ਮੋਗਾ – ਮੋਗਾ ਦੇ ਕਸਬਾ ਬਾਘਾਪੁਰਾਣਾ ਵਿਖੇ ਕਾਂਗਰਸ ਵੱਲੋਂ ਕੀਤੀ ਹਲਕਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਆਪਣੀ ਹੀ ਸਰਕਾਰ ‘ਤੇ ਹਮਲਾਵਾਰ ਹੁੰਦਿਆ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੀ ਬੇਅਦਬੀ ਦੀ ਰਿਪੋਰਟ ਸਰਕਾਰ ਨੂੰ ਤੁਰੰਤ ਖੋਲ੍ਹਣ ਲਈ ਕਿਹਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਢੇ ਚਾਰ ਸਾਲ ਸਾਬਕਾ ਮੁੱਖ ਮੰਤਰੀ ਬੇਆਦਬੀ ਦੇ ਦੋਸੀਆਂ ਨੁੰ ਬਚਾਉਂਦਾ ਕਿਉਂ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਗੁਰੂ ਸਾਹਬਿ ਦੀ ਬੇਆਦਬੀ ਕੀਤੀ ਹੈ ਉਹ ਅੰਦਰ ਹੋਣੇ ਚਾਹੀਦੇ ਹਨ। ਸਿੱਧੂ ਨੇ ਇੱਥੋਂ ਤਕ ਆਖ ਦਿੱਤਾ ਕੇ ਜੇਕਰ ਰਿਪੋਰਟ ਨਾ ਖੋਲ੍ਹੀ ਤਾਂ ਮੈਂ ਆਪਣੀ ਬੇਇਜਤੀ ਸਮਝਾਂਗਾ। ਉਨ੍ਹਾਂ ਕੈਪਟਨ ਨੂੰ ਘੇਰਦਿਆਂ ਕਿਹਾ ਕਿ ਉਸ ਨੇ ਕਰਜ਼ਾ ਮਾਫ਼ ਕਰਨ ਦੀ ਗੱਲ ਆਖੀ ਸੀ ਜੋ ਨਹੀਂ ਹੋਇਆ ਤੇ ਨਾ ਹੀ ਉਨ੍ਹਾਂ ਵੱਲੋਂ ਬਾਘਾਪੁਰਾਣਾ ਵਿਖੇ ਵੱਡਾ ਹਸਪਤਾਲ ਖੋਲ੍ਹਣ ਲਈ ਆਖਿਆ ਸੀ ਪਰ ਨਹੀਂ ਕੀਤਾ ਕੋਈ ਕੰਮ। ਸਿੱਧੂ ਨੇ ਆਖਦਿਆ ਕੇ ਐਕਸਾਇਜ ਤੇ ਰੇਤ ਮਾਫੀਆ ਖ਼ਤਮ ਹੋ ਜਾਵੇ ਤਾਂ ਪੰਜਾਬ ਦੀ ਅਮਦਨ ਵਿਚ ਵਾਧਾ ਹੋ ਜਾਵੇਗਾ।