India

ਸੂਬੇ ’ਚ ਬਰਡ ਫਲੂ ਨੇ ਦਿੱਤੀ ਦਸਤਕ

ਤਿਰੁਵਨੰਤਪੁਰਮ – ਕੇਰਲ ’ਚ ਬਰਡ ਫਲੂ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਕਲਾਰਾ ਵੇਚਰ ਅਤੇ ਮਾਨਮ ਜਿਹੇ ਸਥਾਨ ਬਰਡ ਫਲੂ ਤੋਂ ਪਹਿਲਾਂ ਵੀ ਪ੍ਰਭਾਵਿਤ ਹਨ। ਇਨ੍ਹਾਂ ਸਾਰਿਆਂ ’ਚ ਬੱਤਖਾਂ ਦੀ ਸਮੂਹਿਕ ਹੱਤਿਆ ਕੀਤੀ ਜਾ ਰਹੀ ਹੈ। ਕੋਟਾਯਮ ਜ਼ਿਲ੍ਹਾ ਕਲੈਕਟਰ ਪੀਕੇ ਜੈਯਸ਼੍ਰੀ ਨੇ ਇਸਦੀ ਜਾਣਕਾਰੀ ਦਿੱਤੀ ਹੈ। ਬਰਡ ਫਲੂ ਦੇ ਮਾਮਲਿਆਂ ਤੋਂ ਬਾਅਦ ਸਾਰੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਅਚਾਨਕ ਤੋਂ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਕ੍ਰਮਣ ਰੋਕਣ ਲਈ ਬੱਤਖਾਂ ਅਤੇ ਮੁਰਗੀਆਂ ਨੂੰ ਮਾਰਨਾ ਸ਼ੁਰੂ ਕੀਤਾ ਗਿਆ ਹੈ।ਸੂਬੇ ‘ਚ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਭਾਵਿਤ ਇਲਾਕਿਆਂ ‘ਚ ਕਈ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ। ਇੱਥੇ ਬੱਤਖਾਂ, ਮੁਰਗੀਆਂ, ਬਟੇਰਾਂ ਸਮੇਤ ਘਰੇਲੂ ਪੰਛੀਆਂ ਦੇ ਅੰਡੇ ਅਤੇ ਮਾਸ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin