Bollywood

‘ਕੁੰਡਲੀ ਭਾਗਯ’ ਦੀ ‘ਪ੍ਰੀਤਾ’ ਇਸ ਦਿਨ ਬੱਝੇਗੀ ਵਿਆਹ ਦੇ ਬੰਧਨ ‘ਚ

ਨਵੀਂ ਦਿੱਲੀ – ਛੋਟੇ ਪਰਦੇ ਦੇ ਮਸ਼ਹੂਰ ਸ਼ੋਅ ਕੁੰਡਲੀ ਭਾਗਯ ‘ਚ ਡਾ. ਪ੍ਰੀਤਾ ਕਰਨ ਲੂਥਰਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਅਦਾਕਾਰਾ ਸ਼ਰਧਾ ਆਰੀਆ ਵਿਆਹ ਕਰਨ ਜਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਸਾਲਾਂ ਤੋਂ ਮਨੋਰੰਜਨ ਇੰਡਸਟਰੀ ‘ਚ ਕੰਮ ਕਰ ਰਹੀ ਸ਼ਰਧਾ ਅਰੇਂਜ ਮੈਰਿਜ ਕਰ ਰਹੀ ਹੈ। ਰਿਪੋਰਟਸ ਅਨੁਸਾਰ ਸ਼ਰਧਾ ਦੇ ਹੋਣ ਵਾਲੀ ਜੀਵਨ ਸਾਥੀ ਭਾਰਤੀ ਜਲ ਸੈਨਾ ‘ਚ ਅਫਸਰ ਹਨ। ਉਂਝ, ਸ਼ਰਧਾ ਨੇ ਆਪਣੇ ਸ਼ੋਅ ਵਿਚ ਵੀ ਅਰੇਂਜ ਮੈਰਿਜ ਦਾ ਰਸਤਾ ਹੀ ਅਪਣਾਇਆ ਸੀ ਤੇ ਅਸਲ ਵਿਚ ਜੀਵਨ ‘ਚ ਵੀ ਉਹੀ ਫ਼ੈਸਲਾ ਕੀਤਾ।ਸ਼ਰਧਾ ਦਾ ਵਿਆਹ ਦਿੱਲੀ ‘ਚ 16 ਨਵੰਬਰ ਨੂੰ ਹੋਵੇਗਾ। ਲਾੜੇ ਦਾ ਨਾਂ ਰਾਹੁਲ ਸ਼ਰਮਾ ਹੈ ਤੇ ਉਹ ਨੇਵੀ ਅਫਸਰ ਹੈ। ਸ਼ਰਧਾ ਦੇ ਹੋਣ ਵਾਲੇ ਪਤੀ ਨੂੰ ਸੋਸ਼ਲ ਮੀਡੀਆ ਜਾਂ ਸ਼ੋਅਬਿਜ਼ ‘ਚ ਦਿਲਚਸਪੀ ਨਹੀਂ ਹੈ। ਵਿਆਹ ਅੰਦਾਜ਼ ਹੋਟਲ ‘ਚ ਹੋਵੇਗਾ। ਸ਼ਰਧਾ ਵਿਆਹ ਸਬੰਧੀ ਜ਼ਿਆਦਾ ਸ਼ੋਸ਼ਾ ਨਹੀਂ ਕਰਨਾ ਚਾਹੁੰਦੀ, ਇਸ ਲਈ ਸਿਰਫ ਕਰੀਬੀ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਹਾਲਾਂਕਿ ਸ਼ਰਧਾ ਵੱਲੋਂ ਹੁਣ ਤਕ ਵਿਆਹ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਸ਼ਰਧਾ ਦੀ 2015 ‘ਚ ਇਕ ਐੱਨਆਰਆਈ ਦੇ ਨਾਲ ਮੰਗਣੀ ਹੋਈ ਸੀ, ਪਰ ਉਹ ਟੁੱਟ ਗਈ। ਸ਼ਰਧਾ ਦਾ ਨਾਂ ਆਲਮ ਸਿੰਘ ਮੱਕੜ ਨਾਲ ਵੀ ਜੁੜ ਚੁੱਕਾ ਹੈ ਜਿਸ ਦੇ ਨਾਲ ਉਨ੍ਹਾਂ ਨੱਚ ਬੱਲੀਏ 2019 ਵਿਚ ਹਿੱਸਾ ਲਿਆ ਸੀ, ਹਾਲਾਂਕਿ ਇਹ ਰਿਸ਼ਤਾ ਲੰਬਾ ਨਹੀਂ ਚੱਲਿਆ।ਸ਼ਰਧਾ ਆਰੀਆ ਅੱਜਕਲ੍ਹ ਕੁੰਡਲੀ ਭਾਗਯ ਲਈ ਚਰਚਾ ‘ਚ ਰਹਿੰਦੀ ਹੈ ਜਿਸ ਵਿਚ ਧੀਰਜ ਧੂਪਰ ਦੇ ਨਾਲ ਨਜ਼ਰ ਆਉਂਦੀ ਹੈ। ਇਹ ਸ਼ੋਅ ਟੀਆਰਪੀ ‘ਚ ਅੱਵਲ ਰਹਿੰਦਾ ਹੈ। ਜ਼ੀਟੀਵੀ ਦਾ ਇਹ ਸੀਰੀਅਲ ਕੁੰਮਕੁੰਮ ਭਾਗਯ ਦਾ ਸਪਿਨ ਆਫ ਹੈ। ਸ਼ਰਧਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜ਼ੀਟੀਵੀ ਦੇ ਸ਼ੋਅ ਇੰਡੀਆਜ਼ ਬੈਸਟ ਸਿਨੇਸਟਾਰਜ਼ ਦੀ ਖੋਜ ਨਾਲ ਕੀਤੀ ਸੀ, ਜਿਸ ਵਿਚ ਉਹ ਪਹਿਲੀ ਰਨਰਅਪ ਰਹੀ ਸੀ। 2006 ਵਿਚ ਉਨ੍ਹਾਂ ਤਮਿਲ ਫਿਲਮ ਕਲਵਾਨਿਨ ਕਾਧਲੀ ‘ਚ ਕੰਮ ਕੀਤਾ ਸੀ। 2007 ‘ਚ ਅਮਿਤਾਭ ਬੱਚਨ ਤੇ ਜ਼ਿਆ ਖ਼ਾਨ ਦੀ ਫਿਲਮ ਨਿਸ਼ਬਦ ‘ਚ ਵੀ ਸ਼ਰਧਾ ਇਕ ਕਿਰਦਾਰ ‘ਚ ਨਜ਼ਰ ਆਈ ਸੀ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin