International

ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਦੇਓਬਾ ਨੂੰ ਮੁੜ ਚੁਣਿਆ ਪਾਰਟੀ ਦਾ ਪ੍ਰਧਾਨ

ਕਾਠਮੰਡੂ – ਨੇਪਾਲ ਦੀ ਸਭ ਤੋਂ ਵੱਡੀ ਲੋਕਤੰਤਰੀ ਪਾਰਟੀ ਨੇਪਾਲੀ ਕਾਂਗਰਸ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ। ਇਹ ਬਤੌਰ ਪਾਰਟੀ ਪ੍ਰਧਾਨ ਉਨ੍ਹਾਂ ਦਾ ਦੂਸਰਾ ਕਾਰਜਕਾਲ ਹੈ। ਨੇਪਾਲੀ ਕਾਂਗਰਸੀ ਦੇ 14ਵੇਂ ਆਮ ਇਜਲਾਸ ਮੁਤਾਬਕ ਪੰਜ ਵਾਰ ਪ੍ਰਧਾਨ ਮੰਤਰੀ ਰਹੇ 75 ਸਾਲਾ ਦੇਓਬਾ ਨੂੰ ਦੂਸਰੇ ਪੜਾਅ ਦੀਆਂ ਚੋਣਾਂ ’ਚ 2733 ਵੋਟਾਂ ਮਿਲੀਆਂ ਤੇ ਉਨ੍ਹਾਂ ਨੇ ਸ਼ੇਖਰ ਕੋਇਰਾਲਾ ਨੂੁੰ ਮਾਤ ਦਿੱਤੀ, ਜਿਨ੍ਹਾਂ ਨੂੁੰ 1855 ਵੋਟਾਂ ਮਿਲੀਆਂ ਸਨ। ਸ਼ੇਖਰ ਕੋਇਰਾਲਾ, ਸਾਬਕਾ ਪ੍ਰਧਾਨ ਮੰਤਰੀ ਗਿਰਿਜਾ ਪ੍ਰਸਾਦ ਕੋਇਰਾਲਾ ਦੇ ਭਤੀਜੇ ਹਨ। ਮੰਗਲਵਾਰ ਨੂੰ ਹੋਈ ਵੋਟਿੰਗ ’ਚ ਕੁੱਲ 4623 ਵੋਟਾਂ ਪਈਆਂ ਸਨ ਤੇ 35 ਵੋਟਾਂ ਨੂੰ ਗ਼ਲਤ ਐਲਾਨ ਕਰ ਦਿੱਤਾ ਗਿਆ। ਪਹਿਲੇ ਪੜਾਅ ਦੀਆਂ ਚੋਣਾਂ ’ਚ ਕੋਈ ਫ਼ੈਸਲਾ ਨਹੀਂ ਹੋ ਸਕਿਆ ਸੀ ਕਿਉਂਕਿ ਪੰਜ ਉਮੀਦਵਾਰਾਂ ’ਚੋਂ ਕਿਸੇ ਨੂੰ ਵੀ 50 ਫ਼ੀਸਦੀ ਤੋਂ ਵੱਧ ਵੋਟਾਂ ਦਾ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ। ਦੇਓਬਾ ਨੇ ਕੋਇਰਾਲਾ, ਪ੍ਰਕਾਸ਼ ਮਾਨ ਸਿੰਘ, ਬਿਮਲੇਂਦਰ ਨਿਧੀ ਤੇ ਕਲਿਆਣ ਗੁਰੰਗ ਨੂੰੁ ਇਸ ਚੋਣ ’ਚ ਹਰਾਇਆ।ਪਾਰਟੀ ਦੇ ਨਿਯਮਾਂ ਮੁਤਾਬਕ ਪਾਰਟੀ ਦੇ ਪ੍ਰਧਾਨ ਬਣਨ ਲਈ ਉਮੀਦਵਾਰ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਹਨ। ਜੇ ਅਜਿਹਾ ਨਹੀਂ ਹੁੰਦਾ ਤਾਂ ਪਹਿਲੇ ਤੇ ਦੂਜੇ ਪੜਾਅ ਦੀ ਵੋਟਿੰਗ ’ਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੁੰਦਾ ਹੈ। ਮੰਗਲਵਾਰ ਨੂੰ ਦੂਸਰੇ ਪੜਾਅ ਦੀ ਚੋਣ ਹੋਈ ਸੀ। ਇਸ ਸਭ ਤੋਂ ਪੁਰਾਣੀ ਪਾਰਟੀ ਦੇ 13 ਅਹੁਦੇਦਾਰਾਂ-ਇਕ ਪ੍ਰਧਾਨ, ਦੋ ਮੀਤ ਪ੍ਰਧਾਨ, ਦੋ ਜਨਰਲ ਸਕੱਤਰ, ਅੱਠ ਸੰਯੁਕਤ ਜਨਰਲ ਸਕੱਤਰ ਤੇ ਕੇਂਦਰੀ ਕਾਰਜ ਕਮੇਟੀ ਦੇ 121 ਮੈਂਬਰਾਂ ਦੀ ਚੋਣ ਲਈ ਇਹ ਚੋਣ ਕਰਵਾਈ ਗਈ ਸੀ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin