ਚੰਡੀਗੜ੍ਹ – ਦਿੱਲੀ ਬਾਰਡਰ ‘ਤੇ ਕਿਸਾਨ ਅੰਦਨਲ ਕਾਮਯਾਬੀ ਦੇ ਨਾਲ ਖ਼ਤਮ ਹੋ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਾਪਸ ਪਰਤ ਰਹੀਆਂ ਹਨ। ਇੱਥੇ ਆ ਕੇ ਹੁਣ ਉਨ੍ਹਾਂ ਦਾ ‘ਮਿਸ਼ਨ ਪੰਜਾਬ’ ਸ਼ੁਰੂ ਹੋਵੇਗਾ। ਜਿਸ ਵਿਚ ਸਭ ਤੋਂ ਵੱਡਾ ਮੁੱਦਾ ਕਿਸਾਨਾਂ ਦੀ ਕਰਜ ਮਾਫੀ ਦਾ ਹੋਵੇਗਾ। ਜਿਸ ਨਾਲ ਕਾਂਗਰਸ ਦੀਆਂ ਮੁਸ਼ਕਿਲਾਂ ਵੱਧ ਹੋ ਜਾਣਗੀਆਂ। ਉਨ੍ਹਾਂ ਦੇ ਹੱਥ ‘ਚੋਂ ਕਿਸਾਨ ਅੰਦੋਲਨ ਦਾ ਮੁੱਦਾ ਖੋ ਗਿਆ ਹੈ ਤੇ ਹੁਣ ਕਰਜ ਮਾਫੀ ‘ਤੇ ਜਵਾਬ ਦੇਣ ਦੀ ਬਾਰੀ ਆ ਗਈ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਵਿਚ ਕਾਂਗਰਸ ਸਰਕਾਰ ਵੀ ਸਹਿਮ ਗਈ ਹੈ। ਸੀਐੱਮ ਚਰਨਜੀਤ ਸਿੰਘ ਚੰਨੀ ਨੇ 17 ਦਸੰਬਰ ਨੂੰ 11 ਵਜੇ ਪੰਜਾਬ ਭਵਨ ਵਿਚ ਮੀਟਿੰਗ ਸੱਦੀ ਹੈ। ਦਰਅਸਲ 2017 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਸਰਕਾਰ ਨੇ ਕਿਸਾਨ ਦੀ ਕਰਜ ਮਾਫੀ ਦਾ ਵਾਅਦਾ ਕੀਤਾ ਸੀ। ਜਿਸ ਵਿਚ ਸਰਕਾਰੀ-ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਆੜਤੀਆਂ ਦਾ ਕਰਜਾਂ ਤਕ ਮਾਫ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਤਕ ਸਾਰਿਆਂ ਦਾ ਕਰਜਾ ਮਾਫ ਨਹੀਂ ਹੋਇਆ ਹੈ।ਕੁਝ ਸਮੇਂ ਪਹਿਲਾਂ ਸੀਐੱਮ ਚੰਨੀ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਸੀ। ਉਦੋਂ ਕਰੀਬ 18 ਮੁੱਦਿਆਂ ‘ਤੇ ਸਹਿਮਤੀ ਬਣ ਗਈ ਸੀ। ਹਾਲਾਂਕਿ ਕਰਜ ਮਾਫੀ ਵਾਲਾ ਮੁੱਦਾ ਲਟਕ ਗਿਆ ਸੀ। ਸੀਐੱਮ ਚੰਨੀ ਨੇ ਕਿਹਾ ਸੀ ਕਿ ਉਹ ਇਸ ਬਾਰੇ ਵਿਚ ਰਿਪੋਰਟ ਲੈ ਕੇ ਕਿਸਾਨਾਂ ਨਾਲ ਫਿਰ ਮੀਟਿੰਗ ਕਰਨਗੇ। ਹਾਲਾਂਕਿ ਇਸ ਤੋਂ ਬਾਅਦ ਕਿਸਾਨ ਅੰਦੋਲਨ ਖ਼ਤਮ ਹੋਣ ਨਾਲ ਕਾਂਗਰਸ ਲਈ ਪੰਜਾਬ ਵਿਚ ਦੋਹਰੀ ਮੁਸ਼ਕਿਲ ਪੈਦਾ ਹੋ ਗਈ ਹੈ। ਪਹਿਲਾਂ ਕਾਂਗਰਸ ਦੇ ਹੱਥੋਂ ਪੰਜਾਬ ਵਿਚ ਵੱਡਾ ਮੁੱਦਾ ਖੋਹ ਲਿਆ ਗਿਆ। ਕਾਂਗਰਸ ਕਿਸਾਨ ਅੰਦੋਲਨ ਦੇ ਬਹਾਨੇ ਭਾਜਪਾ ਤੇ ਖ਼ਾਸ ਕਰ ਕੇ ਅਕਾਲੀ ਦਲ ਨੂੰ ਘੇਰਨ ਵਿਚ ਲੱਗੀ ਸੀ। ਇਹ ਆਸਾਨ ਵੀ ਸੀ ਕਿਉਂਕਿ ਅਕਾਲੀ ਦਲ ਕਾਨੂੰਨ ਬਣਾਉਂਦੇ ਸਮੇਂ ਕੇਂਦਰ ਸਰਕਾਰ ਵਿਚ ਸੀ। ਦੂਜਾ ਕਿਸਾਨਾਂ ਦੀ ਕਰਜ ਮਾਫੀ ਦਾ ਮੁੱਦਾ ਗਰਮਾਏਗਾ। ਜਿਸ ਨਾਲ ਚੋਣਾਂ ਵਿਚ ਕਿਸਾਨ ਵੋਟ ਬੈਂਕ ਦੀਆਂ ਮੁਸ਼ਕਿਲਾਂ ਖੜਨੀਆਂ ਹੋ ਜਾਣਗੀਆਂ। ਸੀਐੱਮ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਲਈ ਆਖਰੀ ਸਮੇਂ ਵਿਚ ਵਾਅਦਾ ਪੂਰਾ ਕਰਨਾ ਵੱਡੀ ਚੁਣੌਤੀ ਰਹੇਗੀ, ਕਿਉਂਕਿ ਇਸ ਵਿਚ ਐਲਾਨ ਨਹੀਂ ਬਲਿਕ ਜ਼ਮੀਨੀ ਪੱਧਰ ‘ਤੇ ਕੰਮ ਦਿਖਾਉਣਾ ਪਵੇਗਾ।
previous post