India

ਦੇਸ਼ ’ਚ ਟੀਕਾਕਰਨ ਦਾ ਅੰਕੜਾ 110 ਕਰੋੜ ਤੋਂ ਪਾਰ

ਨਵੀਂ ਦਿੱਲੀ – ਦੇਸ਼ ’ਚ ਬੁੱਧਵਾਰ ਨੂੰ ਇਕ ਦਿਨ ’ਚ ਕੋਰੋਨਾ ਇਨਫੈਕਸ਼ਨ ਦੇ 11,466 ਮਾਮਲੇ ਸਾਹਮਣੇ ਆਉਣ ਨਾਲ ਹੁਣ ਤਕ ਇਨਫੈਕਟਿਡ ਹੋ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 3,43,88,579 ਹੋ ਗਈ, ਉੱਥੇ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 1,39,683 ਰਹਿ ਗਈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ 264 ਦਿਨਾਂ ’ਚ ਸਰਗਰਮ ਮਾਮਲਿਆਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ। ਇਸ ਦੌਰਾਨ ਕੋਰੋਨਾ ਨਾਲ 460 ਲੋਕਾਂ ਦੀ ਮੌਤ ਵੀ ਹੋਈ ਜਿਸ ਨਾਲ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,61,849 ਹੋ ਗਈ ਹੈ। ਨਵੇਂ ਮਾਮਲਿਆਂ ’ਚ ਅੱਧੇ ਤੋਂ ਜ਼ਿਆਦਾ ਮਾਮਲੇ ਇਕੱਲੇ ਕੇਰਲ ਤੋਂ ਹਨ। ਕੇਰਲ ’ਚ ਪਿਛਲੇ 24 ਘੰਟਿਆਂ ’ਚ 6,409 ਇਨਫੈਕਟਿਡ ਹੋਏ ਤੇ 47 ਲੋਕਾਂ ਨੇ ਇਸ ਬਿਮਾਰੀ ਨਾਲ ਦਮ ਤੋੜ ਦਿੱਤਾ। ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਵੀਰਵਾਰ ਨੂੰਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਬੈਠਕ ਕਰਨਗੇ ਤੇ ਉਨ੍ਹਾਂ ਸਾਰੇ ਬਾਲਿਗਾਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ‘ਹਰ ਘਰ ਦਸਤਕ’ ਦੀ ਮੁਹਿੰਮ ਨੂੰ ਅੱਗੇ ਵਧਾਉਣਗੇ, ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ। ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਬੈਠਕ ਸਵੇਰੇ ਹੋਵੇਗੀ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦੇ ਮੁਤਾਬਕ, ਭਾਰਤ ਦੀ ਲਗਪਗ 79.2 ਫੀਸਦੀ ਬਾਲਿਗ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਘੱਟੋ ਘੱਟ ਇਕ ਖੁਰਾਕ ਮਿਲੀਹੈ, ਜਦਕਿ ਦੇਸ਼ ਦੀ ਲਗਪਗ 94 ਕਰੋੜ ਬਾਲਿਗ ਆਬਾਦੀ ’ਚੋਂ 37 ਫੀਸਦੀ ਤੋਂ ਜ਼ਿਆਦਾ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ। ਸਭ ਤੋਂ ਜ਼ਿਆਦਾ ਟੀਕਾ ਲਗਾਉਣ ਵਾਲੇ ਪ੍ਰਮੁੱਖ ਪੰਜ ਸੂਬੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬੰਗਾਲ, ਗੁਜਰਾਤ ਤੇ ਮੱਧ ਪ੍ਰਦੇਸ਼ ਹਨ। ਕੋਵਿਨ ਪੋਰਟਲ ਦੇ ਅੰਕੜਿਆਂ ਦੇ ਮੁਤਾਬਕ ਬੁੱਧਵਾਰ ਸ਼ਾਮ ਸਾਢੇ ਛੇ ਵਜੇ ਤਕ ਦੇਸ਼ ’ਚ ਕੁੱਲ 35.49 ਕਰੋੜ ਲੋਕਾਂ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ ਯਾਨੀ ਉਨ੍ਹਾਂ ਨੂੰ ਕੋਰੋਨਾ ਰੋਕੂ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਉੱਥੇ 74.65 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ ਹੈ। ਹੁਣ ਤਕ ਦੇਸ਼ ’ਚ ਕੁੱਲ 110.22 ਕਰੋੜ ਡੋਜ਼ ਲਗਾਈਆਂ ਜਾ ਚੁੱਕੀਆਂ ਹਨ।

Related posts

ਉਬੇਰ ਇੰਡੀਆ ਤੇ ਦੱਖਣੀ ਏਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਭਜੀਤ ਸਿੰਘ !

admin

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor