Punjab

ਚੌਥੀ ਭਾਈ ਬਹਿਲੋ ਰਾਈਫ਼ਲ ਸ਼ੂਟਿੰਗ ਚੈਪੀਅਨਸ਼ਿਪ ਸਾਨੋ ਸੌਕਤ ਨਾਲ ਹੋਈ ਸੰਪੰਨ

ਮਾਨਸਾ – ਪਿਛਲੇ ਦਿਨੀ 9 ਨਵੰਬਰ ਤੋਂ 11 ਨਵੰਬਰ ਤੱਕ ਚੱਲੀ ਚੌਥੀ ਭਾਈ ਬਹਿਲੋ ਸੂਟਿੰਗ ਚੈਪੀਅਨਸ਼ਿਪ ਬੜੇ ਜੋਰ ਸ਼ੋਰ ਨਾਲ ਸਮਾਪਤ ਹੋਈ। ਇਸ ਚੈਪੀਅਨਸ਼ਿਪ ਵਿੱਚ ਪੰਜਾਬ ਰਾਜ ਤੋਂ ਇਲਾਵਾ ਹਰਿਆਣਾ ਚੰਡੀਗੜ੍ਹ ਦੇ ਸੂਟਰਾਂ ਨੇ ਭਾਗ ਲਿਆ। ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਚੈਪੀਅਨਸ਼ਿਪ ਨੂੰ ਸਹੀ ਢੰਗ ਨਾਲ ਕਰਾਉਂਣ ਲਈ ਆਈ.ਐਸ.ਐਸ.ਐਫ. ਸਰਟੀਫਾਈਡ ਜੱਜ ਰਾਜਵੀਰ ਕੌਰ ਅਤੇ ਕੋਚ ਸਾਰਿਤਾ ਕੁਮਾਰੀ ਸਪੋਰਟਸ ਸਕੂਲ ਘੁੱਦਾ (ਬਠਿੰਡਾ) ਨੂੰ ਬਤੌਰ ਰੇਂਜ ਅਫ਼ਸਰ ਲਗਾਇਆ ਗਿਆ। ਇਸ ਮੁਕਾਬਲੇ ਦੌਰਾਨ ਅਲੱਗ—ਅਲੱਗ ਕੈਟਾਗਿਰੀ ਰਾਹੀਂ ਏਅਰ ਪਿਸਟਲ ਐਨ.ਆਰ. ਕੈਟਾਗਿਰੀ ਵਿੱਚ ਹਰਜੋਤ ਸਿੰਘ ਸਿਰਸਾ ਪਹਿਲਾ ਅਤੇ ਅਸਮੀਤ ਕੌਰ ਗਰਚਾ ਪਟਿਆਲਾ ਦੂਜਾ, ਸੁਭਕਰਮਨ ਸਿੰਘ ਪਟਿਆਲਾ ਨੇ ਤੀਜਾ ਅਤੇ ਏਅਰ ਰਾਈਫ਼ਲ ਐਨ.ਆਰ. ਕੈਟਾਗਿਰੀ ਵਿੱਚ ਰੂਬੀ ਭਾਰਦਵਾਜ ਪਹਿਲਾ, ਸ਼ਿਵਾਏ ਖੁਰਾਣਾ ਅਬੋਹਰ ਦੂਜਾ, ਮੋਨਿਕਾ ਦਸਮੇਸ਼ ਗਰਲ ਕਾਲਜ ਬਾਦਲ ਤੀਸਰਾ, ਏਅਰ ਪਿਸਟਲ ਆਈ.ਐਸ.ਐਸ.ਐਫ. ਕੈਟਾਗਿਰੀ ਵਿੱਚ ਇਸਾਨਦੀਪ ਸਿੰਘ ਤਰਨਤਾਰਨ ਪਹਿਲਾ, ਜੂਲੀ ਚੰਡੀਗੜ੍ਹ ਦੂਸਰਾ, ਨਵਦੀਪ ਕੌਰ ਸੇਖੋਂ ਬੋੜਾਵਾਲ ਬੁਢਲਾਡਾ ਨੇ ਤੀਸਰਾ ਸਥਾਨ, ਏਅਰ ਰਾਈਫ਼ਲ ਆਈ.ਐਸ.ਐਸ.ਐਫ ਕੈਟਾਗਿਰੀ ਵਿੱਚ ਮਰਧਵਿਕਾ ਪਟਿਆਲਾ ਨੇ ਪਹਿਲਾ, ਸਾਚਿਨ ਪੂਨੀਆ ਸਿਰਸਾ ਦੂਜਾ, ਸ਼ਿਵਮ ਖੱਤਰੀ ਨੇ ਤੀਸਰਾ ਸਥਾਨ, ਏਅਰ ਰਾਈਫ਼ਲ ਓਪਨ ਸਾਇਟ ਵਿੱਚ ਸੁਖਵੀਰ ਕੌਰ ਮੰਨੂਵਾਟਿਕਾ ਸਕੂਲ ਬੁਢਲਾਡਾ ਨੇ ਪਹਿਲਾ ਸਥਾਨ, ਗੁਰ ਅਸ਼ੀਸ ਕੌਰ ਨੇ ਦੂਸਰਾ ਸਥਾਨ ਅਤੇ ਲਵਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।


