ਭੋਪਾਲ – ਅਕਸਰ ਵਿਵਾਦਾਂ ’ਚ ਰਹਿਣ ਵਾਲੇ ਕਾਮੇਡੀਅਨ ਕਲਾਕਾਰ ਕੁਣਾਲ ਕਾਮਰਾ ਤੇ ਮੁਨੱਵਰ ਫਾਰੂਕੀ ਨੂੰ ਭੋਪਾਲ ’ਚ ਪੋ੍ਗਰਾਮ ’ਚ ਬੁਲਾ ਕੇ ਕਾਂਗਰਸ ਨੇਤਾ ਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਇਕ ਵਾਰ ਫਿਰ ਵਿਵਾਦਾਂ ’ਚ ਘਿਰ ਗਏ ਹਨ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਵਾਲਾ ਕੋਈ ਸ਼ੋਅ (ਪ੍ਰੋਗਰਾਮ) ਹੋਵੇਗਾ ਤਾਂ ਅਜਿਹਾ ਪ੍ਰੋਗਰਾਮ ਕਰਵਾਉਣ ਵਾਲਿਆਂ ਦਾ ਸਥਾਨ ਜੇਲ੍ਹ ਹੋਵੇਗਾ। ਮੰਗਲਵਾਰ ਨੂੰ ਮੀਡੀਆ ਨਾਲ ਚਰਚਾ ’ਚ ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ (ਦਿਗਵਿਜੇ) ਨੂੰ ਕਾਮੇਡੀਅਨ ਪ੍ਰੋਗਰਾਮ ਕਰਨਾ ਹੀ ਹੈ ਤਾਂ ਆਲੂ ਨਾਲ ਸੋਨਾ ਬਣਾਉਣ ਤੇ ਛਾਤੀ ’ਚ ਪਿੱਠ ਨਾਲ ਚਾਕੂ ਮਾਰਨ ਵਾਲੇ ਨੂੰ ਬੁਲਾ ਲੈਣ। ਜ਼ਿਕਰਯੋਗ ਹੈ ਕਿ ਦਿਗਵਿਜੇ ਸਿੰਘ ਨੇ ਕੁਣਾਲ ਕਾਮਰਾ ਤੇ ਮੁਨੱਵਰ ਫਾਰੂਕੀ ਦੇ ਬੇਂਗਲੁਰੂ ’ਚ ਪ੍ਰੋਗਰਾਮ ਰੱਦ ਹੋਣ ਦੇ ਬਾਅਦ ਟਵੀਟ ਕਰਕੇ ਉਨ੍ਹਾਂ ਨੂੰ ਭੋਪਾਲ ’ਚ ਪ੍ਰੋਗਰਾਮ ਕਰਨ ਲਈ ਬੁਲਾਇਆ ਸੀ। ਨਾਲ ਹੀ ਕਿਹਾ ਸੀ ਕਿ ਪ੍ਰੋਗਰਾਮ ਦੀ ਪੂਰੀ ਜ਼ਿੰਮੇਵਾਰੀ ਮੇਰੀ ਹੋਵੇਗੀ।
previous post