India

ਅਮਰੀਕਾ ਜਾ ਰਹੀ ਏਅਰ ਇੰਡੀਆ ਦੀ ਫਲਾਈਟ ’ਚ ਇਕ ਸਖ਼ਸ਼ ਦੀ ਮੌਤ

ਨਵੀਂ ਦਿੱਲੀ – ਸੰਯੁਕਤ ਰਾਜ ਅਮਰੀਕਾ ’ਚ ਨੇਵਾਰਕ ਜਾਣ ਵਾਲੀ ਏਅਰ ਇੰਡੀਆ ਦੀ ਇਕ ਉਡਾਣ ਇਕ ਯਾਤਰੀ ਦੀ ਮੌਤ ਕਾਰਨ ਉਡਾਣ ਭਰਨ ਤੋਂ ਤਿੰਨ ਘੰਟੇ ਬਾਅਦ ਦਿੱਲੀ ਹਵਾਈ ਅੱਡੇ ’ਤੇ ਵਾਪਸ ਪਰਤ ਆਈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ  , ‘ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ ’ਚ ਮੈਡੀਕਲ ਐਮਰਜੈਂਸੀ ਕਾਰਨ ਏਅਰ ਇੰਡੀਆ ਦਿੱਲੀ-ਨੇਵਾਰਕ (ਯੂਐੱਸ) ਫਲਾਈਟ ਤਿੰਨ ਘੰਟੇ ਤੋਂ ਵੀ ਵੱਧ ਸਮੇਂ ਦੀ ਉਡਾਣ ਭਰਨ ਤੋਂ ਬਾਅਦ ਵਾਪਸ ਆ ਗਈ ਹੈ।’ਹਵਾਈ ਅੱਡੇ ਦੇ ਡਾਕਟਰਾਂ ਦੀ ਟੀਮ ਜਹਾਜ਼ ‘ਚ ਪਹੁੰਚੀ ਅਤੇ ਯਾਤਰੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਯਾਤਰੀ ਅਮਰੀਕੀ ਨਾਗਰਿਕ ਸੀ ਅਤੇ ਆਪਣੀ ਪਤਨੀ ਨਾਲ ਯਾਤਰਾ ਕਰ ਰਿਹਾ ਸੀ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ, ‘04.12.2021 ਨੂੰ, ਦਿੱਲੀ ਤੋਂ ਨੇਵਾਰਕ ਜਾ ਰਹੀ ਫਲਾਈਟ ਨੰਬਰ AI-105, ਇੱਕ ਪੁਰਸ਼ ਯਾਤਰੀ ਜੋ ਆਪਣੀ ਪਤਨੀ ਨਾਲ ਨੇਵਾਰਕ ਦੀ ਯਾਤਰਾ ਕਰ ਰਿਹਾ ਸੀ ਉਹ ਇੱਕ ਅਮਰੀਕੀ ਨਾਗਰਿਕ ਸੀ, ਉਸਦੀ ਮੌਤ ਹੋਣ ਕਾਰਨ ਫਲਾਈਟ ਵਾਪਸ ਪਰਤੀ ਹੈ।’ ਫਲਾਈਟ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਰੂਪ ਨਾਲ ਉਤਰ ਗਈ ਅਤੇ ਫਲਾਈਟ ਟਾਈਮ ਫੀਸ ਸੀਮਾ (FDTL) ਦੇ ਨਿਯਮਾਂ ਦੇ ਅਨੁਸਾਰ, ਉਡਾਣ ਸੰਚਾਲਨ ਲਈ ਚਾਲਕ ਦਲ ਦੇ ਇੱਕ ਹੋਰ ਸਮੂਹ ਦਾ ਪ੍ਰਬੰਧ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ, “ਇਸ ਜਹਾਜ਼ ਦੇ ਨਵੇਂ ਚਾਲਕ ਦਲ ਦੇ ਮੈਂਬਰਾਂ ਨਾਲ ਸ਼ਾਮ 4 ਵਜੇ ਦੇ ਕਰੀਬ ਉਡਾਣ ਭਰਨ ਦੀ ਉਮੀਦ ਹੈ।” ਇਸ ਦੇ ਨਾਲ ਹੀ ਅਗਲੇਰੀ ਕਾਨੂੰਨੀ ਕਾਰਵਾਈ ਲਈ ਪੂਰੇ ਮਾਮਲੇ ਦੀ ਰਿਪੋਰਟ ਏਅਰਪੋਰਟ ਪੁਲਿਸ ਨੂੰ ਦੇ ਦਿੱਤੀ ਗਈ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin