India

ਯੂਨੀਟੈੱਕ ਦੇ ਸੰਸਥਾਪਕ ਖ਼ਿਲਾਫ਼ ਈਡੀ ਨੇ ਦਾਖ਼ਲ ਕੀਤਾ ਦੋਸ਼ ਪੱਤਰ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੂਨੀਟੈੱਕ ਗਰੁੱਪ ਦੇ ਸੰਸਥਾਪਕ ਰਮੇਸ਼ ਚੰਦਰਾ, ਪ੍ਰੀਤੀ ਚੰਦਰਾ (ਸੰਜੇ ਚੰਦਰਾ ਦੀ ਪਤਨੀ) ਤੇ ਕਾਰਨੋਸਟੀ ਗਰੁੱਪ ਦੇ ਰਾਜੇਸ਼ ਮਲਿਕ ਖ਼ਿਲਾਫ਼ ਪਿ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ, 2002 ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਤਿੰਨਾਂ ਨੂੁੰ ਮਨੀ ਲਾਂਡਰਿੰਗ ਦੇ ਮਾਮਲੇ ’ਚ ਚਾਰ ਅਕਤੂਬਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਰਮੇਸ਼ ਚੰਦਰਾ, ਸੰਜੇ ਚੰਦਰਾ ਦੇ ਪਿਤਾ ਹਨ।

ਈਡੀ ਦਾ ਦੋਸ਼ ਹੈ ਕਿ ਯੂਨੀਟੈੱਕ ਗਰੁੱਪ ਨੇ ਲਗਪਗ 347.5 ਕਰੋੜ ਰੁਪਏ ਕਾਰਨੋਸਟੀ ਗਰੁੱਪ ਨੂੰ ਟਰਾਂਸਫਰ ਕੀਤੇ ਸਨ ਜਿਸ ਨੇ ਬਦਲੇ ’ਚ ਐੱਨਸੀਆਰ ਸਮੇਤ ਦੇਸ਼ ਭਰ ’ਚ ਅਤੇ ਵਿਦੇਸ਼ ’ਚ ਚੱਲ-ਅਚੱਲ ਜਾਇਦਾਦਾਂ ਖ਼ਰੀਦੀਆਂ ਸਨ। ਹਾਲ ਹੀ ’ਚ ਸੁਪਰੀਮ ਕੋਰਟ ਨੇ ਈਡੀ ਨੂੰ ਸੰਜੇ ਚੰਦਰਾ ਤੇ ਉਨ੍ਹਾਂ ਦੇ ਭਰਾ ਅਜੇ ਚੰਦਰਾ ਕੋਲੋਂ ਪੁੱਛਗਿੱਛ ਕਰਨ ਤੇ ਵੱਡੀ ਗਿਣਤੀ ’ਚ ਸਬੂਤਾਂ ਦਾ ਸਾਹਮਣਾ ਕਰਨ ਦੀ ਇਜਾਜ਼ਤ ਦਿੱਤੀ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin