾਂ ਨਾਲ ਮਹਿੰਦਰ ਸਿੰਘ ਕੇ ਪੀ ਮਨੋਜ ਅਰੋੜਾ ਆਦਿ ਮੌਜੂਦ ਸਨ ਉੱਥੋਂ ਚੱਲ ਕੇ ਉਹ ਸਿੱਧਾ ਹੀ ਅਸ਼ੀਰਵਾਦ ਲੈਣ ਲਈ ਦੇਵੀ ਮੰਦਰ ਜਾਣ ਲਈ ਰਵਾਨਾ ਹੋਏ।ਦੇਵੀ ਤਲਾਬ ਮੰਦਰ ਪੁੱਜਣ ਤੇ ਜਲੰਧਰ ਦੇ ਕਾਂਗਰਸੀ ਕੌਂਸਲਰ ਵੀ ਉਮਰ ਪੁੱਜੇ ਪਰ ਕਾਂਗਰਸੀ ਕੌਂਸਲਰ ਨੂੰ ਵੀ ਮੁੱਖ ਮੰਤਰੀ ਚੰਨੀ ਨੂੰ ਫਿਰ ਲਈ ਲਾਈਨਾਂ ਵਿੱਚ ਲੱਗਣਾ ਪਿਆ।ਇਸ ਸਬੰਧੀ ਕੌਂਸਲਰ ਦਾ ਕਹਿਣਾ ਹੈ ਕਿ ਇਹ ਹੁਣ ਸ਼ਾਸਨ ਹੈ ਅਸੀਂ ਅਨੁਸ਼ਾਸਨ ਦੀ ਪਾਲਣਾ ਕਰ ਰਹੇ ਹਾਂ।
previous post