Sport

ਭਾਰਤ vs ਨਿਊਜ਼ੀਲੈਂਡ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ

ਨਵੀਂ ਦਿੱਲੀ –  ਨਿਊਜ਼ੀਲੈਂਡ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਲੜੀ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਉਪ ਕਪਤਾਨ ਅਜਿੰਕਯ ਰਹਾਣੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ’ਚ ਭਾਰਤ ਦੀ ਅਗਵਾਈ ਕਰਨਗੇ ਅਤੇ ਉਸ ਤੋਂ ਬਾਅਦ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਦੂਜੇ ਮੈਚ ’ਚ ਵਾਪਸੀ ਹੋਵੇਗੀ। ਬੀਸੀਸੀਆਈ ਨੇ ਖਿਡਾਰੀਆਂ ਦੇ ਵਰਕ ਲੋਡ ਨੂੰ ਵੇਖਦੇ ਹੋਏ ਕੁਝ ਸਟਾਰ ਖਿਡਾਰੀਆਂ ਨੂੰ ਆਰਾਮ ਦਿੱਤਾ ਹੈ। ਨਵ ਨਿਯੁਕਤ ਟੀ20 ਕਪਤਾਨ ਅਤੇ ਨਿਯਮਿਤ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਵਿਕਟ ਕੀਪਰ ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੂੰ ਕਾਨਪੁਰ (25 ਨਵੰਬਰ ਤੋਂ 29 ਨਵੰਬਰ) ਅਤੇ ਮੁੁੰਬਈ (3 ਤੋਂ 7 ਦਸੰਬਰ) ’ਚ ਹੋਣ ਵਾਲੇ ਦੋ ਮੈਚਾਂ ਤੋਂ ਆਰਾਮ ਦਿੱਤਾ ਗਿਆ ਹੈ।  ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇਕ ਬਿਆਨ ’ਚ ਕਿਹਾ ਕਿ ਵਿਰਾਟ ਕੋਹਲੀ ਦੂਜੇ ਟੈਸਟ ਲਈ ਟੀਮ ’ਚ ਸ਼ਾਮਲ ਹੋਣਗੇ ਅਤੇ ਟੀਮ ਦੀ ਅਗਵਾਈ ਕਰਨਗੇ। ਵਿਚਕਾਰਲੇ ਬੱਲੇਬਾਜ਼ ਸ੍ਰੇਅਸ ਅਈਅਰ ਨੇ ਆਫ਼ ਸਪਿੰਨਰ ਜੈਅੰਤ ਯਾਦਵ ਨਾਲ ਟੈਸਟ ਟੀਮ ’ਚ ਵਾਪਸੀ ਕੀਤੀ। ਟੈਸਟ ਲੜੀ ਤੋਂ ਪਹਿਲਾਂ 17 ਨਵੰਬਰ ਜੈਪੁਰ ’ਚ ਤਿੰਨ ਮੈਚਾਂ ਦੀ ਟੀ20 ਲੜੀ ਖੇਡੀ ਜਾਵੇਗੀ। ਬ੍ਰੇਕ ਲੈਣ ਤੋਂ ਬਾਅਦ ਕੋਹਲੀ ਟੀ20 ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਹਨੁਮਾ ਵਿਹਾਰੀ ਟੈਸਟ ਟੀਮ ਤੋਂ ਬਾਹਰ ਕਰ ਦਿੱਤੇ ਗਏ ਹਨ। ਇਹ ਪਤਾ ਲੱਗਆ ਹੈ ਕਿ ਵਿਹਾਰੀ ਨੂੰ ਦੱਖਣੀ ਅਫ਼ਰੀਕਾ ਦੇ ਦੌਰੇ ਲਈ ਭਰਤ ਏ ਟੀਮ ’ਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿੱਥੇ ਉਸ ਨੂੰ ਮੁੱਖ ਟੀਮ ’ਚ ਦਾਅਵਾ ਕਰਨ ਲਈ ਤਿੰਨ ਮੈਚ ਮਿਲਣਗੇ ਜੋ ਦਸੰਬਰ ਦੇ ਆਖਰੀ ਹਫ਼ਤੇ ’ਚ ਆਪਣੀ ਲੜੀ ਸ਼ੁਰੂ ਕਰਨਗੇ।

ਅਜਿੰਕਯ ਰਹਾਣੇ (ਕਪਤਾਨ), ਕੇਐੱਲ ਰਾਹੁਲ, ਮਿਅੰਕ ਅਗਰਵਾਲ, ਚੇਤੇਸ਼ਵਰ ਪੁਜਾਰਾ (ਉਪ ਕਪਤਾਨ), ਸ਼ੁਭਮਨ ਗਿੱਲ, ਸ਼ੇ੍ਰਅਸ ਅਈਅਰ, ਰਿਧੀਮਾਨ ਸਾਹਾ (ਵਿਕਟਕੀਪਰ), ਕੇਐੱਸ ਭਾਰਤ (ਵਿਕਟ ਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਅਕਸ਼ਰ ਪਟੇਲ, ਜੈਅੰਤ ਯਾਦਵ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin