Punjab

ਪੰਜਾਬ ‘ਚ 20 ਦਸੰਬਰ ਤੋਂ ਕਿਸਾਨ ਮੁੜ ਰੇਲਵੇ ਟ੍ਰੈਕਾਂ ’ਤੇ ਡਟਣਗੇ, ਟੋਲ ਟੈਕਸ ਵਧਾਉਣ ਦਾ ਕਰ ਰਹੇ ਵਿਰੋਧ

ਚੰਡੀਗੜ੍ਹ – ਟੋਲ ਦਰਾਂ ‘ਚ ਵਾਧੇ ਖ਼ਿਲਾਫ਼ ਅੰਦੋਲਨ ਦੀ ਚਿਤਾਵਨੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਨੇ 20 ਦਸੰਬਰ ਤੋਂ ਪੰਜਾਬ ‘ਚ ਸੂਬਾ ਪੱਧਰ ‘ਤੇ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਟੋਲ ਰੇਟ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਸੂਬੇ ਦੇ ਨੌਂ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦੀ ਹੜਤਾਲ ਜਾਰੀ ਰਹੇਗੀ। ਦਰਅਸਲ ਕਿਸਾਨਾਂ ਵੱਲੋਂ ਸੂਬੇ ਭਰ ‘ਚੋਂ 140 ਤੋਂ ਵੱਧ ਪੱਕੇ ਮੋਰਚੇ ਹਟਾ ਦਿੱਤੇ ਗਏ ਹਨ ਪਰ ਟੋਲ ਦਰਾਂ ‘ਚ ਵਾਧੇ ਨੂੰ ਲੈ ਕੇ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦੀ ਹੜਤਾਲ ਅਜੇ ਵੀ ਜਾਰੀ ਹੈ |

ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸਾਡੀ ਯੂਨੀਅਨ ਵੱਲੋਂ 39 ਥਾਵਾਂ ’ਤੇ ਧਰਨੇ ਦਿੱਤੇ ਗਏ ਸਨ ਤੇ ਅਸੀਂ 30 ਥਾਵਾਂ ਤੋਂ ਉਨ੍ਹਾਂ ਨੂੰ ਹਟਾ ਦਿੱਤਾ ਹੈ। ਜਦੋਂ ਤਕ ਵਧੀਆਂ ਟੋਲ ਦਰਾਂ ਨੂੰ ਵਾਪਸ ਨਹੀਂ ਲਿਆ ਜਾਂਦਾ, ਉਹ ਨੌਂ ਟੋਲ ਪਲਾਜ਼ਿਆਂ ‘ਤੇ ਹੀ ਡਟੇ ਰਹਿਣਗੇ। ਹਰਿਆਣਾ ‘ਚ ਰੇਟ ਵਧਾ ਦਿੱਤੇ ਗਏ ਸਨ ਪਰ ਸੂਬਾ ਸਰਕਾਰ ਨੇ ਐਲਾਨ ਕੀਤਾ ਕਿ ਟੋਲ ਪਲਾਜ਼ੇ ਪੁਰਾਣੇ ਰੇਟਾਂ ਦੇ ਨਾਲ ਹੀ ਚੱਲਦੇ ਰਹਿਣਗੇ, ਅਸੀਂ ਪੰਜਾਬ ਸਰਕਾਰ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ।

Related posts

ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ

admin

ਪਰਗਟ ਸਿੰਘ ਤੇ ਚੰਨੀ ਵਲੋਂ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਦੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ

admin

ਪੰਜਾਬ ਨੇ 9 ਮਹੀਨਿਆਂ ‘ਚ ਵਿਕਾਸ ਪ੍ਰੋਜੈਕਟਾਂ ਲਈ 31,750 ਕਰੋੜ ਰੁਪਏ ਉਧਾਰ ਲਏ

admin