Punjab

ਗ੍ਰਨੇਡ ਹਮਲੇ ਦੇ ਬਾਅਦ ਪਠਾਨਕੋਟ ’ਚ ਰੈੱਡ ਅਲਰਟ, ਸਰਹੱਦੀ ਪਿੰਡਾਂ ’ਚ ਸਰਚ ਮੁਹਿੰਮ ਜਾਰੀ

ਪਠਾਨਕੋਟ – ਐਤਵਾਰ ਰਾਤ ਪਠਾਨਕੋਟ ’ਚ ਫੌਜੀ ਇਲਾਕੇ ਸਥਿਤ ਤ੍ਰਿਵੈਣੀ ਗੇਟ ’ਤੇ ਗ੍ਰਨੇਡ ਹਮਲੇ ਦੀ ਘਟਨਾ ਦੇ ਬਾਅਦ ਪੁਲਿਸ ਵੱਲੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਫ਼ੌਜ ਦੇ ਕੈਂਪ ਦੇ ਨਾਲ ਲਗਦੇ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਨਾਕਾਬੰਦੀ ਵਧਾਉਣ ਦੇ ਨਾਲ ਹੀ ਵਾਧੂ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਹੈ। ਦੂਜੇ ਪਾਸੇ, ਐਤਵਾਰ ਰਾਤ ਸਰਹੱਦ ਨਾਲ ਲਗਦੇ ਬਮਿਆਲ ਇਲਾਕੇ ’ਚ ਸ਼ੱਕੀ ਦੇਖੇ ਜਾਣ ਦੇ ਬਾਅਦ ਰਾਤ ਨੂੰ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ।

ਸਵੇਰੇ ਫੌਜ, ਪੁਲਿਸ ਤੇ ਬੀਐੱਸਐੱਫ ਵੱਲੋਂ ਸੰਯੁਕਤ ਆਪ੍ਰੇਸ਼ਨ ਚਲਾਇਆ ਗਿਆ ਜੋ ਕਿ ਦੇਰ ਸ਼ਾਮ ਖ਼ਬਰ ਲਿਖੇ ਜਾਣ ਤਕ ਜਾਰੀ ਸੀ। ਇਸ ਸਬੰਧੀ ਐੱਸਐੱਸਪੀ ਪਠਾਨਕੋਟ ਸੁਰਿੰਦਰ ਲਾਂਬਾ ਦਾ ਕਹਿਣਾ ਸੀ ਕਿ ਦੋਵੇ ਘਟਨਾਵਾਂ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਚੌਕਸੀ ਦੇ ਤੌਰ ਵਜੋਂ ਸੁਰੱਖਿਆ ਵਿਵਸਥਾ ਨੂੰ ਅਪਡੇਟ ਕੀਤਾ ਗਿਆ ਹੈ। ਸੋਮਵਾਰ ਸ਼ਾਮ ਐੱਸਐੱਸਪੀ ਪਠਾਨਕੋਟ ਤੇ ਏਆਈਜੀ ਕਾਊਂਟਰ ਇੰਟੇਲੀਜੈਂਸ ਗੁਲਨੀਤ ਸਿੰਘ ਖੁਰਾਣਾ ਵੀ ਬਮਿਆਲ ਬਾਰਡਰ ਦੇ ਬਾਰਮਾਲ ਜੱਟਾਂ ਇਲਾਕੇ ’ਚ ਸ਼ੱਕੀ ਦੇਖੇ ਜਾਣ ਦੇ ਬਾਅਦ ਦੇ ਹਾਲਾਤ ਦਾ ਜਾਇਜ਼ਾ ਲੈਣ ਪੁੱਜੇ।

Related posts

“ਯੁੱਧ ਨਸ਼ਿਆਂ ਵਿਰੁੱਧ” ਦੇ 128ਵੇਂ ਦਿਨ 110 ਨਸ਼ਾ ਤਸਕਰ ਗ੍ਰਿਫ਼ਤਾਰ !

admin

ਨਹਿਰਾਂ/ਦਰਿਆਵਾਂ ’ਚ ਨਹਾਉਣ ’ਤੇ 3 ਸਤੰਬਰ ਤੱਕ ਦੀ ਪਾਬੰਦੀ !

admin

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin