ਨਵੀਂ ਦਿੱਲੀ – ਕਰੀਬ ਇਕ ਸਾਲ ਤੋਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ‘ਚ ਸਿੰਘੂ ਬਾਰਡਰ ‘ਤੇ ਕਈ ਮਹਾਨ ਆਗੂ ਕਿਸਾਨਾਂ ਦੇ ਸਮਰਥਨ ‘ਚ ਧਰਨਾ ਲਾਈ ਬੈਠੇ ਹਨ, ਜਿਸ ਵਿਚ ਹੋਰ ਵੀ ਉਘੀਆਂ ਸ਼ਖ਼ਸੀਅਤਾਂ ਸਾਹਮਣੇ ਆ ਰਹੀਆਂ ਹਨ। ਦੀਵਾਲੀ ਮੌਕੇ ਗਾਇਕ ਬੱਬੂ ਮਾਨ ਕਿਸਾਨਾਂ ਨਾਲ ਦੀਵਾਲੀ ਮਨਾਉਣ ਸਿੰਘੂ ਪਹੁੰਚੇ ਤੇ ਉਨ੍ਹਾਂ ਦੀ ਹਮਾਇਤ ਕੀਤੀ। ਬੱਬੂ ਮਾਨ ਸਿੰਘੂ ਬਾਰਡਰ ‘ਤੇ ਬੈਠੇ ਕਿਸਾਨਾਂ ਦੇ ਡੇਰਿਆਂ ‘ਚ ਜਾ ਕੇ ਉਨ੍ਹਾਂ ਨਾਲ ਮਿਲੇ ਤੇ ਹਾਲ-ਚਾਲ ਵੀ ਜਾਣਿਆ।ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਬੱਬੂ ਮਾਨ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਇਸਦੇ ਨਾਲ ਹੀ ਕਈ ਹੋਰ ਉੱਘੇ ਕਲਾਕਾਰ ਅੰਦੋਲਨ ਦੇ ਸਮਰਥਨ ਦੇ ਨਾਲ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾ ਰਹੇ ਹਨ।9 ਨਵੰਬਰ ਕਿਸਾਨ ਅੰਦੋਲਨ ਲਈ ਇਕ ਅਹਿਮ ਦਿਨ ਹੈ, ਕਿਉਂਕਿ ਇਸ ਦਿਨ ਅੰਦੋਲਨ ਸਬੰਧੀ ਮਹੱਤਵਪੂਰਨ ਫੈਸਲਾ ਕੀਤਾ ਜਾਣਾ ਹੈ। ਇਹ ਸੰਘਰਸ਼ ਦਿਨੋਂ- ਦਿਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਪਰ ਸਰਕਾਰ ਤੇ ਕਿਸਾਨਾਂ ਵਿਚ ਸਮਝੌਤਾ ਹੋਣ ਦੀ ਹਾਲੇ ਤਕ ਗੁੰਜਾਇਸ਼ ਨਹੀਂ ਹੈ।
next post