ਓਪਨ ਸਾਈਟ ਰਾਈਫ਼ਲ ਟੀਮ ਕੈਟਾਗਿਰੀ ਵਿੱਚ ਸ਼ਿਵਮਵਾਤਿਸ, ਸੁਖਵਿੰਦਰ ਸਿੰਘ, ਗੁਰਜੋਤ ਸਿੰਘ ਮੰਨੂਵਾਟਿਕਾ ਸਕੂਲ ਬੁਢਲਾਡਾ ਨੇ ਪਹਿਲਾ ਸਥਾਨ, ਕਰਨਵੀਰ ਸਿੰਘ, ਜਸਮੀਤ ਸਿੰਘ, ਸ਼ਰਨਜੀਤ ਸਿੰਘ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਫੜੇ ਭਾਈਕੇ ਨੇ ਦੂਸਰਾ ਸਥਾਨ, 12 ਸਾਲ ਤੋਂ ਘੱਟ ਵਰਗ ਉਮਰ ਦੇ ਲੜਕੇ ਅਤੇ ਲੜਕੀਆਂ ਵਿੱਚੋਂ ਏਅਰ ਰਾਈਫ਼ਲ ਵਿੱਚੋਂ ਕੁਦਰਤ ਪ੍ਰੀਤ ਕੌਰ ਮੋਗਾ ਪਹਿਲਾ, ਰਮਨਦੀਪ ਕੌਰ ਮੋਗਾ ਨੇ ਦੂਸਰਾ, ਏਅਰ ਪਿਸਟਲ ਵਿੱਚ ਅਰਨਵ ਪਟਿਆਲਾ ਨੇ ਪਹਿਲਾ, ਲਕਸਰ ਸ਼ਰਮਾ ਨੇ ਦੂਜਾ, ਹਰਗੁਣਮੀਤ ਸਿੰਘ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ। ਭਾਈ ਬਹਿਲੋ ਸਕੂਲ ਦੇ ਅਰਪਿਤ ਜੈਨ ਨੇ ਯੂਥ ਜੂਨੀਅਰ, ਸੀਨੀਅਰ ਕੈਟਾਗਿਰੀ ਵਿੱਚ ਇੱਕ ਗੋਲਡ ਅਤੇ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ।


ਇਹ ਲਗਾਤਾਰ ਤਿੰਨ ਰੋਜ਼ਾ ਚੈਪੀਅਨਸ਼ਿਪ ਵਿੱਚ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਸ਼ੂਟਿੰਗ ਰੇਂਜ ਦਾ ਉਦਘਾਟਨ ਕਰਨ ਉਪਰੰਤ ਚੈਪੀਅਨਸ਼ਿਪ ਦੀ ਸ਼ੁਰੂਆਤ ਕੀਤੀ। ਸ੍ਰ. ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਇਹ 24 ਲੇਨ ਸ਼ੂਟਿੰਗ ਰੇਂਜ ਮਾਨਸਾ ਜਿਲ੍ਹੇ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਨੇ ਪੰਜਾਬ ਭਰ ਅਤੇ ਗੁਆਂਢੀ ਸੂਬੇ ਵਿੱਚੋਂ ਆਏ ਸੂਟਰਾਂ ਨੂੰ ਹੌਸਲਾ ਅਫਜਾਈ ਕਰਦਿਆਂ ਚੈਪੀਅਨਸ਼ਿਪ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਨਾਮ ਵੰਡ ਦੀ ਰਸਮ ਸਰਪੰਚ ਇਕਬਾਲ ਸਿੰਘ ਅਤੇ ਸਮੂਹ ਪੰਚਾਇਤ ਫਫੜੇ ਭਾਈਕੇ ਵੱਲੋਂ ਕੀਤੀ ਗਈ। ਇਸ ਮੌਕੇ ਸਕੂਲ ਅਧਿਆਪਕ ਸਰਬਜੀਤ ਸਿੰਘ, ਨਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਅਸ਼ੀਸ ਸਿੰਘ, ਚਮਕੌਰ ਸਿੰਘ, ਮੈਡਮ ਕੁਲਵੰਤ ਕੌਰ, ਨੀਤਾ ਦੇਵੀ, ਨੀਰੂ ਬਾਲਾ, ਖੁਸ਼ਬੂ, ਹਰਜੀਤ ਕੌਰ ਅਤੇ ਬਲਵਿੰਦਰ ਸਿੰਘ ਪੰਜਾਬੀ ਮਾਸਟਰ ਬੋਹਾ, ਜਗਸੀਰ ਸਿੰਘ ਬੱਪੀਆਣਾ, ਕੁਲਦੀਪ ਸਿੰਘ ਪੀ.ਟੀ.ਆਈ. ਹਾਜ਼ਰ ਸਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin