Sport

ਜਿੱਤ ਨਾਲ ਆਗਾਜ਼ ਕਰਨਾ ਚਾਹੇਗੀ ਭਾਰਤੀ ਟੀਮ

ਡੋਂਗਹੇ – ਭਾਰਤੀ ਮਹਿਲਾ ਹਾਕੀ ਟੀਮ ਐਤਵਾਰ ਨੂੰ ਥਾਈਲੈਂਡ ਦੇ ਖ਼ਿਲਾਫ਼ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿਚ ਉਤਰੇਗੀ ਤਾਂ ਇਸ ਦਾ ਉਸ ਦਾ ਇਰਾਦਾ ਸ਼ਾਨਦਾਰ ਜਿੱਤ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕਰਨ ਦਾ ਹੋਵੇਗਾ। ਟੋਕੀਓ ਓਲੰਪਿਕ ਵਿਚ ਮੈਡਲ ਤੋਂ ਖੁੰਝ ਕੇ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਟੂਰਨਾਮੈਂਟ ਹੈ।ਭਾਰਤ ਨੇ 2016 ਵਿਚ ਏਸੀਟੀ ਖ਼ਿਤਾਬ ਜਿੱਤਿਆ ਸੀ ਪਰ 2018 ਵਿਚ ਇਸੇ ਸ਼ਹਿਰ ਵਿਚ ਫਾਈਨਲ ਵਿਚ ਮੇਜ਼ਬਾਨ ਹੱਥੋਂ ਹਾਰ ਗਈ ਸੀ। ਕਪਤਾਨ ਤੇ ਗੋਲਕੀਪਰ ਸਵਿਤਾ ਨੇ ਕਿਹਾ ਕਿ ਟੀਮ ਦਾ ਫੋਕਸ ਇਸ ਸਮੇਂ ਚੰਗੀ ਸ਼ੁਰੂਆਤ ‘ਤੇ ਹੈ। ਇਹ ਓਲੰਪਿਕ ਤੋਂ ਬਾਅਦ ਸਾਡਾ ਪਹਿਲਾ ਟੂਰਨਾਮੈਂਟ ਹੈ ਤੇ ਪਹਿਲੇ ਮੈਚ ਤੋਂ ਪਹਿਲਾਂ ਬੇਚੈਨੀ ਰਹਿੰਦੀ ਹੀ ਹੈ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

ਇਤਿਹਾਸਕ ਜਿੱਤ ‘ਤੇ ਟੀਮ ਨੂੰ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ

Bunty

ਟੈਸਟ ਕ੍ਰਿਕਟ ਵਿੱਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਬੱਲੇਬਾਜ਼

admin