ਨਵੀਂ ਦਿੱਲੀ – ਐਤਵਾਰ ਰਾਤ ਨੂੰ ‘ਵੀਕੈਂਡ ਕਾ ਵਾਰ’ ਐਪੀਸੋਡ ਦੌਰਾਨ ਬਿੱਗ ਬੌਸ 15 ਦੇ ਘਰ ਵਿਚ ਇਕ ਬਹੁਤ ਹੀ ਹਮਲਾਵਰ ਟਾਸਕ ਦੇਖਿਆ ਗਿਆ। ਐਪੀਸੋਡ ਦੀ ਸ਼ੁਰੂਆਤ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਵਾਘ ਦੇ ਬਿੱਗ ਬੌਸ 15 ਦੇ ਘਰ ਵਿਚ ਇਕ ਟਾਸਕ ਦੇ ਨਾਲ ਹੁੰਦੀ ਹੈ। ਜਿਸ ਵਿਚ ਪਰਿਵਾਰਕ ਮੈਂਬਰਾਂ ਨੂੰ ਇਕ ਦੂਜੇ ‘ਤੇ ਚਿੱਕੜ ਸੁੱਟਣ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਘਰ ‘ਚ ਜੰਗ ਵਰਗਾ ਮਾਹੌਲ ਬਣ ਗਿਆ।