ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਫਾਰਮਾਸਿਊਟੀਕਲ ਸੈਕਟਰ ਦੇ ਪਹਿਲੇ ਗਲੋਬਲ ਇਨੋਵੇਸ਼ਨ ਸਮਿਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸਿਹਤ ਸੰਭਾਲ ਖੇਤਰ ਵੱਲੋਂ ਵਿਸ਼ਵ ਪੱਧਰ ‘ਤੇ ਹਾਸਲ ਕੀਤੇ ਭਰੋਸੇ ਸਦਕਾ ਹੀ ਭਾਰਤ ਨੂੰ ਵਿਸ਼ਵ ਦੀ ਫਾਰਮੇਸੀ ਕਿਹਾ ਜਾਣ ਲੱਗਾ ਹੈ। ਕਿਫਾਇਤੀ ਕੀਮਤਾਂ ‘ਤੇ ਉੱਚ ਗੁਣਵੱਤਾ ਅਤੇ ਮਾਤਰਾ ਦੇ ਸੁਮੇਲ ਨੇ ਵਿਸ਼ਵ ਭਰ ਵਿੱਚ ਭਾਰਤੀ ਫਾਰਮਾ ਸੈਕਟਰ ਵਿੱਚ ਬਹੁਤ ਦਿਲਚਸਪੀ ਪੈਦਾ ਕੀਤੀ ਹੈ। 2014 ਤੋਂ ਲੈ ਕੇ, ਭਾਰਤੀ ਸਿਹਤ ਸੰਭਾਲ ਖੇਤਰ ਨੇ 12 ਬਿਲੀਅਨ ਡਾਲਰ ਤੋਂ ਵੱਧ ਦਾ ਐੱਫਡੀਆਈ ਆਕਰਸ਼ਿਤ ਕੀਤਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਅਸੀਂ ਇਸ ਸਾਲ ਲਗਪਗ 100 ਦੇਸ਼ਾਂ ਨੂੰ ਕੋਵਿਡ ਟੀਕਿਆਂ ਦੀਆਂ 6 ਕਰੋੜ 50 ਲੱਖ ਮਿਲੀਅਨ ਖੁਰਾਕਾਂ ਦੀ ਸਪਲਾਈ ਕੀਤੀ ਹੈ। ਆਉਣ ਵਾਲੇ ਮਹੀਨਿਆਂ ਵਿੱਚ, ਜਿਵੇਂ ਕਿ ਅਸੀਂ ਆਪਣੀ ਵੈਕਸੀਨ ਉਤਪਾਦਨ ਸਮਰੱਥਾ ਨੂੰ ਵਧਾਵਾਂਗੇ, ਅਸੀਂ ਹੋਰ ਵੀ ਕਰਾਂਗੇ। ਸਾਡਾ ਦ੍ਰਿਸ਼ਟੀਕੋਣ ਇੱਕ ਵਾਤਾਵਰਣ ਪ੍ਰਣਾਲੀ ਬਣਾਉਣਾ ਹੈ ਜੋ ਭਾਰਤ ਨੂੰ ਦਵਾਈਆਂ ਦੀ ਖੋਜ ਤੇ ਮੈਡੀਕਲ ਉਪਕਰਨਾਂ ਵਿੱਚ ਨਵੀਨਤਾ ਵਿੱਚ ਇੱਕ ਮੋਹਰੀ ਬਣਾਵੇਗਾ।
