India

ਸੁਸਾਈਡ ਨੋਟ ’ਚ ‘ਬਬਲੀ ਆਂਟੀ’ ਲਿਖ ਇਕ ਪਰਿਵਾਰ ਦੇ ਪੰਜ ਲੋਕਾਂ ਨੇ ਪੀਤਾ ਜ਼ਹਿਰ

ਭੋਪਾਲ – ਭੋਪਾਲ ਦੇ ਆਨੰਦ ਨਗਰ ਵਿਚ ਇਕ ਪਰਿਵਾਰ ਦੇ ਪੰਜ ਲੋਕਾਂ ਨੇ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਖ਼ਬਰ ਲਿਖੇ ਜਾਣ ਤਕ ਹਸਪਤਾਲ ਵਿਚ ਇਲਾਜ ਦੌਰਾਨ ਦੀਦੀ ਤੇ ਇਕ ਪੋਤੀ ਨੇ ਦਮ ਤੋੜ ਦਿੱਤਾ। ਹਸਪਤਾਲ ਦੇ ਡਾਕਟਰ ਬਾਕੀ ਜ਼ਿੰਦਗੀਆਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਮੌਕੇ ਤੋਂ ਬਰਾਮਦ ਹੋਏ ਸੁਸਾਈਡ ਨੋਟ ਵਿਚ ਜਿਸ ‘ਬਬਲੀ ਆਂਟੀ’ ਦਾ ਜ਼ਿਕਰ ਹੈ, ਉਹ ਇਲਾਕੇ ਵਿਚ ਸੂਦਖੋਰੀ ਦਾ ਕਾਰੋਬਾਰ ਚਲਾਉਂਦੀ ਹੈ। ਸੂਚਨਾ ਮਿਲਦੇ ਹੀ ਪਿਪਲਾਨੀ ਥਾਣਾ ਇੰਚਾਰਜ ਅਜੇ ਨਾਇਰ ਮੌਕੇ ’ਤੇ ਪੁੱਜੇ ਤੇ ਛਾਣਬੀਣ ਸ਼ੁਰੂ ਕੀਤੀ।ਜਾਣਕਾਰੀ ਮੁਤਾਬਕ ਪਰਿਵਾਰ ਦੇ ਮੁਖੀਆ ਸੰਜੀਵ ਜੋਸ਼ੀ, ਉਨ੍ਹਾਂ ਦੀ ਪਤਨੀ ਅਰਚਨਾ ਜੋਸ਼ੀ ਤੇ ਸੰਜੀਵ ਜੋਸ਼ੀ ਦੀ ਮਾਂ ਨੰਦਿਨੀ ਜੋਸ਼ੀ ਵੱਡੀ ਬੇਟੀ ਗ੍ਰੀਸ਼ਮਾ ਜੋਸ਼ੀ ਤੇ ਛੋਟੀ ਬੇਟੀ ਪੂਰਵੀ ਜੋਸ਼ੀ ਨੇ ਜ਼ਹਿਰ ਖਾਧਾ ਸੀ। ਸੰਜੀਵ ਪੇਸ਼ੇ ਤੋਂ ਕਾਰ ਮੈਕੇਨਿਕ ਹੈ, ਜਦਕਿ ਉਸਦੀ ਪਤਨੀ ਕਿਰਾਏ ਦੀ ਦੁਕਾਨ ਚਲਾਉਂਦੀ ਹੈ। ਰਾਤ ਵਿਚ ਪੁਲਿਸ ਨੂੰ ਇੰਟਰਨੈੱਟ ਮੀਡੀਆ ਦੇ ਜ਼ਰੀਏ ਇਸ ਮਾਮਲੇ ਦੀ ਜਾਣਕਾਰੀ ਲੱਗੀ ਸੀ। ਦੇਰ ਰਾਤ ਨੂੰ ਇਨ੍ਹਾਂ ਸਾਰਿਆਂ ਨੂੰ ਗਾਇਤਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਵੀਰਵਾਰ ਸਵੇਰੇ ਪੂਰਵੀ ਜੋਸ਼ੀ ਦੀ ਮੌਤ ਹੋ ਗਈ। ਦੁਪਹਿਰ ਵਿਚ ਨੰਦਿਨੀ ਜੋਸ਼ੀ ਦੀ ਵੀ ਸਾਹਾਂ ਦੀ ਡੋਰ ਟੁੱਟ ਗਈ।ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਬਲੀ ਨਾਂ ਦੀ ਇਕ ਔਰਤ ਪਰਿਵਾਰ ਨੂੰ ਧਮਕਾ ਰਹੀ ਸੀ। ਵੀਰਵਾਰ ਸ਼ਾਮ ਨੂੰ ਵੀ ਉਸਨੇ ਜੋਸ਼ੀ ਪਰਿਵਾਰ ਨੂੰ ਧਮਕਾਉਂਦੇ ਹੋਏ ਉਨ੍ਹਾਂ ਦੇ ਨਾਲ ਗਾਲ਼ੋ-ਗਾਲ੍ਹੀ ਹੋਈ ਸੀ। ਗ੍ਰੀਸ਼ਮਾ ਜੋਸ਼ੀ ਦੇ ਨਾਂ ਨਾਲ ਇਕ ਸੁਸਾਈਡ ਨੋਟ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਬਬਲੀ ਆਂਟੀ ਤੇ ਉਨ੍ਹਾਂ ਦੀ ਗੈਂਗ ਦੁਆਰਾ ਤੰਗ ਕੀਤੇ ਜਾਣ ਦੀ ਗੱਲ ਲਿਖੀ ਹੈ। ਹਾਲਾਂਕਿ ਇਸ ਸੁਸਾਈਡ ਨੋਟ ਦੀ ਅਧਿਕਾਰਕ ਪੁਸ਼ਟੀ ਹੋਣੀ ਅਜੇ ਬਾਕੀ ਹੈ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin