Australia & New Zealand

ਵਿਕਟੋਰੀਆ ਦੇ ਕਈ ਇਲਾਕਿਆਂ ਵਿੱਚ ਕੱਲ੍ਹ ਲਈ ਟੋਟਲ ਫਾਇਰ ਬੈਨ ਦਾ ਐਲਾਨ

ਵਿਕਟੋਰੀਆ ਦੇ ਕਈ ਇਲਾਕਿਆਂ ਵਿੱਚ ਟੋਟਲ ਫਾਇਰ ਬੈਨ ਲਾਗੂ ਰਹੇਗਾ।

ਕੱਲ੍ਹ ਮੰਗਲਵਾਰ, 17 ਫ਼ਰਵਰੀ 2026 ਨੂੰ ਭਿਆਨਕ ਗਰਮੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਕਾਰਣ ਵਿਕਟੋਰੀਆ ਦੇ ਕਈ ਇਲਾਕਿਆਂ ਵਿੱਚ ਪੂਰਨ ਅੱਗ ਪਾਬੰਦੀ (ਟੋਟਲ ਫਾਇਰ ਬੈਨ) ਲਾਗੂ ਕੀਤੀ ਗਈ ਹੈ।

ਇਹ ਪਾਬੰਦੀ ਹੇਠ ਲਿਖੇ ਫਾਇਰ ਜ਼ਿਲ੍ਹਿਆਂ ਵਿੱਚ ਲਾਗੂ ਹੋਵੇਗੀ:

  • ਸੈਂਟਰਲ
  • ਨੌਰਥ ਸੈਂਟਰਲ
  • ਸਾਊਥ ਵੈਸਟ
  • ਵੈਸਟ ਅਤੇ ਸਾਊਥ ਗਿਪਸਲੈਂਡ
  • ਵਿਮੇਰਾ

ਮੌਸਮ ਵਿਭਾਗ ਅਨੁਸਾਰ ਕੱਲ੍ਹ ਕਈ ਇਲਾਕਿਆਂ ਵਿੱਚ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਦਿਨ ਦੌਰਾਨ ਉੱਤਰ ਅਤੇ ਉੱਤਰ-ਪੱਛਮ ਵੱਲੋਂ ਹਵਾਵਾਂ ਚੱਲਣਗੀਆਂ ਅਤੇ ਸ਼ਾਮ ਵੇਲੇ ਦੱਖਣ-ਪੱਛਮ ਵੱਲੋਂ ਤੇਜ਼ ਹਵਾਵਾਂ ਆ ਸਕਦੀਆਂ ਹਨ। ਪੱਛਮੀ ਅਤੇ ਕੇਂਦਰੀ ਇਲਾਕਿਆਂ ਵਿੱਚ ਇਕੱਲੇ-ਦੁੱਕਲੇ ਤੂਫ਼ਾਨਾਂ ਦਾ ਵੀ ਖਤਰਾ ਹੈ।

ਕੰਟਰੀ ਫਾਇਰ ਅਥਾਰਟੀ (CFA)ਦੇ ਚੀਫ਼ ਆਫ਼ਿਸਰ ਜੇਸਨ ਹੈਫਰਨਨ ਨੇ ਕਿਹਾ ਹੈ ਕਿ, ‘ਉਮੀਦ ਕੀਤੀਆਂ ਮੌਸਮੀ ਸਥਿਤੀਆਂ ਅਤੇ ਵਿਮੇਰਾ ਤੇ ਨਾਰਥ ਈਸਟ ਵਿੱਚ ਮੌਜੂਦਾ ਜੰਗਲੀ ਅੱਗਾਂ ਦੇ ਮੱਦੇਨਜ਼ਰ ਇਹ ਟੋਟਲ ਫਾਇਰ ਬੈਨ ਲਾਗੂ ਕੀਤਾ ਗਿਆ ਹੈ। ਕੱਲ੍ਹ ਦੇ ਹਾਲਾਤ ਨਵੀਂ ਅੱਗ ਲੱਗਣ ਦੀ ਸਥਿਤੀ ਵਿੱਚ ਉਸ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਬਣਾ ਦੇਣਗੇ, ਨਾਲ ਹੀ ਮੌਜੂਦਾ ਅੱਗਾਂ ਨੂੰ ਸੰਭਾਲ ਰਹੇ ਅੱਗ-ਬੁਝਾਉ ਕਰਮਚਾਰੀਆਂ ਲਈ ਵੀ ਵੱਡੀ ਚੁਣੌਤੀ ਹੋਵੇਗੀ। ਭਾਵੇਂ ਕੁੱਝ ਇਲਾਕਿਆਂ ਵਿੱਚ ਟੋਟਲ ਫਾਇਰ ਬੈਨ ਲਾਗੂ ਨਾ ਵੀ ਹੋਵੇ, ਫਿਰ ਵੀ ਅਸੀਂ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਬਚਣ ਦੀ ਅਪੀਲ ਕਰਦੇ ਹਾਂ ਜੋ ਅੱਗ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਸੂਬੇ ਭਰ ਵਿੱਚ ਸਾਡੇ ਕਰਿਊ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਅਸੀਂ ਟੋਟਲ ਫਾਇਰ ਬੈਨ ਦੀਆਂ ਸਖ਼ਤ ਪਾਬੰਦੀਆਂ ਦੀ ਪਾਲਣਾ ਕਰਕੇ ਉਨ੍ਹਾਂ ਦਾ ਧੰਨਵਾਦ ਕਰ ਸਕਦੇ ਹਾਂ।”

ਵਿਕਟੋਰੀਆ ਦੇ ਵਾਸੀ ਕੰਟਰੀ ਫਾਇਰ ਅਥਾਰਟੀ ਦੀ ਵੈੱਬਸਾਈਟ  www.cfa.vic.gov.au  ‘ਤੇ ਇਹ ਜਾਣ ਸਕਦੇ ਹਨ ਕਿ ਕਿਸ ਦਿਨ ਟੋਟਲ ਫਾਇਰ ਬੈਨ ਲਾਗੂ ਹੈ ਜਾਂ ਨਹੀਂ। ਆਮ ਤੌਰ ‘ਤੇ ਇਹ ਜਾਣਕਾਰੀ ਟੋਟਲ ਫਾਇਰ ਬੈਨ ਤੋਂ ਇੱਕ ਦਿਨ ਪਹਿਲਾਂ ਸ਼ਾਮ 5 ਵਜੇ ਤੱਕ ਜਾਰੀ ਕਰ ਦਿੱਤੀ ਜਾਂਦੀ ਹੈ। ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ, ਇਸ ਬਾਰੇ ਹੋਰ ਜਾਣਕਾਰੀ ਲਈ ਕੰਟਰੀ ਫਾਇਰ ਅਥਾਰਟੀ ਦੀ ਵੈੱਬਸਾਈਟ ਦੇ Can I or Can’t I page ਪੇਜ ‘ਤੇ ਜਾਓ।

ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਾਣਕਾਰੀ ਲਈ ਇੱਕ ਤੋਂ ਵੱਧ ਸਰੋਤ ਵਰਤਣ, ਜਿਵੇਂ ਕਿ:

  • ਏਬੀਸੀ ਲੋਕਲ ਰੇਡੀਓ ਅਤੇ ਵਪਾਰਕ ਰੇਡੀਓ ਸਟੇਸ਼ਨ ਸਕਾਈ ਨਿਊਜ਼
  • VicEmergency ਐਪ
  • VicEmergency ਵੈੱਬਸਾਈਟ emergency.vic.gov.au 
  • VicEmergency ਹੌਟਲਾਈਨ: 1800 226 226
  • CFA ਜਾਂ VicEmergency ਦੇ ਟਵਿੱਟਰ ਜਾਂ ਫੇਸਬੁੱਕ ਪੇਜ

Related posts

ਨਵੰਬਰ ਵਿੱਚ ਸ਼ੂਰੂ ਹੋਣਗੀਆਂ ਇੰਟਰਨੈਸਨਲ ਫਲਾਈਟਾਂ !

admin

ਗਲੋਬਲ ਵਾਰਮਿੰਗ ਕਾਰਣ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਹੋਣ ਜਾ ਰਿਹਾ ਪਹਿਲਾ ਦੇਸ਼ !

admin

3593 confirmed Covid-19 cases in New Zealand

admin