India

ਕੋਲਾ ਤਸਕਰੀ ਮਾਮਲੇ ’ਚ ਵਿਕਾਸ ਮਿਸ਼ਰਾ ਨੂੰ ਸੀਬੀਆਈ ਨੇ ਕੀਤਾ ਗਿ੍ਰਫ਼ਤਾਰ

ਕੋਲਕਾਤਾ – ਕੋਲਾ ਤਸਕਰੀ ਦੇ ਮਾਮਲੇ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਹੁਕਮ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਮੁਲਜ਼ਮ ਵਿਕਾਸ ਮਿਸ਼ਰਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਕੋਟ ਨੇ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਵਿਕਾਸ ਨੂੰ ਗਿ੍ਰਫ਼ਤਾਰ ਕਰ ਕੇ ਕੋਰਟ ’ਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਸੀ।ਬੁੱਧਵਾਰ ਨੂੰ ਕੋਰਟ ਦੇ ਹੁਕਮ ਦੀ ਕਾਪੀ ਮਿਲਣ ਤੋਂ ਬਾਅਦ ਸੀਬੀਆਈ ਨੇ ਹਸਪਤਾਲ ਤੋਂ ਹੀ ਵਿਕਾਸ ਮਿਸ਼ਰਾ ਨੂੰ ਗਿ੍ਰਫ਼ਤਾਰ ਕਰ ਲਿਆ ਸੀ। ਜਦੋਂ ਤਕ ਹਸਪਤਾਲ ਤੋਂ ਛੁੱਟੀ ਨਹੀਂ ਮਿਲ ਜਾਂਦੀ, ਉਦੋਂ ਤਕ ਉਹ ਉੱਥੇ ਹੀ ਰਹੇਗਾ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਅਦਾਲਤ ਨੇ ਸਪਸ਼ਟ ਕਿਹਾ ਸੀ ਕਿ ਵਿਕਾਸ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਸੀਬੀਆਈ ਨੂੰ ਸੂਚਿਤ ਕਰਨਾ ਪਵੇਗਾ। ਵਿਕਾਸ ਦੇ ਸ਼ਰੀਰ ’ਚ ਕੀ ਸਮੱਸਿਆ ਹੈ, ਇਹ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਆਸਨਸੋਲ ਕੋਰਟ ’ਚ ਬੁੱਧਵਾਰ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੋਂ ਪਹਿਲਾਂ ਵਿਕਾਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸੀਬੀਆਈ ਨੂੰ ਲੱਗਦਾ ਹੈ ਕਿ ਗਿ੍ਰਫ਼ਤਾਰੀ ਦੇ ਡਰੋਂ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਹੁਣੇ ਜਿਹੇ ਈਡੀ ਨੇ ਜ਼ਬਤ ਕੀਤੀ ਸੀ 9.28 ਕਰੋੜ ਦੀ ਜਾਇਦਾਦਾ : ਹੁਣੇ ਜਿਹੇ ਈਡੀ ਨੇ ਕੋਲਾ ਤਸਕਰੀ ਮਾਮਲੇ ’ਚ ਅਨੂਪ ਮਾਜੀ ਉਰਫ਼ ਲਾਲਾ, ਵਿਨੇ ਮਿਸ਼ਰਾ ਤੇ ਵਿਕਾਸ ਮਿਸ਼ਰਾ ਦੀ 9.28 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਇਨ੍ਹਾਂ ’ਚ ਬੈਂਕ ਖ਼ਾਤੇ, ਜ਼ਮੀਨ, ਕਾਰ, ਬੇਨਾਮੀ ਜਾਇਦਾਦ ਤੇ ਕਾਰਖਾਨੇ ਸ਼ਾਮਿਲ ਹਨ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin