India

ਵਿਸ਼ਵ ਸਿਹਤ ਸੰਗਠਨਮੁਖੀ ਨੇ ਬੂਸਟਰ ਡੋਜ਼ ਨੂੰ ਦੱਸਿਆ ‘ਸਕੈਂਡਲ’

ਜੇਨੇਵਾ – ਵਿਸ਼ਵ ਸਿਹਤ ਸੰਗਠਨ  ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ ਨੇ   ਨੂੰ ਲੈ ਕੇ ਕਿਹਾ, ‘ਇਹ ਸੈਕਂਡਲ ਹੈ, ਜਿਸ ਨੂੰ ਅਜੇ ਰੋਕਣਾ ਪਵੇਗਾ।’ ਦਰਅਸਲ ਯੂਰਪ ਵਿਚ ਇਕ ਬਾਰ ਫਿਰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਇਜ਼ਾਫਾ ਦਰਜ਼ ਕੀਤਾ ਜਾ ਰਿਹਾ ਹੈ। ਡਬਲਯੂਐੱਚਓ ਵੀ ਇਸ ‘ਤੇ ਚਿੰਤਾ ਜ਼ਾਹਿਰ ਕਰ ਚੁੱਕਾ ਹੈ। ਵਧਦੇ ਮਾਮਲਿਆਂ ‘ਤੇ ਕਾਬੂ ਪਾਉਣ ਲਈ ਪਾਬੰਦੀਆਂ ਲਾਗੂ ਕਰਨ ਤੇ ਜ਼ਿਆਦਾ ਵੈਕਸੀਨ ਤੇ ਬੂਸਟਰ ਪ੍ਰੋਗਰਾਮ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ ਡਬਲਯੂਐੱਚਓ ਲਗਾਤਾਰ ਬੂਸਟਰ ਡੋਜ਼ ‘ਤੇ ਰੋਕ ਲਗਾਉਣ ਲਈ ਕਹਿ ਰਿਹਾ ਹੈ। ਨਾਲ ਹੀ ਇਸ ਰੋਕ ਨੂੰ ਗਰੀਬ ਦੇਸ਼ਾਂ ਨੂੰ ਵੈਕਸੀਨ ਮਿਲਣ ਤਕ ਜਾਰੀ ਰੱਖਣ ਦੀ ਗੱਲ ਕਰ ਰਿਹਾ ਹੈ।

ਡਬਲਯੂਐੱਚਓ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖੁਰਾਕ ਪਹੁੰਚਾਉਣੀ ਜ਼ਰੂਰੀ ਹੈ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ। ਟੇਡਰੋਸ ਨੇ ਕਿਹਾ, ‘ਇਹ ਇਸ ਬਾਰੇ ਨਹੀਂ ਹੈ ਕਿ ਕਿੰਨੇ ਲੋਕਾਂ ਨੂੰ ਵੈਕਸੀਨ ਮਿਲੀ ਹੈ। ਸਗੋਂ ਇਸ ਨਾਲ ਫਰਕ ਪੈਂਦਾ ਹੈ ਕਿ ਕਿਸ ਨੇ ਵੈਕਸੀਨ ਲਗਵਾਈ ਹੈ।’ ਉਨ੍ਹਾਂ ਕਿਹਾ ‘ਤੰਦਰੁਸਤ ਬਾਲਗਾਂ ਨੂੰ ਬੂਸਟਰ ਡੋਜ਼ ਦੇਣ ਜਾਂ ਬੱਚਿਆਂ ਨੂੰ ਵੈਕਸੀਨ ਦੇਣ ਦਾ ਕੋਈ ਮਤਲਬ ਨਹੀਂ ਹੈ। ਜਦੋਂ ਵਿਸ਼ਵ ਵਿੱਚ ਸਿਹਤ ਕਰਮਚਾਰੀ, ਬਜ਼ੁਰਗ ਅਤੇ ਹੋਰ ਉੱਚ-ਜੋਖਮ ਵਾਲੇ ਸਮੂਹ ਅਜੇ ਵੀ ਪਹਿਲੀ ਖੁਰਾਕ ਦੀ ਉਡੀਕ ਕਰ ਰਹੇ ਹਨ। ਬਹੁਤ ਸਾਰੇ ਦੇਸ਼ ਉਨ੍ਹਾਂ ਆਬਾਦੀ ਨੂੰ ਲਗਾਤਾਰ ਵਾਧੂ ਖੁਰਾਕਾਂ ਦੇ ਰਹੇ ਹਨ ਜਿਨ੍ਹਾਂ ਨੇ ਵੈਕਸੀਨ ਪ੍ਰਾਪਤ ਕੀਤੀ ਹੈ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin