Punjab

336 ਘੰਟੇ ਰਹਿ ਗਏ ਕਾਂਗਰਸੀਏ ਲੱਭਣੇ ਨਹੀਂ : ਸੁਖਬੀਰ ਬਾਦਲ

ਧਾਰੀਵਾਲ – ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਮਾਲਵੇ ਚ 65 ਸੀਟਾਂ ਦੋਆਬੇ ਵਿੱਚ ਖਾਤਾ ਖੋਲ੍ਹਣਾ, ਆਪ ਦੀ ਅਜੇ ਤਾਂ ਗੱਡੀ ਵੀ ਸਟਾਰਟ ਨਹੀਂ ਹੋਈ ਅਤੇ ਕਾਂਗਰਸ ਨੂੰ ਇਸ ਵਾਰ ਲੋਕਾਂ ਨੇ ਕੁੱਟਣਾ ਹੈ ਅਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਭਾਰੀ ਬਹੁਮੱਤ ਨਾਲ ਜਿੱਤੇਗਾ। ਸੁਖਬੀਰ ਬਾਦਲ ਨੇ ਕਿਹਾ ਕਿ 336ਘੰਟੇ ਰਹਿ ਗਏ ਇਸ ਤੋਂ ਬਾਅਦ ਕਾਂਗਰਸੀ ਲੱਭਣਗੇ ਨਹੀਂ ਅਤੇ ਤੁਹਾਡੇ ਪਿੱਛੇ ਉਸ ਤਰ੍ਹਾਂ ਚਿਪਕਣਗੇ ਜਿਵੇਂ ਮੱਖੀਆਂ ਗੁੜ ਤੇ ਝਪਕਦੀਆਂ ਹਨ । ਇਸ ਵਾਰ ਇਨ੍ਹਾਂ ਧੱਕੇਸ਼ਾਹੀਆਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਪ੍ਰੰਤੂ ਅਕਾਲੀਆਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਅਤੇ ਉਹ ਹਮੇਸ਼ਾ ਮੁਆਫ਼ ਕਰਦੇ ਹਨ ਪ੍ਰੰਤੂ ਇਸ ਵਾਰ ਵਿਰੋਧੀਆਂ ਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਅਕਾਲੀ ਸਰਕਾਰ ਦੌਰਾਨ ਬਖ਼ਸ਼ਿਆ ਨਹੀਂ ਜਾਵੇਗਾ । ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਨਿਕਲੇ ਨੂੰ ਦੋ ਮਹੀਨੇ ਹੋ ਗਏ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਬਣਾ ਕੇ ਛੱਡਾਂਗਾ । ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਵੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਆਪਣੇ ਘਰਾਂ ਵਿਚ ਨਾ ਬੈਠਣ ਅਤੇ ਘਰ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਅਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਨੂੰ ਘਰ ਘਰ ਪਹੁੰਚਾਉਣ । ਸੁਖਬੀਰ ਬਾਦਲ ਨੇ ਕਿਹਾ ਕਿ ਮਾਝੇ ਦੀ ਪਵਿੱਤਰ ਧਰਤੀ ਤੇ ਸਾਨੂੰ ਮਾਣ ਹੈ ਅੱਜ ਇਹ ਪੰਥ ਦੀ ਧਰਤੀ ਹੈ । ਉਨ੍ਹਾਂ ਕਿਹਾ ਕਿ ਸਾਰੀਆਂ ਤਾਕਤਾਂ ਕਾਂਗਰਸ, ਭਾਜਪਾ, ਆਪ ਪੰਥਕ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਕਮਜ਼ੋਰ ਕਰਨ ਵਿੱਚ ਲੱਗੀਆਂ ਹੋਈਆਂ ਹਨ ਪਰੰਤੂ ਇਸਦੇ ਬਾਵਜੂਦ ਵੀ ਅਕਾਲੀ ਦਲ ਨੂੰ ਕੋਈ ਪ੍ਰਵਾਹ ਨਹੀਂ ।ਇਸ ਮੌਕੇ ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਜ਼ਿਲਾ ਪ੍ਰਧਾਨ ਰਮਨਦੀਪ ਸੰਧੂ ਦੀ ਪ੍ਰਸੰਸਾ ਕਰਦਿਆਂ ਹੋਇਆਂ ਕਿਹਾ ਕਿ ਉਹ ਅਕਾਲੀ ਦਲ ਦਾ ਹੋਣਹਾਰ ਵਰਕਰ ਹੈ ਅਤੇ ਸਰਕਾਰ ਆਉਣ ਤੇ ਉਸ ਨੂੰ ਪੂਰੀ ਤਾਕਤ ਦਿੱਤੀ ਜਾਵੇਗੀ । ਇਸ ਮੌਕੇ ਤੇ ਰਮਨਦੀਪ ਸਿੰਘ ਸੰਧੂ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਚੋਣ ਲੜ ਰਹੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਅਤੇ ਸੁਖਬੀਰ ਬਾਦਲ ਨੂੰ ਵਚਨ ਦਿੱਤਾ ਕਿ ਉਹ ਪੂਰੀ ਤਨਦੇਹੀ ਨਾਲ ਪਿੰਡ ਪਿੰਡ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੇ । ਇਸ ਮੌਕੇ ਤੇ ਹਲਕਾ ਬਟਾਲਾ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਨੂੰ ਤੱਤੀ ਵਾਅ ਨਹੀਂ ਲੱਗਣ ਦੇਣਗੇ ਅਤੇ ਹਲਕੇ ਦੇ ਪਿੰਡਾਂ ਦਾ ਵਿਕਾਸ ਕਰਵਾਉਣ ਲਈ ਦਿਨ ਰਾਤ ਇਕ ਕਰਨਗੇ । ਛੋਟੇਪੁਰ ਨੇ ਕਿਹਾ ਕਿ ਉਹ ਆਪਣੇ ਵੋਟਰਾਂ ਸਪੋਟਰਾਂ ਅਤੇ ਵਰਕਰਾਂ ਦੇ ਨਾਲ ਹਮੇਸ਼ਾ ਚੱਟਾਨ ਵਾਂਗ ਖਡ਼੍ਹੇ ਰਹਿਣਗੇ ।ਇਸ ਮੌਕੇ ਤੇ ਲਖਬੀਰ ਸਿੰਘ ਲੋਧੀਨੰਗਲ ਵਿਧਾਇਕ , ਗੁਰਬਚਨ ਸਿੰਘ ਬੱਬੇਹਾਲੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ,ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਅਨਿਲ ਜੋਸ਼ੀ,ਸੁਭਾਸ਼ ਓਹਰੀ ਬਟਾਲਾ ਤੋਂ ਇਲਾਵਾ ਸੈਂਕੜੇ ਵਰਕਰ ਹਾਜ਼ਰ ਸਨ ।

Related posts

26 ਜਨਵਰੀ ਦੇ ਟਰੈਕਟਰ ਮਾਰਚ ਦੀਆਂ ਫੁੱਲ ਤਿਆਰੀਆਂ !

admin

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਿਵਾਦ ਦੇ ਹੱਲ ਲਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 28 ਨੂੰ

admin

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਨਵੀਨਤਾ ਅਤੇ ਉੱਦਮਤਾ ਨੂੰ ਪ੍ਰੇਰਿਤ ਕਰਨ ਲਈ ਪ੍ਰੋਗਰਾਮ ਆਯੋਜਿਤ

admin