Punjab

ਹੱਤਿਆ ਦੇ ਦੋਸ਼ੀ ਜਗਤਾਰ ਤਾਰਾ ਨੇ ਕਬੂਲਿਆ ਜੁਰਮ

ਚੰਡੀਗੜ੍ਹ – ਸਾਲ 1995 ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ’ਚ ਬੁੜੈਲ ਜੇਲ੍ਹ ’ਚ ਬੰਦ ਦੋਸ਼ੀ ਅੱਤਵਾਦੀ ਜਗਤਾਰ ਤਾਰਾ ਨੇ ਆਖ਼ਰ ਆਪਣਾ ਜੁਰਮ ਕਬੂਲ ਕਰ ਹੀ ਲਿਆ। ਤਾਰਾ ਨੂੰ ਸੋਮਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਨ ਇੰਦਰ ਸੰਧੂ ਦੀ ਅਦਾਲਤ ’ਚ ਪੇਸ਼ ਕੀਤਾ ਗਿਆ।ਇੱਥੇ ਤਾਰਾ ਨੇ ਜੱਜ ਸਾਹਮਣੇ ਕਬੂਲਨਾਮੇ ’ਚ ਕਿਹਾ ਕਿ ਉਸ ਨੇ ਹੀ ਬੁੜੈਲ ਜੇਲ੍ਹ ’ਚ ਸਾਲ 2004 ’ਚ 94 ਫੁੱਟ ਲੰਬੀ ਸੁਰੰਗ ਬਣਾਈ ਸੀ ਤੇ ਫ਼ਰਾਰ ਹੋ ਗਿਆ ਸੀ। ਉਸ ਨੇ ਜੱਜ ਸਾਹਮਣੇ ਇਹ ਵੀ ਕਬੂਲ ਕੀਤਾ ਕਿ ਇਸ ਕੰਮ ਲਈ ਉਸ ਨੂੰ ਤਿੰਨ ਸਾਲ ਦਾ ਸਮਾਂ ਲੱਗਾ ਸੀ ਤੇ ਉਸ ਨੇ ਸੁਰੰਗ ਜੇਲ੍ਹ ’ਚ ਮਿਲਣ ਵਾਲੇ ਖਾਣੇ ਦੇ ਭਾਂਡਿਆਂ ਨਾਲ ਬਣਾਈ ਸੀ। ਇਸ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਆਪਣੇ ਕਬੂਲਨਾਮੇ ’ਚ ਤਾਰਾ ਨੇ ਕਿਹਾ ਕਿ ਉਸ ਦਾ ਭਾਰਤੀ ਨਿਆਂਪਾਲਿਕਾ ’ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ।ਇਸ ਦੌਰਾਨ ਤਾਰਾ ਨੇ ਇਹ ਵੀ ਕਿਹਾ ਕਿ ਉਹ ਸੱਚਾਈ ਦੇ ਹੀ ਰਸਤੇ ’ਤੇ ਚੱਲ ਰਿਹਾ ਸੀ। ਜਦੋਂ ਤਾਰਾ ਨੂੰ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਅਦਾਲਤ ਕੰਪਲੈਕਸ ਨੂੰ ਪੂਰਾ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ। ਸਖ਼ਤ ਸੁਰੱਖਿਆ ਦਰਮਿਆਨ ਤਾਰਾ ਨੂੰ ਕੋਰਟ ਰੂਮ ’ਚ ਪੇਸ਼ ਕੀਤਾ ਗਿਆ ਸੀ ਤੇ ਪੇਸ਼ੀ ਦੌਰਾਨ ਸਿਰਫ਼ ਵਕੀਲ ਤੋਂ ਇਲਾਵਾ ਤਾਰਾ ਤੇ ਪੁਲਿਸ ਮੁਲਾਜ਼ਮਾਂ ਨੂੰ ਛੱਡ ਕੇ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕੰਮ ਲਈ ਕੋਰਟ ਰੂਮ ’ਚ ਬਾਹਰ ਕਮਾਂਡੋ ਤਕ ਦੀ ਤਾਇਨਾਤੀ ਕੀਤੀ ਗਈ ਸੀ। ਕੇਸ ਦੀ ਸੁਣਵਾਈ ਕਰਦੇ ਹੋਏ ਜੱਜ ਨੇ ਅੱਤਵਾਦੀ ਤਾਰਾ ਨੂੰ ਅੰਡਰ ਗਾਨ ਕੀਤਾ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin