India

ਕਾਂਗਰਸ ਦੀ ਮਹਿੰਗਾਈ ਹਟਾਓ ਰੈਲੀ ‘ਚ ਰਾਹੁਲ ਗਾਂਧੀ ਬੋਲੇ-ਮੈਂ ਹਿੰਦੂ ਹਾਂ, ਹਿੰਦੁਤਵਵਾਦੀ ਨਹੀਂ

ਜੈਪੁਰ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਰਾਜਸਥਾਨ ਦੇ ਜੈਪੁਰ ‘ਚ ਮਹਿੰਗਾਈ ਹਟਾਓ ਰੈਲੀ ‘ਚ ਕਿਹਾ ਕਿ ਭਾਰਤ ਹਿੰਦੂਆਂ ਦਾ ਦੇਸ਼ ਹੈ, ਹਿੰਦੁਤਵਵਾਦੀਆਂ ਦਾ ਨਹੀਂ, ਜੋ ਕਿਸੇ ਵੀ ਹਾਲਤ ‘ਚ ਸੱਤਾ ਵਿਚ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ‘ਚ ਮਹਿੰਗਾਈ ਹੈ ਅਤੇ ਦੁੱਖ ਹੈ ਤਾਂ ਇਹ ਹਿੰਦੁਤਵਵਾਦੀਆਂ ਨੇ ਕੀਤਾ ਹੈ।

ਰਾਹੁਲ ਗਾਂਧੀ ਨੇ ਇੱਥੇ ਵੱਧਦੀ ਮਹਿੰਗਾਈ ਦੇ ਖਿਲਾਫ਼ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੇ ਦੋਸਤਾਂ ਨੇ ਐੱਨਡੀਏ ਸਰਕਾਰ ਦੇ ਦੌਰਾਨ ਦੇਸ਼ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਹਿੰਦੂ ਹਾਂ ਅਤੇ ਹਿੰਦੁਤਵਵਾਦੀ ਨਹੀਂ ਹਾਂ। ਰਾਹੁਲ ਨੇ ਕਿਹਾ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ‘ਚ ਸਾਡੀ ਜ਼ਮੀਨ ਲਈ ਹੈ, ਮੋਦੀ ਕਹਿੰਦੇ ਹਨ ਕਿ ਕੁਝ ਨਹੀਂ ਹੋਇਆ । ਉਨ੍ਹਾਂ ਕਿਹਾ ਮਹਾਤਮਾ ਗਾਂਧੀ ਹਿੰਦੂ ਸਨ ਪਰ ਗੋਡਸੇ ਹਿੰਦੂਤਵਵਾਦੀ ਸਨ ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin