Bollywood

ਆਰੀਅਨ ਖ਼ਾਨ ਨਾਲ ਜੁੜੇ ਕਰੂਜ਼ ਸ਼ਿਪ ਮਾਮਲੇ ’ਚ ਐੱਨਸੀਬੀ ਤੋਂ ਰਿਪੋਰਟ ਮੰਗ ਸਕਦਾ ਹੈ ਕੇਂਦਰ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰਾਲੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਜੁੜੇ ਕਰੂਜ਼ ਸ਼ਿਪ ਡਰੱਗਜ਼ ਮਾਮਲੇ ਤੇ ਹਾਲੀਆ ਹੋਈਆਂ ਗਿ੍ਫ਼ਤਾਰੀਆਂ ਨਾਲ ਜੁੜੇ ਸਨਸਨੀਖੇਜ਼ ਘਟਨਾਕ੍ਰਮ ਨਾਲ ਨਜਿੱਠਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਤੋਂ ਰਿਪੋਰਟ ਮੰਗਣ ’ਤੇ ਵਿਚਾਰ ਕਰ ਰਿਹਾ ਹੈ।

ਸੂਤਰਾਂ ਮੁਤਾਬਕ, ਮੰਤਰਾਲੇ ਨੇ ਐੱਨਸੀਬੀ ਦੇ ਮੁੰਬਈ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਤੇ ਮਾਮਲੇ ’ਚ ਗਿ੍ਫ਼ਤਾਰੀ ਦੇ ਤੌਰ ਤਰੀਕੇ ’ਤੇ ਵੀ ਗੰਭੀਰ ਰੁਖ਼ ਅਪਣਾਇਆ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਨਾਲ ਮੀਡੀਆ ’ਚ ਜਾਂਚ ਦਾ ਵੇਰਵਾ ਲੀਕ ਕੀਤਾ ਗਿਆ ਸੀ, ਉਸ ’ਤੇ ਮੰਤਰਾਲੇ ਦੇ ਪ੍ਰਮੁੱਖ ਅਧਿਕਾਰੀਆਂ ਨੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ, ਜਿਸ ਨਾਲ ਇਹ ਧਾਰਨਾ ਬਣ ਰਹੀ ਹੈ ਕਿ ਆਰੀਅਨ ਖ਼ਾਨ ਨੂੰ ਖਾਸ ਤੌਰ ’ਤੇ ਇਕ ਸੈਲੇਬਿ੍ਟੀ ਦੇ ਰੂਪ ’ਚ ਨਿਸ਼ਾਨਾ ਬਣਾਇਆ ਗਿਆ ਸੀ ਤੇ ਜਾਂਚ ਏਜੰਸੀ ਕੋਲ ਗਿ੍ਰਫ਼ਤਾਰ ਲੋਕਾਂ ਖ਼ਿਲਾਫ਼ ਢੁੱਕਵੇਂ ਸਬੂਤ ਨਹੀਂ ਸਨ। ਵਾਨਖੇੜੇ ਖ਼ਿਲਾਫ਼ ਲਗਾਏ ਗਏ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਦੇਖਣ ਲਈ ਐੱਨਸੀਬੀ ਨੇ ਉੱਤਰੀ ਖੇਤਰ ਦੇ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਗਿਆਨੇਸ਼ਵਰ ਸਿੰਘ ਦੇ ਤਹਿਤ ਪੰਜ ਮੈਂਬਰੀ ਜਾਂਚ ਟੀਮ ਦਾ ਗਠਨ ਕੀਤਾ ਹੈ, ਜਿਸ ਨੇ 27 ਅਕਤੂਬਰ ਨੂੰ ਮੁੰਬਈ ’ਚ ਐੱਨਸੀਬੀ ਦੇ ਖੇਤਰੀ ਦਫ਼ਤਰ ਦਾ ਦੌਰਾ ਕੀਤਾ ਸੀ ਤੇ ਸਮੀਰ ਵਾਨਖੇੜੇ ਦਾ ਬਿਆਨ ਦਰਜ ਕੀਤਾ ਸੀ। ਹਾਲਾਂਕਿ, ਵਿਜੀਲੈਂਸ ਟੀਮ ਨੇ ਉਨ੍ਹਾਂ ਨੂੰ ਇਸ ਮਾਮਲੇ ਦਾ ਇੰਚਾਰਜ ਬਣੇ ਰਹਿਣ ਤੇ ਡਰੱਗਜ਼ ਮਾਮਲੇ ’ਚ ਆਪਣੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ।ਡੀਡੀਜੀ ਨੇ ਕਿਹਾ ਕਿ ਪੰਜ ਮੈਂਬਰੀ ਜਾਂਚ ਟੀਮ ਨੇ ਮੁੰਬਈ ਦਫ਼ਤਰ ਤੋਂ ਕੁਝ ਦਸਤਾਵੇਜ਼ ਤੇ ਰਿਕਾਰਡਿੰਗਾਂ ਵੀ ਇਕੱਠੀਆਂ ਕੀਤੀਆਂ ਹਨ ਤੇ ਨਾਲ ਹੀ ਵਿਜੀਲੈਂਸ ਜਾਂਚ ਦਾ ਆਦੇਸ਼ ਦਿੱਤਾ ਹੈ। ਪ੍ਰਭਾਕਰ ਸੈੱਲ ਨਾਂ ਦੇ ਇਕ ਗਵਾਹ ਨੇ ਦੋਸ਼ ਲਗਾਇਆ ਹੈ ਕਿ ਕੁਝ ਏਜੰਸੀ ਅਧਿਕਾਰੀਆਂ ਵਲੋਂ ਆਰੀਅਨ ਖ਼ਾਨ ਨੂੰ ਛੱਡਣ ਦੇ ਬਦਲੇ 25 ਕਰੋੜ ਰੁਪਏ ਦੀ ਜਬਰੀ ਵਸੂਲੀ ਦੀ ਗੱਲ ਕਹੀ ਗਈ ਸੀ, ਜਿਸ ਵਿਚ ਮੁੰਬਈ ਦੇ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਵੀ ਸ਼ਾਮਲ ਸਨ। ਏਜੰਸੀ ਸੂਤਰਾਂ ਨੇ ਇਹ ਵੀ ਕਿਹਾ ਕਿ ਵਿਜੀਲੈਂਸ ਟੀਮ ਇਕ ਸੁਤੰਤਰ ਗਵਾਹ ਕਿਰਨ ਗੋਸਾਵੀ ਦੀ ਆਰੀਅਨ ਖ਼ਾਨ ਨਾਲ ਨਜ਼ਦੀਕੀ ਦੀ ਵੀ ਜਾਂਚ ਕਰੇਗੀ। ਹਾਲਾਂਕਿ, ਕਰੂਜ਼ ਡਰੱਗਜ਼ ਮਾਮਲੇ ’ਚ ਇਕ ਸੁਤੰਤਰ ਗਵਾਹ ਗੋਸਾਵੀ ਨੂੰ ਪੁਣੇ ਪੁਲਿਸ ਨੇ 2018 ’ਚ ਉਸ ਦੇ ਖਿਲਾਫ਼ ਮਹਾਰਾਸ਼ਟਰ ’ਚ ਦਰਜ ਧੋਖਾਧੜੀ ਮਾਮਲੇ ’ਚ ਗਿ੍ਫ਼ਤਾਰ ਕੀਤਾ ਹੈ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin