Sport

ਬਾਰਸੀਲੋਨਾ ਦੇ ਸਾਬਕਾ ਕੋਚ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਜਾਂਚ

ਬਾਰਸੀਲੋਨਾ – ਬਾਰਸੀਲੋਨਾ ਦੇ ਕੋਚ ਜਾਵੀ ਹਰਨਾਂਡੇਜ ਯੁਵਾ ਟੀਮ ਦੇ ਸਾਬਕਾ ਡਾਇਰੈਕਟਰ ਖ਼ਿਲਾਫ਼ ਪਬਲਿਕ ਸਕੂਲ ਦੇ ਦਰਜਨਾਂ ਵਿਦਿਆਰਥੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਨਾਲ ਹੈਰਾਨ ਹਨ। ਜਾਵੀ ਵੀ ਇਸ ਸਕੂਲ ਵਿਚ ਕੰਮ ਕਰ ਚੁੱਕੇ ਹਨ। ਉੱਤਰ-ਪੂਰਬੀ ਸਪੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਸ਼ੁਰੂ ਕਰ ਰਹੇ ਹਨ ਜਿਸ ਤੋਂ ਬਾਅਦ ਜਾਵੀ ਨੇ ਪ੍ਰਤੀਕਿਰਿਆ ਦਿੱਤੀ। ਏਆਰਏ ਅਖ਼ਬਾਰ ਦੀ ਇਸ ਖ਼ਬਰ ਤੋਂ ਬਾਅਦ ਜਾਂਚ ਸ਼ੁਰੂ ਹੋਈ ਹੈ ਜਿਸ ਮੁਤਾਬਕ 60 ਤੋਂ ਵੱਧ ਸਾਬਕਾ ਵਿਦਿਆਰਥੀਆਂ ਨੇ ਅਲਬਰਟ ਬੇਨੇਜੇਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ ਉਹ ਬਾਰਸੀਲੋਨਾ ਦੇ ਪਬਲਿਕ ਸਕੂਲ ਵਿਚ ਸਰੀਰਕ ਸਿੱਖਿਆ ਦੇ ਅਧਿਆਪਕ ਸਨ। ਏਆਰਏ ਨੇ ਹਾਲਾਂਕਿ ਕਿਹਾ ਕਿ ਬੇਨੇਜੇਸ ਨੇ ਕਿਸੇ ਵੀ ਗ਼ਲ ਕੰਮ ਤੋਂ ਇਨਕਾਰ ਕਰ ਦਿੱਤਾ ਹੈ।

Related posts

ਵਿਰਾਟ ਦੀ ਲੈਅ ਬਾਰੇ ਬੋਲੇ ਬਾਂਗਰ, ਜਲਦ ਹੀ ਦਿਖਾਉਣਗੇ ਆਪਣਾ ਦਮ, ਖੇਡਣਗੇ ਸ਼ਾਨਦਾਰ ਪਾਰੀ

Bunty

ਵੈਸਟਇੰਡੀਜ਼ ਨੇ ਦਿਨ-ਰਾਤ ਦਾ ਟੈਸਟ 8 ਦੌੜਾਂ ਨਾਲ ਜਿੱਤਿਆ

Bunty

ਖੇਲੋ ਇੰਡੀਆ ਸਰਦ ਰੁੱਤ ਖੇਡਾਂ 2025 ਦਾ ਦੂਜਾ ਪੜਾਅ !

admin