Sport

ਸੁਪਰ-12 ਗੇੜ ਦੇ ਆਖ਼ਰੀ ਮੈਚ ਵਿਚ ਵੈਸਟਇੰਡੀਜ਼ ਖ਼ਿਲਾਫ਼ ਗ਼ਲਤੀ ਤੋਂ ਬਚਣਾ ਚਾਹੁਣਗੇ ਕੰਗਾਰੂ

ਆਬੂ ਧਾਬੀ – ਬੰਗਲਾਦੇਸ਼ ਨੂੰ ਪਿਛਲੇ ਮੈਚ ਵਿਚ ਧੂੜ ਚਟਾਉਣ ਤੋਂ ਬਾਅਦ ਆਸਟ੍ਰੇਲੀਆ ਦੀ ਮੁਹਿੰਮ ਲੀਹ ‘ਤੇ ਮੁੜ ਆਈ ਹੈ ਤੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਥਾਂ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਇੱਥੇ ਹੋਣ ਵਾਲੇ ਸੁਪਰ-12 ਗੇੜ ਦੇ ਆਖ਼ਰੀ ਮੈਚ ਵਿਚ ਵੈਸਟਇੰਡੀਜ਼ ਖ਼ਿਲਾਫ਼ ਕਿਸੇ ਵੀ ਗ਼ਲਤੀ ਤੋਂ ਬਚਣਾ ਪਵੇਗਾ। ਪਿਛਲੇ ਸ਼ਨਿਚਰਵਾਰ ਨੂੰ ਧੁਰ ਵਿਰੋਧੀ ਇੰਗਲੈਂਡ ਹੱਥੋਂ ਹਾਰਨ ਤੋਂ ਬਾਅਦ ਆਸਟ੍ਰੇਲੀਆ ਨੇ ਵੀਰਵਾਰ ਨੂੰ ਬੰਗਲਾਦੇਸ਼ ‘ਤੇ ਰਿਕਾਰਡ ਅੱਠ ਵਿਕਟਾਂ ਨਾਲ ਜਿੱਤ ਦਰਜ ਕਰ ਕੇ ਵਾਪਸੀ ਕੀਤੀ ਜਿਸ ਨਾਲ ਉਸ ਦਾ ਨੈੱਟ ਰਨ ਰੇਟ -0.627 ਤੋਂ + 1.031 ਪੁੱਜ ਗਿਆ। ਆਰੋਨ ਫਿੰਚ ਦੀ ਟੀਮ ਲਈ ਆਖ਼ਰੀ-ਚਾਰ ਵਿਚ ਥਾਂ ਯਕੀਨੀ ਬਣਾਉਣ ਲਈ ਇਹ ਜਿੱਤ ਵੀ ਸ਼ਾਇਦ ਨਾਕਾਫੀ ਹੋ ਸਕਦੀ ਹੈ ਜੇ ਦੱਖਣੀ ਅਫਰੀਕਾ ਦੀ ਟੀਮ ਸ਼ਾਰਜਾਹ ਵਿਚ ਹੋਣ ਵਾਲੇ ਗਰੁੱਪ-ਇਕ ਦੇ ਇਕ ਹੋਰ ਮੈਚ ਵਿਚ ਇੰਗਲੈਂਡ ਨੂੰ ਹਰਾ ਦੇਵੇ ਤਾਂ ਉਸ ਦਾ ਨੈੱਟ ਰਨ ਰੇਟ ਆਸਟ੍ਰੇਲੀਆ ਤੋਂ ਬਿਹਤਰ ਹੋ ਜਾਵੇਗਾ। ਵੈਸਟਇੰਡੀਜ਼ ਖ਼ਿਲਾਫ਼ ਹਾਰ ਤੋਂ ਬਾਅਦ ਵੀ ਜੇ ਆਸਟ੍ਰੇਲੀਆ ਕਿਸਮਤਵਾਲਾ ਰਹਿੰਦਾ ਹੈ ਤਾਂ ਉਹ ਗਰੁੱਪ-ਏ ਵਿਚ ਉੱਪ ਜੇਤੂ ਰਹਿ ਕੇ ਸੈਮੀਫਾਈਨਲ ਵਿਚ ਥਾਂ ਯਕੀਨੀ ਬਣਾ ਸਕਦਾ ਹੈ ਬਸ਼ਰਤੇ ਇੰਗਲੈਂਡ ਦੀ ਟੀਮ ਦੱਖਣੀ ਅਫਰੀਕਾ ਨੂੰ ਹਰਾ ਕੇ ਸਾਰੇ ਪੰਜ ਮੈਚ ਜਿੱਤ ਲਵੇ। ਇਸ ਲਈ ਕਾਫੀ ਕੁਝ ਇੰਗਲੈਂਡ ਤੇ ਦੱਖਣੀ ਅਫਰੀਕਾ ਦੇ ਨਤੀਜਿਆਂ ‘ਤੇ ਨਿਰਭਰ ਕਰੇਗਾ। ਆਸਟ੍ਰੇਲਿਆਈ ਟੀਮ ਇਸ ਸਮੇਂ ਗਰੁੱਪ ਇਕ ਸੂਚੀ ਵਿਚ ਬਿਹਤਰ ਨੈੱਟ ਰਨ ਰੇਟ ਦੀ ਬਦੌਲਤ ਦੱਖਣੀ ਅਫਰੀਕਾ ਤੋਂ ਅੱਗੇ ਦੂਜੇ ਸਥਾਨ ‘ਤੇ ਹੈ ਇਸ ਲਈ ਆਸਟ੍ਰੇਲੀਆ ਦੀ ਟੀਮ ਕੋਈ ਗ਼ਲਤੀ ਤੋਂ ਬਚਣ ਦੀ ਕੋਸ਼ਿਸ਼ ਕਰੇਗੀ।

Related posts

HAPPY DIWALI 2025 !

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin