Bollywood

ਅਨੁਸ਼ਕਾ ਸ਼ਰਮਾ ਤੇ ਬੇਟੀ ਵਾਮਿਕਾ ਨੂੰ ਲੈ ਕੇ ਵਿਰਾਟ ਕੋਹਲੀ ਨੇ ਕਹਿ ਦਿੱਤੀ ਅਜਿਹੀ ਗੱਲ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੀਤੇ ਦਿਨੀਂ ਆਪਣਾ ਜਨਮ-ਦਿਨ ਮਨਾਇਆ। ਅਨੁਸ਼ਕਾ ਸ਼ਰਮਾ ਨੇ ਵੀ ਪਤੀ ਵਿਰਾਟ ਕੋਹਲੀ ਨੂੰ ਬਰਥਡੇ ’ਤੇ ਵਿਸ਼ ਕੀਤਾ ਸੀ। ਉਥੇ ਹੀ ਇਸ ਸਮੇਂ ਵਿਰਾਟ ਕੋਹਲੀ ਟੀ20 ਵਰਲਡਕੱਪ ਦੇ ਮੈਚ ਦੇ ਲਈ ਦੁਬਈ ’ਚ ਹੈ। ਵਿਰਾਟ ਕੋਹਲੀ ਦੇ ਨਾਲ ਉਨ੍ਹਾਂ ਦਾ ਪਰਿਵਾਰ ਭਾਵ ਪਤਨੀ ਅਤੇ ਬੇਟੀ ਦੋਵੇਂ ਹੀ ਹਨ। ਅਜਿਹੇ ’ਚ ਹਾਲ ਹੀ ’ਚ ਜਦੋਂ ਵਿਰਾਟ ਨੂੰ ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ’ਤੇ ਜੋ ਜਵਾਬ ਦਿੱਤਾ, ਉਸਨੇ ਉਨ੍ਹਾਂ ਦੇ ਫੈਨਜ਼ ਦਾ ਦਿਲ ਜਿੱਤ ਲਿਆ। ਦਰਅਸਲ, ਬੀਤੇ ਦਿਨ ਟੀਮ ਇੰਡੀਆ ਦਾ ਸਕਾਟਲੈਂਡ ਦੇ ਨਾਲ ਮੈਚ ਸੀ। ਇਸ ਮੈਚ ’ਚ ਟੀਮ ਇੰਡੀਆ ਨੇ ਜਿੱਤ ਹਾਸਿਲ ਕੀਤੀ। ਜਿਸਤੋਂ ਬਾਅਦ ਵਿਰਾਟ ਕੋਹਲੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜਦੋਂ ਵਿਰਾਟ ਕੋਹਲੀ ਤੋਂ ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਸੈਲੀਬ੍ਰੇਸ਼ਨ ਦਾ ਹਿੱਸਾ ਵਾਮਿਕਾ ਅਤੇ ਅਨੁਸ਼ਕਾ ਨੂੰ ਦੱਸਿਆ। ਵਿਰਾਟ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਵਾਮਿਕਾ ਅਤੇ ਅਨੁਸ਼ਕਾ ਨੂੰ ਲੈ ਕੇ ਗੱਲ ਕਰ ਰਹੇ ਹਨ।ਜਦੋਂ ਵਿਰਾਟ ਤੋਂ ਉਨ੍ਹਾਂ ਦੇ ਜਨਮਦਿਨ ਦੇ ਜਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਮੈਂ ਹੁਣ ਉਸ ਚਿਹਰੇ ਤੋਂ ਬਾਹਰ ਆ ਗਿਆ ਹਾਂ। ਮੇਰਾ ਮਤਲਬ ਹੈ ਕਿ ਮੇਰਾ ਪਰਿਵਾਰ ਇੱਥੇ ਹੈ। ਅਨੁਸ਼ਕਾ ਅਤੇ ਵਾਮਿਕਾ ਇੱਥੇ ਹਨ। ਬਸ ਇਹੀ ਮੇਰੇ ਲਈ ਜਸ਼ਨ ਹੈ। ਇਸ ਸਮੇਂ ਪਰਿਵਾਰ ਦੇ ਆਲੇ-ਦੁਆਲੇ ਹੋਣਾ ਕਾਫ਼ੀ ਹੈ। ਬਾਇਓ-ਬਬਲ ਵਿੱਚ ਜੀਵਨ ਬਹੁਤ ਮੁਸ਼ਕਲ ਹੈ। ਇਹ ਆਪਣੇ ਆਪ ਵਿੱਚ ਇੱਕ ਵਰਦਾਨ ਹੈ। ਟੀਮ ਸ਼ਾਨਦਾਰ ਰਹੀ, ਸਾਰਿਆਂ ਨੇ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ।’

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin