Articles

ਜਲਵਾਯੂ ਤਬਦੀਲੀ ਕਾਰਨ ਧਰਤੀ ਖ਼ਤਰੇ ਵਿੱਚ !

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਤੋਂ ਹੀ ਸਾਡੀ ਧਰਤੀ ਤੇਜ਼ੀ ਨਾਲ ਗਰਮ ਹੋ ਰਹੀ ਹੈ। 1850 ਤੋਂ ਧਰਤੀ ਦੀ ਸਤ੍ਹਾ ‘ਤੇ ਔਸਤ ਤਾਪਮਾਨ ਲਗਭਗ 1.1 ਡਿਗਰੀ ਸੈਲਸੀਅਸ ਵਧਿਆ ਹੈ। ਇਸ ਤੋਂ ਇਲਾਵਾ ਪਿਛਲੇ ਚਾਰ ਦਹਾਕਿਆਂ ਦੌਰਾਨ, ਹਰੇਕ ਦਹਾਕਾ ਪਿਛਲੇ ਦੇ ਮੁਕਾਬਲੇ ਜ਼ਿਆਦਾ ਗਰਮ ਰਿਹਾ ਹੈ। ਇਹ ਸਿੱਟੇ ਦੁਨੀਆ ਦੇ ਲੱਖਾਂ ਹਿੱਸਿਆਂ ਵਿੱਚ ਇਕੱਠੇ ਕੀਤੇ ਤਾਪਮਾਨ ਦੇ ਆਂਕੜਿਆਂ ਦੇ ਵਿਸ਼ਲੇਸ਼ਣ ਤੋਂ ਨਿਕਲੇ ਹਨ। ਤਾਪਮਾਨ ਦੀਆਂ ਪੜ੍ਹਤਾਂ ਮੌਸਮ ਸਟੇਸ਼ਨਾਂ ਵੱਲੋਂ ਜ਼ਮੀਨ ‘ਤੇ, ਸਮੁੰਦਰੀ ਜਹਾਜ਼ਾਂ ‘ਤੇ ਅਤੇ ਉਪਗ੍ਰਹਿਾਂ ਦੁਆਰਾ ਲਈਆਂ ਜਾਂਦੀਆਂ ਹਨ। ਵਿਗਿਆਨੀਆਂ ਦੀਆਂ ਕਈ ਸੁਤੰਤਰ ਟੀਮਾਂ ਇੱਕੋ ਨਤੀਜੇ ‘ਤੇ ਪਹੁੰਚੀਆਂ ਹਨ – ਕਿ ਉਦਯੋਗਿਕ ਯੁੱਗ ਦੀ ਸ਼ੁਰੂਆਤ ਦੇ ਨਾਲ ਤਾਪਮਾਨ ਵਿੱਚ ਵਾਧਾ ਹੋਇਆ ਹੈ। ਤੁਰਕੀ ਵਿੱਚ ਇਸ ਸਾਲ ਦੀਆਂ ਗਰਮੀਆਂ ਕਾਰਨ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਜੰਗਲੀ ਅੱਗ ਦੀਆਂ ਘਟਨਾਵਾਂ ਵਾਪਰੀਆਂ। ਵਿਗਿਆਨੀ ਸਮੇਂ ਤੋਂ ਪਹਿਲਾਂ ਵੀ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਦਾ ਪੁਨਰਨਿਰਮਾਣ ਕਰ ਸਕਦੇ ਹਨ। ਦਰੱਖਤਾਂ ਦੇ ਛੱਲੇ, ਬਰਫ਼ ਦੇ ਟੁਕੜੇ, ਝੀਲ ਦੇ ਤਲਛਟ ਅਤੇ ਕੋਰਲ ਸਾਰੇ ਸਦੀਆਂ ਤੋਂ ਤਾਪਮਾਨ ਨੂੰ ਰਿਕਾਰਡ ਕਰਦੇ ਆਏ ਹਨ। ਇਹ ਤਪਸ਼ ਦੇ ਮੌਜੂਦਾ ਪੜਾਅ ਲਈ ਬਹੁਤ ਜ਼ਰੂਰੀ ਸੰਦਰਭ ਪ੍ਰਦਾਨ ਕਰਦਾ ਹੈ। ਅਸਲ ਵਿੱਚ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਧਰਤੀ ਲਗਭਗ ਸਵਾ ਲੱਖ ਸਾਲਾਂ ਵਿੱਚ ਕਦੇ ਵੀ ਇੰਨੀ ਗਰਮ ਨਹੀਂ ਰਹੀ ਹੈ।

ਕਿਵੇਂ ਪਤਾ ਕਿ ਆਲਮੀ ਤਪਸ਼ ਲਈ ਮਨੁੱਖ ਜ਼ਿੰਮੇਵਾਰ ਹੈ?
ਗ੍ਰੀਨਹਾਊਸ ਗੈਸਾਂ – ਜੋ ਸੂਰਜ ਦੀ ਗਰਮੀ ਨੂੰ ਧਰਤੀ ਦੇ ਵਾਤਾਵਰਨ ਵਿੱਚ ਹੀ ਰੋਕ ਲੈਂਦੀਆਂ ਹਨ। ਇਨ੍ਹਾਂ ਗੈਸਾਂ ਦਾ ਤਾਪਮਾਨ ਦੇ ਵਾਧੇ ਅਤੇ ਮਨੁੱਖੀ ਗਤੀਵਿਧੀਆਂ ਦੇ ਨਾਲ ਸਿੱਧਾ ਸੰਬੰਧ ਹੈ। ਇਨ੍ਹਾਂ ਗੈਸਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਕਾਰਬਨ ਡਾਈਆਕਸਾਈਡ  ਕਿਉਂਕਿ ਇਹ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਹੈ। ਅਸੀਂ ਇਹ ਵੀ ਦੱਸ ਸਕਦੇ ਹਾਂ ਕਿ ਇਹ ਕਰਬਾਨ ਸੂਰਜ ਦੀ ਊਰਜਾ ਨੂੰ ਸੋਖ ਲੈਂਦੀ ਹੈ। ਸੈਟਲਾਈਟ ਦਿਖਾਉਂਦੇ ਹਨ ਕਿ ਬਹੁਤ ਥੋੜ੍ਹੀ ਗਰਮੀ ਧਰਤੀ ਦੇ ਵਾਤਾਵਰਨ ਵਿੱਚੋਂ ਨਿਕਲ ਕੇ ਪੁਲਾੜ ਵਿੱਚ ਜਾਂਦੀ ਹੈ। ਖ਼ਾਸ ਕਰਕੇ ਉਸ ਵੇਵਲੈਂਥ ਉੱਪਰ ਜਿੱਥੇ ਕਿ ਕਾਰਬਨ ਡਾਈਆਕਸਾਈਡ ਪਾਈ ਜਾਂਦੀ ਹੈ। ਪਥਰਾਟ ਬਾਲਣ ਨੂੰ ਜਲਾਉਣ ਅਤੇ ਰੁੱਖਾਂ ਨੂੰ ਕੱਟਣ ਨਾਲ ਗ੍ਰੀਨਹਾਊਸ ਗੈਸ ਨਿਕਲਦੀਆਂ ਹਨ। 19ਵੀਂ ਸਦੀ ਤੋਂ ਬਾਅਦ ਦੋਵੇਂ ਗਤੀਵਿਧੀਆਂ ਵਿੱਚ ਵਿਸਫ਼ੋਟਕ ਪੱਧਰ ਦਾ ਵਾਧਾ ਹੋਇਆ ਹੈ, ਇਸ ਲਈ ਇਹ ਹੈਰਾਨੀਜਨਕ ਨਹੀਂ ਹੈ ਕਿ ਵਾਯੂਮੰਡਲੀ ਕਾਰਬਨ ਡਾਈਆਕਸਾਈਡ ਉਸੇ ਸਮੇਂ ਦੌਰਾਨ ਵਧੀ ਹੈ। ਇੱਥੇ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਨਿਸ਼ਚਿਤ ਰੂਪ ਵਿੱਚ ਦਿਖਾ ਸਕਦੇ ਹਾਂ ਕਿ ਇਹ ਵਾਧੂ ਕਾਰਬਨ ਡਾਈਆਕਸਾਈਡ ਕਿੱਥੋਂ ਆਈ ਹੈ। ਪਥਰਾਟ ਬਾਲਣ ਨੂੰ ਜਲਾਉਣ ਨਾਲ ਪੈਦਾ ਹੋਣ ਵਾਲੀ ਕਾਰਬਨ ਦਾ ਇੱਕ ਵਿਸ਼ੇਸ਼ ਰਸਾਇਣਕ ਤੱਤ ਹੁੰਦਾ ਹੈ। ਰੁੱਖ ਦੇ ਛੱਲੇ ਅਤੇ ਧਰੁਵੀ ਬਰਫ਼ ਦੋਵੇਂ ਵਾਯੂਮੰਡਲ ਦੇ ਰਸਾਇਣ ਵਿਗਿਆਨ ਵਿੱਚ ਤਬਦੀਲੀਆਂ ਨੂੰ ਰਿਕਾਰਡ ਕਰਦੇ ਹਨ। ਜਦੋਂ ਇਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਾਰਬਨ-ਖਾਸ ਤੌਰ ‘ਤੇ ਪਥਰਾਟ ਸਰੋਤਾਂ ਤੋਂ – 1850 ਤੋਂ ਬਾਅਦ ਕਾਫ਼ੀ ਵਧ ਗਈ ਹੈ।ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਅੱਠ ਲੱਖ ਸਾਲਾਂ ਤੱਕ ਵਾਯੂਮੰਡਲੀ ਕਾਰਬਨ ਡਾਈਆਕਸਾਈਡ 300 ਹਿੱਸੇ ਪ੍ਰਤੀ ਮਿਲੀਅਨ (ਪੀਪੀਐੱਮ) ਤੋਂ ਉੱਪਰ ਨਹੀਂ ਵਧਿਆ ਜਦਕਿ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਕਾਰਬਨ ਡਾਈਆਕਸਾਈਡ ਦਾ ਗਾੜ੍ਹਾਪਣ ਲਗਭਗ 420 ਪੀਪੀਐੱਮ ਦੇ ਆਪਣੇ ਮੌਜੂਦਾ ਪੱਧਰ ਤੱਕ ਵੱਧ ਗਿਆ ਹੈ।ਕੰਪਿਊਟਰ ਸਿਮੂਲੇਸ਼ਨ, ਜਿਸ ਨੂੰ ਜਲਵਾਯੂ ਮਾਡਲ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ, ਰਾਹੀਂ ਇਹ ਦਰਸਾਉਣ ਲਈ ਕੀਤੀ ਗਈ ਹੈ ਕਿ ਮਨੁੱਖ ਦੁਆਰਾ ਪੈਦਾ ਕੀਤੀਆਂ ਗ੍ਰੀਨਹਾਊਸ ਗੈਸਾਂ ਦੀ ਭਾਰੀ ਮਾਤਰਾ ਤੋਂ ਬਿਨਾਂ ਤਾਪਮਾਨ ਦਾ ਕੀ ਹੁੰਦਾ। ਉਹ ਦਿਖਾਉਂਦੇ ਹਨ ਕਿ 20ਵੀਂ ਅਤੇ 21ਵੀਂ ਸਦੀ ਵਿੱਚ ਆਲਮੀ ਤਪਸ਼ ਥੋੜ੍ਹੀ ਜਿਹੀ ਘੱਟ ਹੋਈ ਹੁੰਦੀ ਅਤੇ ਸੰਭਵ ਤੌਰ ‘ਤੇ ਕੁਝ ਠੰਢ ਵੀ ਹੁੰਦੀ ਜੇ ਸਿਰਫ਼ ਕੁਦਰਤੀ ਕਾਰਕ ਜਲਵਾਯੂ ਉੱਪਰ ਅਸਰ ਪਾ ਰਹੇ ਹੁੰਦੇ।ਸਿਰਫ਼ ਉਦੋਂ ਜਦੋਂ ਮਨੁੱਖੀ ਕਾਰਕ ਪੇਸ਼ ਕੀਤੇ ਜਾਂਦੇ ਹਨ ਤਾਂ ਮਾਡਲ ਤਾਪਮਾਨ ਵਿੱਚ ਵਾਧੇ ਦੀ ਵਿਆਖਿਆ ਕਰ ਸਕਦੇ ਹਨ।
ਧਰਤੀ ਉੱਤੇ ਮਨੁੱਖਾਂ ਦਾ ਕੀ ਪ੍ਰਭਾਵ ਪੈ ਰਿਹਾ ਹੈ?
ਧਰਤੀ ਨੇ ਪਹਿਲਾਂ ਹੀ ਜਿਹੜਾ ਤਾਪ ਪੱਧਰ ਆਪਣੇ ਪਿੰਡੇ ਉੱਪਰ ਝੱਲਿਆ ਹੈ, ਉਸ ਨਾਲ ਸਾਡੇ ਆਲੇ-ਦੁਆਲੇ ਦੀ ਦੁਨੀਆਂ ਵਿੱਚ ਮਹੱਤਵਪੂਰਨ ਤਬਦੀਲੀਆਂ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸਾਇੰਸਦਾਨਾਂ ਵੱਲੋਂ ਬਣਾਏ ਤਾਪਮਾਨ ਦੇ ਮਾਡਲ ਅਸਲ ਦੁਨੀਆ ਦੇ ਉਨ੍ਹਾਂ ਪੈਟਰਨਾਂ ਨਾਲ ਮੇਲ ਖਾਂਦੇ ਹਨ ਜਿਨ੍ਹਾਂ ਤੋਂ ਵਿਗਿਆਨੀ ਮਨੁੱਖ-ਪ੍ਰੇਰਿਤ ਤਪਸ਼ ਨਾਲ ਦੇਖਣ ਦੀ ਉਮੀਦ ਕਰਦੇ ਹਨ। ਗ੍ਰੀਨਲੈਂਡ ਅਤੇ ਅੰਟਾਰਕਟਿਕ ਦੀ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ। ਮੌਸਮ ਨਾਲ ਸਬੰਧਤ ਆਫ਼ਤਾਂ ਦੀ ਗਿਣਤੀ ਵਿੱਚ 50 ਸਾਲਾਂ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ। ਪਿਛਲੀ ਸਦੀ ਵਿੱਚ ਵਿਸ਼ਵੀ ਪੱਧਰ ‘ਤੇ ਸਮੁੰਦਰ ਦਾ ਪੱਧਰ 20 ਸੈਂਟੀਮੀਟਰ (8 ਇੰਚ) ਵਧਿਆ ਹੈ ਅਤੇ ਅਜੇ ਵੀ ਵਧ ਰਿਹਾ ਹੈ। 1800 ਦੇ ਦਹਾਕੇ ਤੋਂ ਸਮੁੰਦਰ ਲਗਭਗ 40% ਜ਼ਿਆਦਾ ਤੇਜ਼ਾਬੀ ਬਣ ਗਏ ਹਨ, ਸਮੁੰਦਰੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਕੀ ਅਤੀਤ ਵਿੱਚ ਧਰਤੀ ਗਰਮ ਨਹੀਂ ਸੀ?
ਧਰਤੀ ਦੇ ਅਤੀਤ ਦੌਰਾਨ ਕਈ ਗਰਮ ਦੌਰ ਆਏ ਹਨ। ਉਦਾਹਰਨ ਲਈ ਲਗਭਗ 92 ਮਿਲੀਅਨ ਸਾਲ ਪਹਿਲਾਂ ਤਾਪਮਾਨ ਇੰਨਾ ਜ਼ਿਆਦਾ ਸੀ ਕਿ ਧਰਤੀ ਦੇ ਧਰੁਵਾਂ ਉੱਪਰ ਬਰਫ਼ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਮਗਰਮੱਛ ਵਰਗੇ ਜੀਵ ਕੈਨੇਡੀਅਨ ਆਰਕਟਿਕ ਦੇ ਉੱਤਰ ਵਿੱਚ ਰਹਿੰਦੇ ਸਨ। ਹਾਲਾਂਕਿ, ਇਸ ਨਾਲ ਕਿਸੇ ਨੂੰ ਵੀ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਕਿਉਂਕਿ ਉਸ ਸਮੇਂ ਮਨੁੱਖ ਕਿਤੇ ਆਲੇ-ਦੁਆਲੇ ਨਹੀਂ ਸਨ। ਅਤੀਤ ਵਿੱਚ ਕਦੇ ਕਦੇ ਸਮੁੰਦਰ ਦਾ ਪੱਧਰ ਮੌਜੂਦਾ ਦੀ ਤੁਲਨਾ ਨਾਲੋਂ 25 ਮੀਟਰ (80 ਫੁੱਟ) ਉੱਚਾ ਸੀ। 5-8 ਮੀਟਰ (16-26 ਫੁੱਟ) ਦਾ ਵਾਧਾ ਦੁਨੀਆ ਦੇ ਜ਼ਿਆਦਾਤਰ ਤੱਟਵਰਤੀ ਸ਼ਹਿਰਾਂ ਨੂੰ ਜਲ ਸਮਾਧੀ ਦੇਣ ਲਈ ਕਾਫ਼ੀ ਮੰਨਿਆ ਜਾਂਦਾ ਹੈ। ਇਨ੍ਹਾਂ ਸਮਿਆਂ ਦੌਰਾਨ ਜੀਵਨ ਦੇ ਵਿਆਪਕ ਵਿਨਾਸ਼ ਦੇ ਭਰਪੂਰ ਸਬੂਤ ਹਨ। ਜਲਵਾਯੂ ਮਾਡਲ ਦੱਸਦੇ ਹਨ ਕਿ ਕਦੇ-ਕਦਾਈਂ ਟਰੌਪਿਕਸ ਖੇਤਰ “ਡੈੱਡ ਜ਼ੋਨ” ਬਣੇ ਹੋ ਸਕਦੇ ਹਨ, ਮਤਲਬ ਜੋ ਜ਼ਿਆਦਾਤਰ ਪ੍ਰਜਾਤੀਆਂ ਦੇ ਜਿਉਂਦੇ ਰਹਿਣ ਲਈ ਬਹੁਤ ਗਰਮ। ਕਈ ਸਾਲਾਂ ਤੋਂ ਜੋ ਲੋਕ ਕਹਿ ਰਹੇ ਹਨ ਕਿ ਧਰਤੀ ਗਰਮ ਨਹੀਂ ਹੋ ਰਹੀ ਅਤੇ ਸਾਇੰਸਦਾਨ ਜੋ ਕਹਿ ਰਹੇ ਹਨ ਉਹ ਬੇਬੁਨਿਆਦ ਹੈ, ਉਨ੍ਹਾਂ ਨੇ ਆਲਮੀ ਤਾਪਮਾਨ ਦੇ ਵਧਣ ਦੇ ਪਿਛਲੇ ਵਿਗਿਆਨਕ ਅਧਾਰਾਂ ਤੋਂ ਲੋਕਾਂ ਨੂੰ ਭਟਕਾਇਆ ਹੈ। ਹਾਲਾਂਕਿ, ਲਗਭਗ ਸਾਰੇ ਵਿਗਿਆਨੀ ਹੁਣ ਜਲਵਾਯੂ ਤਬਦੀਲੀ ਦੇ ਮੌਜੂਦਾ ਕਾਰਨਾਂ ‘ਤੇ ਸਹਿਮਤ ਹਨ। 2021 ਵਿੱਚ ਜਾਰੀ ਸੰਯੁਕਤ ਰਾਸ਼ਟਰ ਦੀ ਇੱਕ ਅਹਿਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ “ਇਹ ਸਪੱਸ਼ਟ ਹੈ ਕਿ ਮਨੁੱਖੀ ਪ੍ਰਭਾਵ ਨੇ ਵਾਯੂਮੰਡਲ, ਸਮੁੰਦਰਾਂ ਅਤੇ ਜ਼ਮੀਨ ਨੂੰ ਗਰਮ ਕੀਤਾ ਹੈ।’ ਜਲਵਾਯੂ ਤਬਦੀਲੀ ਨੂੰ ਕਾਬੂ ਕਰਨ ਦੇ ਨਜ਼ਰੀਏ ਤੋਂ ਨਵੰਬਰ ਵਿੱਚ ਹੋਣ ਜਾ ਰਹੀ ਗਲਾਸਗੋ  ਸੀਓਪੀ26 ਗਲੋਬਲ ਜਲਵਾਯੂ ਸੰਮੇਲਨ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin