India

ਹੈਲੀਕਾਪਟਰ ਹਾਦਸੇ ਤੋਂ ਪਹਿਲਾਂ ‘ਇਤਿਹਾਸਿਕ ਵਿਜੇ ਪਰਵ’ ਲਈ ਸੰਦੇਸ਼ ਰਿਕਾਰਡ ਕਰ ਗਏ ਸੀ ਜਨਰਲ ਰਾਵਤ

ਨਵੀਂ ਦਿੱਲੀ – ਭਾਰਤੀ ਫ਼ੌਜ 1971 ਦੀ ਜੰਗ ਵਿੱਚ ਆਪਣੀ ਜਿੱਤ ਦੀ 50ਵੀਂ ਵਰ੍ਹੇਗੰਢ ਨੂੰ ‘ਵਿਜੇ ਪਰਵ’ ਵਜੋਂ ਮਨਾ ਰਹੀ ਹੈ। ਸੀਡੀਐੱਸ ਜਨਰਲ ਬਿਪਿਨ ਰਾਵਤ ਇਸ ਵਿਜੇ ਪਰਵ ਨੂੰ ਧੂਮਧਾਮ ਨਾਲ ਮਨਾਉਣ ਲਈ ਬਹੁਤ ਉਤਸ਼ਾਹਿਤ ਸਨ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਸੀਡੀਐਸ ਜਨਰਲ ਬਿਪਿਨ ਰਾਵਤ ਨੇ ਇਸ ਮੌਕੇ ਦੇਸ਼ ਦੇ ਬਹਾਦਰ ਸੈਨਿਕਾਂ ਲਈ ਇੱਕ ਵਿਸ਼ੇਸ਼ ਸੰਦੇਸ਼ ਰਿਕਾਰਡ ਕੀਤਾ ਸੀ। ਇਹ ਵੀਡੀਓ ਸੰਦੇਸ਼ ਐਤਵਾਰ ਨੂੰ ਇੰਡੀਆ ਗੇਟ ‘ਤੇ ਵਿਜੇ ਦਿਵਸ ਦੇ ਸਮਾਪਤੀ ਸਮਾਰੋਹ ਦੌਰਾਨ ਚਲਾਇਆ ਗਿਆ। ਹਾਲ ਹੀ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਸੀਡੀਐਸ ਦਾ ਇਹ ਭਾਵੁਕ ਵੀਡੀਓ ਸੰਦੇਸ਼ ਸੁਣ ਕੇ ਉੱਥੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਆਪਣੇ ਵੀਡੀਓ ਸੰਦੇਸ਼ ‘ਚ CDS ਜਨਰਲ ਰਾਵਤ ਨੇ ਕਿਹਾ- ‘ਮੈਂ ਸੁਨਹਿਰੀ ਜਿੱਤ ਦੇ ਸ਼ੁਭ ਮੌਕੇ ‘ਤੇ ਭਾਰਤੀ ਫੌਜ ਦੇ ਸਾਰੇ ਬਹਾਦਰ ਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਅਸੀਂ 1971 ਦੀ ਜੰਗ ਵਿੱਚ ਭਾਰਤੀ ਫੌਜ ਦੀ ਜਿੱਤ ਦੀ 50ਵੀਂ ਵਰ੍ਹੇਗੰਢ ਨੂੰ ਵਿਜੇ ਪਰਵ ਵਜੋਂ ਮਨਾ ਰਹੇ ਹਾਂ। ਇਸ ਪਵਿੱਤਰ ਤਿਉਹਾਰ ‘ਤੇ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਯਾਦ ਕਰਦੇ ਹੋਏ, ਮੈਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। 12 ਤੋਂ 14 ਦਸੰਬਰ ਤੱਕ ਇੰਡੀਆ ਗੇਟ ਵਿਖੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਵਿਜੇ ਪਰਵ ਵਿੱਚ ਸ਼ਾਮਲ ਹੋਣ ਦੀ ਅਪੀਲ ਕਰ ਰਿਹਾ ਹਾਂ।ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ‘Swarnim Vijay Parv event’ ਦੇ ਉਦਘਾਟਨੀ ਸਮਾਰੋਹ ‘ਚ 1971 ਦੀ ਜੰਗ ‘ਚ ਭਾਰਤ ਦੀ ਜਿੱਤ ਦੇ 50 ਸਾਲ ਪੂਰੇ ਹੋਣ ‘ਤੇ ‘ਵਾਲ ਆਫ ਫੇਮ-1971 ਇੰਡੋ-ਪਾਕਿ ਵਾਰ’ ਦਾ ਉਦਘਾਟਨ ਕੀਤਾ ਅਤੇ ਫੌਜੀ ਸਾਜ਼ੋ-ਸਾਮਾਨ ਦੇ ਪ੍ਰਦਰਸ਼ਨ ਦਾ ਜਾਇਜ਼ਾ ਲਿਆ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin