International

ਨਾਗਾਲੈਂਡ ‘ਚ 14 ਨਾਗਰਿਕਾਂ ਦੀ ਮੌਤ ‘ਤੇ ਕੋਹਿਮਾ ‘ਚ ਵਿਰੋਧ ਪ੍ਰਦਰਸ਼ਨ

ਕੋਹਿਮਾ – ਨਾਗਾਲੈਂਡ ਫੌਜ ਦੇ ਅੱਤਵਾਦ ਵਿਰੋਧੀ ਆਪਰੇਸ਼ਨ ਦੌਰਾਨ ਦੇ Mon ਜ਼ਿਲ੍ਹੇ ਵਿਚ 14 ਨਾਗਰਿਕਾਂ ਦੀ ਮੌਤ ਨੂੰ ਲੈ ਕੇ ਪੂਰੇ ਸੂਬੇ ਵਿਚ ਹੋ ਰਹੇ ਵਿਰੋਧ, ਹੁਣ ਰਾਜਧਾਨੀ ਕੋਹਿਮਾ ਤਕ ਪਹੁੰਚ ਗਿਆ ਹੈ। ਨਗਾ ਸਟੂਡੈਂਟ ਫੈਡਰੇਸ਼ਨ (Naga Student Federation (NSF) ਨੇ ਅੱਜ ਸ਼ਹਿਰ ਵਿਚ ਇਕ ਵਿਸ਼ਾਲ ਰੈਲੀ ਕਰਵਾਈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ, ਮਾਰੇ ਗਏ ਆਮ ਨਾਗਰਿਕਾਂ ਨੂੰ ਇਨਸਾਫ਼ ਦਿਲਵਾਉਣ ਤੇ ਵਿਵਾਦਪੂਰਨ AFSPA ( ਆਮਰਡ ਫੋਰਸ ਸਪੈਸ਼ਨ ਪਾਵਰਜ਼ ਐਕਟ (Armed Forces Special Powers Act) ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉੱਤਰੇ।

ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਦੀ ਗੋਲੀਬਾਰੀ ਦੀਆਂ ਕੁਝ ਘਟਨਾਵਾਂ ਵਿਚ ਚਾਰ ਤੇ ਪੰਜ ਦਸੰਬਰ ਨੂੰ ਮੋਨ ਜ਼ਿਲ੍ਹੇ ਵਿਚ ਕੁੱਲ 14 ਆਮ ਨਾਗਰਿਕ ਮਾਰੇ ਗਏ ਸੀ। ਗੋਲੀਬਾਰੀ ਦੀ ਪਹਿਲੀ ਘਟਨਾ ਦਾ ਕਾਰਨ ‘ਗਲਤ ਪਛਾਣ’ ਨੂੰ ਦੱਸਿਆ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਬੈਨਰ ਤੇ ਤਖਤੀਆਂ ਲੈ ਰੱਖੀਆਂ ਸੀ ਜਿਸ ‘ਤੇ ਲਿਖਿਆ ਸੀ ‘AFSPA ਨੂੰ ਰੱਦ ਕਰਨ ਤੋਂ ਪਹਿਲਾਂ ਕਿੰਨੀ ਵਾਰ ਗੋਲੀ ਚਲਾਈ ਜਾਣੀ ਚਾਹੀਦੀ ਹੈ ‘ ਤੇ ‘AFSPA ਨੂੰ ਬੈਨ ਕਰੋ, ਸਾਡੀ ਆਵਾਜ਼ ਨਹੀਂ’ ਜਿਹੇ ਨਾਰੇ ਲਿਖੇ ਹੋਏ ਸੀ। ਸ਼ੁੱਕਰਵਾਰ ਦੀ ਰੈਲੀ ਨਾ ਸਿਰਫ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਵਿਰੋਧ ਪ੍ਰਦਰਸ਼ਨ ਦਾ ਇਹ ਲਗਾਤਾਰ ਤੀਜਾ ਦਿਨ ਸੀ, ਸਗੋਂ ਇਹ ਇਸ ਗੱਲ ਦਾ ਵੀ ਸੰਕੇਤ ਸੀ ਕਿ ਇਸ ਮੁੱਦੇ ਨੂੰ ਲੈ ਕੇ ਨਾਗਾਂ ਦਾ ਗੁੱਸਾ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਪੰਜ ਜ਼ਿਲ੍ਹਿਆਂ ਵਿਚ ਕਬਾਇਲੀ ਇਕਾਈਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਕਾਰਨ ਵੀਰਵਾਰ ਨੂੰ ਭੀਨਾਗਾਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਰਿਹਾ। ਪੂਰਬੀ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ENPO), ਇੱਕ ਸਿਖਰ ਦੇ ਕਬਾਇਲੀ ਵਿੰਗ ਦੇ ਮੈਂਬਰਾਂ ਨੇ ਤੁਏਨਸਾਂਗ, ਲੋਂਗਲੇਂਗ, ਕਿਫਾਇਰ ਅਤੇ ਨੋਕਲਕ ਜ਼ਿਲ੍ਹਿਆਂ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ, ਜਦੋਂ ਕਿ ਕੋਨਯਕ ਯੂਨੀਅਨ ਦੇ ਮੈਂਬਰਾਂ ਨੇ ਮੋਨ ਜ਼ਿਲ੍ਹੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਰਕਾਰੀ ਅਤੇ ਨਿੱਜੀ ਦਫ਼ਤਰ ਅਤੇ ਵਪਾਰਕ ਅਦਾਰੇ ਬੰਦ ਰਹੇ ਅਤੇ ਵਾਹਨਾਂ ਦੀ ਆਵਾਜਾਈ ਠੱਪ ਰਹੀ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin