India

ਛੇ ਹੋਰ ਫਾਰਮਾ ਅਦਾਰਿਆਂ ਨੂੰ ਮਿਲੇਗਾ ਰਾਸ਼ਟਰੀ ਮਹੱਤਵ ਦੇ ਅਦਾਰੇ ਦਾ ਦਰਜਾ

ਨਵੀਂ ਦਿੱਲੀ – ਸੰਸਦ ਨੇ ਰਾਸ਼ਟਰੀ ਡਰੱਗ ਸਿੱਖਿਆ ਤੇ ਖੋਜ ਅਦਾਰੇ (ਸੋਧ) ਬਿੱਲ 2021 ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਵਿਚ ਦੇਸ਼ ’ਚ ਇਸ ਤਰ੍ਹਾਂ ਦੇ ਛੇ ਹੋਰ ਅਦਾਰਿਆਂ ਨੂੰ ਰਾਸ਼ਟਰੀ ਮਹੱਤਵ ਦੇ ਅਦਾਰੇ ਦਾ ਦਰਜਾ ਦੇਣ ਤੇ ਫਾਰਮਾ ਖੇਤਰ ’ਚ ਖੋਜ ਨੂੰ ਉਤਸ਼ਾਹਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਬਿੱਲ ’ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਇਹ ਬਿੱਲ ਰਾਸ਼ਟਰੀ ਡਰੱਗ ਸਿੱਖਿਆ ਤੇ ਖੋਜ ਅਦਾਰੇ ਨੂੰ ਮਜ਼ਬੂਤੀ ਦੇਵੇਗਾ, ਖੋਜ ਨੂੰ ਮਹੱਤਵ ਦੇਵੇਗਾ ਤੇ ਦੇਸ਼ ਦੀਆਂ ਲੋਡ਼ਾਂ ਨੂੰ ਪੂਰਾ ਕਰੇਗਾ। ਬਿੱਲ ’ਤੇ ਚਰਚਾ ਤੋਂ ਬਾਅਦ ਰਾਜ ਸਭਾ ਨੇ ਇਸਨੂੰ ਇਕਮਤ ਨਾਲ ਪਾਸ ਕਰ ਦਿੱਤਾ। ਲੋਕ ਸਭਾ ਇਸਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ।ਪੰਜਾਬ ਦੇ ਮੋਹਾਲੀ ਸਥਿਤ ਰਾਸ਼ਟਰੀ ਡਰੱਗ ਸਿੱਖਿਆ ਤੇ ਖੋਜ ਅਦਾਰੇ ਨੂੰ ਰਾਸ਼ਟਰੀ ਮਹੱਤਵ ਪਹਿਲਾਂ ਹੀ ਐਲਾਨ ਦਿੱਤਾ ਗਿਆ ਸੀ। ਮੌਜੂਦਾ ਸੋਧ ਬਿੱਲ ’ਚ ਅਹਿਮਦਾਬਾਦ, ਹਾਜੀਪੁਰ, ਗੁਹਾਟੀ, ਹੈਦਰਾਬਾਦ, ਰਾਏਬਰੇਲੀ ਤੇ ਕੋਲਕਾਤਾ ’ਚ ਅਜਿਹੇ ਅਦਾਰੇ ਨੂੰ ਰਾਸ਼ਟਰੀ ਮਹੱਤਵ ਦੇ ਅਦਾਰੇ ਦਾ ਦਰਜਾ ਦੇਣ ਦੀ ਵਿਵਸਥਾ ਹੈ।ਮਾਂਡਵੀਆ ਨੇ ਕਿਹਾ ਕਿ ਬਿੱਲ ਚਾਰ ਸੋਧਾਂ ਦੇ ਨਾਲ ਆਇਆ ਹੈ। ਇਸ ਵਿਚ ਛੇ ਹੋਰ ਫਾਰਮਾ ਅਦਾਰਿਆਂ ਨੂੰ ਰਾਸ਼ਟਰੀ ਮਹੱਤਵ ਦਾ ਦਰਜਾ ਦੇਣ ਦੇ ਨਾਲ ਨਾਲ ਗ੍ਰੈਜੂਏਟ ਤੇ ਡਿਪਲੋਮਾ ਸਿਲੇਬਸ ਸ਼ੁਰੂ ਕਰਨਾ ਸ਼ਾਮਲ ਹੈ।

Related posts

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin

ਈ-ਸ਼੍ਰਮ ਪੋਰਟਲ ‘ਤੇ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਗਿਣਤੀ 31 ਕਰੋੜ ਦੇ ਕਰੀਬ ਪੁੱਜੀ !

admin