Punjab

ਪੰਜਾਬ ਚੋਣਾਂ ਤੇ ਨਵੇਂ ਸਾਲ ’ਚ ਵੱਡੇ ਹਮਲੇ ਦੀ ਫਿਰਾਕ ’ਚ ਆਈਐੱਸਆਈ

ਅੰਮ੍ਰਿਤਸਰ – ਪਿਛਲੇ ਇਕ ਹਫਤੇ ਵਿਚ ਫੜੇ ਗਏ ਪੰਜ ਅੱਤਵਾਦੀਆਂ ਤੋਂ ਇਨਪੁਟ ਮਿਲੇ ਹਨ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਕ੍ਰਿਸਮਿਸ ਦੇ ਆਸ-ਪਾਸ ਗਰਨੇਡ ਤੇ ਟਿਫਨ ਬੰਬ ਦੀ ਖੇਪ ਭੇਜਣ ਵਾਲੀ ਹੈ। ਇਸ ਨੂੰ ਟਿਕਾਣੇ ਲਾਉਣ ਲਈ ਉਹ ਤਸਕਰਾਂ ਤੇ ਡਰੋਨ ਦਾ ਸਹਾਰਾ ਲਵੇਗੀ। ਪਤਾ ਲੱਗਾ ਹੈ ਕਿ ਦਸੰਬਰ ਮਹੀਨੇ ਵਿਚ ਪੈਣ ਵਾਲੀ ਧੁੰਦ ਦੀ ਆੜ ਵਿਚ ਅੱਤਵਾਦੀ ਵੀ ਸਰਹੱਦ ਪਾਰ ਕਰਨ ਦੀ ਫਿਰਾਕ ਵਿਚ ਹਨ।

ਉੱਧਰ ਫੜੇ ਗਏ ਅੱਤਵਾਦੀਆਂ ਨੇ ਪੁਲਿਸ ਹਿਰਾਸਤ ਵਿਚ ਸਵੀਕਾਰ ਕੀਤਾ ਹੈ ਕਿ ਆਈਐੱਸਆਈ ਅੱਤਵਾਦੀਆਂ ਜ਼ਰੀਏ ਨਵੇਂ ਸਾਲ ਤੇ ਚੋਣਾਂ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੀ ਹੈ। ਇਸਦੇ ਲਈ ਪੂਰੀ ਯੋਜਨਾ ਤਿਆਰ ਕੀਤੀ ਜਾ ਚੁੱਕੀ ਹੈ। ਇਹੀ ਨਹੀਂ, ਪਾਕਿਸਤਾਨ ਡਰੋਨ ਦੇ ਜ਼ਰੀਏ ਗਰਨੇਡ ਤੇ ਵਿਸਫੋਟਕ ਪਹਿਲੇ ਹੀ ਸਰਹੱਦੀ ਖੇਤਰਾਂ ਵਿਚ ਪਹੁੰਚ ਚੁੱਕਾ ਹੈ, ਜਿਸਦਾ ਕੁਝ ਹਿੱਸਾ ਪੁਲਿਸ ਨੇ ਬਰਾਮਦ ਵੀ ਕੀਤਾ ਹੈ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin